ਅੰਮ੍ਰਿਤਸਰ: ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਆਨਲਾਈਨ ਠੱਗੀ (Online fraud) ਦਾ ਸ਼ਿਕਾਰ ਹੋਇਆ। ਪੀੜਤ ਵਿਅਕਤੀ ਦਾ ਨਾਂ ਉਂਕਾਰ ਸਿੰਘ ਹੈ, ਅੰਮ੍ਰਿਤਸਰ ਦੇ ਬਟਾਲਾ ਰੋਡ (Batala Road, Amritsar) ਦਾ ਰਹਿਣ ਵਾਲਾ ਹੈ।
ਉਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਨੇ OLX ਐਪ ‘ਤੇ ਇੱਕ ਮੋਬਾਈਲ ਵੇਚਣ ਦੀ ਐਡ ਵੇਖੀ, ਜਿਸ ਦੇ ਚੱਲਦੇ ਉਸ ਨੇ ਉਸ ਮੋਬਾਇਲ ਵੇਚਣ ਵਾਲੇ ਵਿਅਕਤੀ ਨਾਲ ਰਾਬਤਾ ਕਾਇਮ ਕੀਤਾ, ਉਸ ਵਿਅਕਤੀ ਨੇ OLX ਉਨ੍ਹਾਂ ਉੱਤੇ ਆਪਣਾ ਮੋਬਾਇਲ ਨੰਬਰ ਵੀ ਦਿੱਤਾ। ਜਿਸ ਤੋਂ ਬਾਅਦ ਓਕਾਂਰ ਸਿੰਘ ਨੇ ਇਹ ਫੋਨ ਖਰੀਦ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਓਕਾਂਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਫੋਨ 8500 ਰੁਪਏ ਵਿੱਚ ਖਰੀਦਿਆਂ ਸੀ।
ਅੰਮ੍ਰਿਤਸਰ ਦੇ ਇੱਕ ਵਿਅਕਤੀ ਨੂੰ ਆਨਲਾਈਨ ਸ਼ਾਪਿੰਗ ਕਰਨੀ ਪਈ ਮਹਿੰਗੀ ਉਂਕਾਰ ਸਿੰਘ ਵੱਲੋਂ ਜਦੋਂ ਉਸ ਦਾ ਬਿੱਲ ਮੰਗਿਆ ਗਿਆ ਅਤੇ ਉਸ ਨੇ ਉਸ ਦਾ ਆਨਲਾਈਨ ਬਿੱਲ ਵੀ ਵਿਖਾਇਆ ਅਤੇ ਉਸ ਤੋਂ ਉਸ ਦਾ ਆਧਾਰ ਕਾਰਡ ਵੀ ਮੰਗਿਆ ਸੀ। ਉਂਕਾਰ ਸਿੰਘ ਦੇ ਮੁਤਾਬਿਕ ਜਿਸ ਤੋਂ ਉਸ ਨੇ ਮੋਬਾਇਲ ਖਰੀਦਿਆ ਹੈ, ਉਹ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ। ਓਂਕਾਰ ਸਿੰਘ ਨੇ ਕਿਹਾ ਕਿ ਮੇਰੀ ਬੇਟੀ ਦਾ ਜਨਮ ਦਿਨ ਸੀ, ਜਿਸ ਦੇ ਚਲਦੇ ਮੈਂ ਇਹ ਮੋਬਾਇਲ ਉਸ ਨੂੰ ਗਿਫਟ ਕਰਨਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਮੋਬਾਇਲ ਵਿਚ ਸਿਮ ਪਾਈ ਤਾਂ ਉਸ ਨੂੰ ਇੱਕ ਬਠਿੰਡਾ ਪੁਲਿਸ (Bathinda Police) ਵੱਲੋਂ ਕਾਲ ਆਈ, ਕਿ ਇਹ ਫੋਨ ਚੋਰੀ ਦਾ ਹੈ, ਜੋ ਤੁਹਾਡੇ ਕੋਲ ਹੈ, ਇਹ ਫੋਨ ਬਠਿੰਡਾ ਪੁਲਿਸ ਕੋਲ ਜਮ੍ਹਾ ਕਰਾ ਕੇ ਜਾਓ। ਜਿਸ ਤੋਂ ਬਾਅਦ ਪੀੜਤ ਬਹੁਤ ਨਿਰਾਸ਼ ਹੋ ਗਿਆ। ਇਸ ਮੌਕੇ ਪੀੜਤ ਨੇ ਕਿਹਾ ਕਿ ਉਸ ਨੂੰ ਇਨਸਾਫ਼ ਚਾਹੀਦਾ ਹੈ।
ਇਹ ਵੀ ਪੜ੍ਹੋ:ਗਰੀਬੀ ਕਾਰਨ ਨਰਕ ਭਰੀ ਜ਼ਿੰਦਗੀ ਜਿਓ ਰਿਹਾ ਇਹ ਪਰਿਵਾਰ