ਪੰਜਾਬ

punjab

ETV Bharat / state

ਅੰਮ੍ਰਿਤਸਰ: ਗੁਰਦੁਆਰਾ ਅਟੱਲ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਇੱਕ ਸ਼ਰਧਾਲੂ ਦੀ ਮੌਤ - ਅਟੱਲ ਸਾਹਿਬ ਗੁਰਦੁਆਰਾ

ਅੰਮ੍ਰਿਤਸਰ ਦੇ ਗੁਰਦੁਆਰਾ ਅਟੱਲ ਸਾਹਿਬ ਦੇ ਸਰੋਵਰ ਵਿੱਚ ਸੋਮਵਾਰ ਰਾਤ ਨੂੰ ਇੱਕ ਸ਼ਰਧਾਲੂ ਡੁੱਬ ਗਿਆ। ਗੁਰਦੁਆਰੇ ਵਿੱਚ ਸਥਿਤ ਸ਼ਰਧਾਲੂਆਂ ਨੇ ਡੁੱਬਣ ਵਾਲੇ ਵਿਅਕਤੀ ਨੂੰ ਕੱਢਿਆ ਅਤੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

person drown in sarovar of gurdwara attal sahib
ਅੰਮ੍ਰਿਤਸਰ ਦੇ ਅਟੱਲ ਸਾਹਿਬ ਗੁਰਦੁਆਰੇ ਦੇ ਸਰੋਵਰ 'ਚ ਇੱਕ ਸ਼ਰਧਾਲੂ ਦੀ ਡੁੱਬਣ ਨਾਲ ਮੌਤ

By

Published : Mar 10, 2020, 4:54 PM IST

ਅੰਮ੍ਰਿਤਸਰ: ਗੁਰਦੁਆਰਾ ਅਟੱਲ ਸਾਹਿਬ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਸ਼ਰਧਾਲੂ ਰਾਤ ਦੇ ਸਾਢੇ ਅੱਠ ਵਜੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬ ਗਿਆ। ਸੇਵਾਦਾਰਾਂ ਦੇ ਰੌਲਾ ਪਾਉਣ 'ਤੇ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂ ਇਕੱਠੇ ਹੋਏ ਅਤੇ ਡੁੱਬਣ ਵਾਲੇ ਸ਼ਰਧਾਲੂ ਨੂੰ ਬਾਹਰ ਕੱਢਿਆ ਗਿਆ।

ਅੰਮ੍ਰਿਤਸਰ ਦੇ ਅਟੱਲ ਸਾਹਿਬ ਗੁਰਦੁਆਰੇ ਦੇ ਸਰੋਵਰ 'ਚ ਇੱਕ ਸ਼ਰਧਾਲੂ ਦੀ ਡੁੱਬਣ ਨਾਲ ਮੌਤ

ਗੁਰਦੁਆਰੇ ਵਿੱਚ ਸਥਿਤ ਸ਼ਰਧਾਲੂਆਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਗੁਰੂ ਰਾਮਦਾਸ ਹਸਪਤਾਲ ਵਿੱਚ ਲਿਜਾਇਆ ਗਿਆ। ਹਸਪਤਾਲ 'ਚ ਡਾਕਟਰਾਂ ਨੇ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ: ਸ਼ਿਵਰਾਜ ਭੋਪਾਲ ਪਹੁੰਚੇ, ਨਰੋਤਮ ਨੇ ਕਿਹਾ- 'ਇਹ ਸਰਕਾਰ ਨਹੀਂ ਬਚੇਗੀ, ਸਿੰਧੀਆ ਕਰ ਸਕਦੇ ਵੱਡਾ ਐਲਾਨ'

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਅਕਤੀ ਦੇ ਸਰੋਵਰ ਵਿੱਚ ਡੁੱਬਣ ਦੀ ਖ਼ਬਰ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ।

ABOUT THE AUTHOR

...view details