ਪੰਜਾਬ

punjab

ETV Bharat / state

ਮਾਂ ਦੀ ਮੌਤ ਦਾ ਦੁੱਖ ਨਾ ਝੱਲਦਿਆ ਪੁੱਤ ਨੇ ਕੀਤੀ ਖ਼ੁਦਕੁਸ਼ੀ - man commits suicide

ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਆਪਣੇ ਮਾਂ ਦੀ ਮੌਤ ਦਾ ਦੁੱਖ ਨਾ ਝੱਲਦਿਆਂ ਕੀਤੀ ਖ਼ੁਦਕੁਸ਼ੀ। 2 ਬੱਚਿਆਂ ਦਾ ਪਿਉ ਬਲਰਾਜ ਆਪਣੀ ਮਾਂ ਦੇ ਬੇਹੱਦ ਨਜ਼ਦੀਕ ਸੀ।

ਫ਼ੋੇੇਟੋ।

By

Published : Mar 23, 2019, 12:23 AM IST

ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੇ ਮਾਂ ਦੀ ਮੌਤ ਦਾ ਦੁੱਖ ਨਾ ਝੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦਾ ਨਾਂਅ ਬਲਰਾਜ ਸਿੰਘ ਦੱਸਿਆ ਜਾ ਰਿਹਾ ਹੈ।

ਵੀਡੀਓ।

ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ 2 ਬੱਚਿਆਂ ਦਾ ਪਿਉ ਬਲਰਾਜ ਆਪਣੀ ਮਾਂ ਦੇ ਬੇਹਦ ਨਜ਼ਦੀਕ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬਲਰਾਜ ਸਾਰਾ ਦਿਨ ਕਮਰੇ ਵਿੱਚ ਵੜ ਕੇ ਰੋਂਦਾ ਰਹਿੰਦਾ ਸੀ ਤੇ ਅੰਤ ਵਿੱਚ ਦੁਖੀ ਹੋ ਕੇ ਆਪਣੀ ਮਾਂ ਦੇ ਭੋਗ ਵਾਲੇ ਦਿਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮੌਕੇ 'ਤੇ ਮੌਜੂਦ ਚਸ਼ਮਦੀਦ ਦਾ ਕਹਿਣਾ ਹੈ ਕਿ ਉਸ ਨੇ ਵੇਖਿਆ ਕਿ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ 3-4 ਨੋਜਵਾਨਾਂ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਉਹ ਉਸ ਨੂੰ ਨਹੀਂ ਬਚਾ ਸਕੇ।

ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਂ ਲੰਮੇ ਸਮੇਂ ਤੋਂ ਬਿਮਾਰ ਸੀ ਅਤੇ ਉਸ ਦੇ ਇਲਾਜ 'ਤੇ ਕਾਫ਼ੀ ਖਰਚਾ ਹੋਇਆ ਸੀ। ਇਨ੍ਹਾਂ ਖਰਚਾ ਹੋਣ ਦੇ ਬਾਵਜੂਦ ਵੀ ਮਾਂ ਦੀ ਮੌਤ ਹੋਣ ਕਾਰਨ ਬਲਰਾਜ ਇਹ ਦੁੱਖ ਨਹੀਂ ਸਹਿ ਸਕਿਆ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details