ਅੰਮ੍ਰਿਤਸਰ: ਦੁਰਗਿਆਣਾ ਮੰਦਿਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਸਰੋਵਰ ’ਚ ਛਾਲ ਮਾਰ ਖੁਦਕੁਸ਼ੀ ਕਰ ਲਈ। ਮੌਕੇ ’ਤੇ ਮੌਜੂਦ ਮੰਦਰ ਅਧਿਕਾਰੀਆਂ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ 47 ਸਾਲਾ ਸੁਨੀਲ ਮਹਿਰਾ ਵੱਜੋਂ ਹੋਈ ਜੋ ਜਗਦੰਬੇ ਕਲੋਨੀ ਦਾ ਰਹਿਣ ਵਾਲਾ ਸੀ।
ਦੁਰਗਿਆਣਾ ਮੰਦਰ ਦੇ ਸਰੋਵਰ ’ਚ ਛਾਲ ਮਾਰ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ ਇਹ ਵੀ ਪੜੋ: ਫਗਵਾੜਾ ਦੇ ਇਸ ਖੇਤੀ ਮਾਡਲ ਨਾਲ ਹੋਵੇਗੀ ਕਿਸਾਨਾਂ ਦੀ ਆਮਦਨ ਦੁਗਣੀ
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੁਨੀਲ ਜੋ ਕੀ ਲੱਕੜ ਦਾ ਕੰਮ ਕਰਦਾ ਸੀ ਕਾਫੀ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ। ਜਿਸ ਨੇ ਛਾਲ ਮਾਰ ਖੁਦਕੁਸ਼ੀ ਕਰ ਲਈ ਹੈ। ਉਥੇ ਹੀ ਮੰਦਰ ਦੇ ਸੁਰੱਖਿਆ ਇੰਚਾਰਜ ਦਾ ਕਹਿਣਾ ਹੈ ਕਿ ਵਿਅਕਤੀ ਦੇ ਮੰਦਰ ਦੇ ਪਿਛਲੇ ਪਾਸੇ ਡੂੰਗੇ ਪਾਣੀ ’ਚ ਛਾਲ ਮਾਰੀ ਸੀ ਜਿਸ ਕਾਰਨ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ।
ਉਧਰ ਪੁਲਿਸ ਅਧਿਕਾਰੀ ਜਵਾਹਰ ਲਾਲ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਸੁਨੀਲ ਮਹਿਰਾ ਵੱਜੋਂ ਹੋਈ ਹੈ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਜੋ ਕਾਰਵਾਈ ਹੋਵੇਗੀ ਉਹਨਾਂ ਦੇ ਬਿਆਨਾਂ ਦੇ ਅਧਾਰ ’ਤੇ ਕੀਤੀ ਜਾਵੇਗੀ।
ਇਹ ਵੀ ਪੜੋ: ਕੈਪਟਨ ਵੱਲੋਂ ਪੰਜਾਬ 'ਚ ਭਾਜਪਾ ਆਗੂਆਂ ਦੀ ਸੁਰੱਖਿਆ ਯਕੀਨੀ ਕਰਨ ਦੇ ਆਦੇਸ਼