ਅੰਮ੍ਰਿਤਸਰ:ਵਿਧਾਨ ਸਭਾ ਹਲਕਾ ਅਜਨਾਲਾ ਸਰਹੱਦੀ ਖੇਤਰ ਅੰਦਰ ਦਰਜਨਾ ਪਿੰਡਾਂ ਵਿੱਚ ਗੜ੍ਹੇਮਾਰੀ ਨਾਲ ਤਬਾਹ ਹੋਈ ਫਸਲ ਦਾ ਜਾਇਜਾ ਲੈਣ ਤੇ ਇਸ ਦੀ ਗਿਰਦਾਵਰੀ ਪ੍ਰਤੀ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤਾਂ ਦੇਣ ਲਈ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਈ ਪਿੰਡਾਂ ਦਾ ਦੌਰਾ ਕਰਕੇ ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੌਕੇ ‘ਤੇ ਕਿਸਾਨਾਂ ਦੀ ਸ਼ਿਕਾਇਤ ਮੁਤਾਬਿਕ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਤਿੰਨ ਪਟਵਾਰੀਆਂ ਸਬੰਧੀ ਮਾਜਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਉਂਦਿਆ ਉਕਤ ਪਟਵਾਰੀਆਂ ਨੂੰ ਤਰੁੰਤ ਮੁਅੱਤਲ ਕਰਨ ਤੇ ਉਨ੍ਹਾ ਦੀ ਜਗ੍ਹਾ ਨਵੇ ਪਟਵਾਰੀਆਂ ਦੀ ਨਿਯੁਕਤੀ ਕਰਨ ਦੀ ਸ਼ਿਫਾਰਿਸ਼ ਕੀਤੀ ਹੈ।
ਕੁਤਾਹੀ ਕਰਨ ਵਾਲੇ 3 ਪਟਵਾਰੀਆਂ ਖਿਲਾਫ਼ ਵੱਡੀ ਕਾਰਵਾਈ - ਤਿੰਨਾਂ ਪਟਵਾਰੀਆਂ ਖਿਲਾਫ਼ ਐਕਸ਼ਨ
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਈ ਪਿੰਡਾਂ ਦਾ ਦੌਰਾ ਕਰਕੇ ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੀ ਸ਼ਿਕਾਇਤ ਮੁਤਾਬਿਕ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਤਿੰਨ ਪਟਵਾਰੀਆਂ ਸਬੰਧੀ ਮਾਜਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਉਂਦਿਆ ਉਕਤ ਪਟਵਾਰੀਆਂ ਨੂੰ ਤਰੁੰਤ ਮੁਅੱਤਲ ਕਰਨ ਤੇ ਉਨ੍ਹਾ ਦੀ ਜਗ੍ਹਾ ਨਵੇਂ ਪਟਵਾਰੀਆਂ ਦੀ ਨਿਯੁਕਤੀ ਕਰਨ ਦੀ ਸ਼ਿਫਾਰਿਸ਼ ਕੀਤੀ ਹੈ।
ਕੁਤਾਹੀ ਕਰਨ ਵਾਲੇ 3 ਪਟਵਾਰੀਆਂ ਖਿਲਾਫ਼ ਵੱਡੀ ਕਾਰਵਾਈ
ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਉਹ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦਾ ਧੰਨਵਾਦ ਕਰਦੇ ਹਨ ਜੋ ਉਨ੍ਹਾਂ ਕੋਲ ਨੁਕਸਾਨ ਹੋਈ ਫਸਲ ਦੀ ਗਿਰਦੌਰੀ ਕਰਵਾਉਣ ਲਈ ਖੁਦ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵਿਸੇਸ਼ ਤੌਰ ਤੇ ਕੰਮ ਚ ਕੁਤਾਹੀ ਵਰਤਣ ਵਾਲੇ ਤਿੰਨੋਂ ਪਟਵਾਰੀਆਂ ਨੂੰ ਮੁਅੱਤਲ ਕਰਨ ਲਈ ਉਹ ਪ੍ਰਸ਼ਾਸਨ ਅਤੇ ਵਿਧਾਇਕ ਅਜਨਾਲਾ ਦਾ ਧੰਨਵਾਦ ਕਰਦੇ ਹਨ।
ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ ਸ਼ੁਰੂ !