ਅੰਮ੍ਰਿਤਸਰ:ਸਾਬਕਾ ਕੈਬਨਿਟ ਮੰਤਰੀ (Former cabinet minister) ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ, ਜਿਸ 'ਤੇ ਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਵਾਪਸ ਆ ਕੇ ਬਹੁਤ ਖੁਸ਼ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਬੀਤੀ 8 ਨਵੰਬਰ ਨੂੰ ਦਿੱਤੇ ਧਰਨੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਬੀ.ਐੱਸ.ਐੱਫ (BSF) ਦੇ ਮੁੱਦੇ 'ਤੇ ਵੋਟਾਂ 'ਚ ਆਉਣ ਦੀ ਗੱਲ ਕਹਿ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਨੇ ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ‘ਤੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੈਟਰੋਲ-ਡੀਜ਼ਲ (Petrol-diesel) ‘ਤੇ ਰਾਹਤ ਦੇਣ ਦੀ ਬਜਾਏ ਕਰੋੜਾਂ ਰੁਪਏ ਆਪਣੀ ਫੂਕੀ ਵਾਹ-ਵਾਹ ਲਈ ਅਖਬਾਰਾਂ ‘ਤੇ ਖਰਚ ਰਹੀ ਹੈ।
ਬੀ.ਐੱਸ.ਐੱਫ (BSF) ਦੇ ਮੁੱਦੇ 'ਤੇ ਬੋਲਦਿਆਂ ਮਜੀਠੀਆ (Majithia) ਨੇ ਕਿਹਾ ਕਿ 5 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ (CM) ਕੇਂਦਰ ਸਰਕਾਰ (Central Government) ਨਾਲ ਮੀਟਿੰਗ ਕਰਕੇ ਆਏ ਸਨ ਅਤੇ 11 ਤਰੀਕ ਨੂੰ ਪੰਜਾਬ ਵਿੱਚ ਕੇਂਦਰ ਸਰਕਾਰ ਨੇ ਬੀ.ਐੱਸ.ਐੱਫ. (BSF) ਨੂੰ ਨਵੇਂ ਆਦੇਸ਼ ਦੇ ਕੇ ਬੀ.ਐੱਸ.ਐੱਫ. (BSF) ਦਾ ਦਾਇਰਾ ਵਧਾ ਦਿੱਤਾ।