ਅੰਮ੍ਰਿਤਸਰ:ਦਿਨ-ਦਿਹਾੜੇ ਪਿੰਡ ਚੁਗਾਵਾਂ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਜੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਰਾਣੀ ਕਾ ਬਾਗ ਵਿਖੇ ਵੀ ਪੰਜਾਬ ਨੈਸ਼ਨਲ ਬੈਂਕ ਵਿੱਚ 2 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਟੀਮ ਨੇ ਦੋਵਾਂ ਲੁਟੇਰੇ ਨੂੰ ਕਾਬੂ ਕਰ ਲਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਇਹ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ, ਜਿਨ੍ਹਾਂ ਵੱਲੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕੇ ਫਰਾਰ ਹੋ ਗਏ।
ਚਾਰਾਂ ਮੁਲਜ਼ਮਾਂ ਦੇ ਹੱਥਾਂ 'ਚ ਹਥਿਆਰ : ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਚੁਗਾਵਾਂ ਵਿੱਖੇ ਕੁੱਝ ਦਿਨ ਪਹਿਲਾਂ ਅੱਗ ਲੱਗ ਗਈ ਸੀ ਜਿਸਦਾ ਕੰਮ ਅਸੀ ਕਰਵਾ ਰਹੇ ਸੀ। ਇਸ ਦੇ ਚਲਦੇ ਸਾਡਾ ਕੈਸ਼ ਕਾਊਂਟਰ ਨਹੀਂ ਖੁੱਲ ਪਾਇਆ ਅਤੇ ਸਾਡੇ ਏਜੰਟ ਕੰਮ ਕਰ ਰਹੇ ਸਨ। ਬੈਂਕ ਵਿੱਚ ਕੈਸ਼ ਇਕੱਠਾ ਕਰਕੇ ਲੈਕੇ ਆਉਂਦੇ ਸੀ। ਉਨ੍ਹਾਂ ਵੱਲੋਂ ਪੱਚੀ ਹਜ਼ਾਰ ਜਮਾਂ ਕਰਵਾਇਆ ਗਿਆ ਜਿਸ ਤੋਂ ਬਾਅਦ ਲੈਣ ਦੇਣ ਤੋਂ ਬਾਅਦ 17 ਹਜ਼ਾਰ ਰੁਪਏ ਬਚੇ ਸਨ। ਉਨ੍ਹਾਂ ਕਿਹਾ ਕਿ ਇੱਕ ਵਜੇ ਦੇ ਕਰੀਬ ਚਾਰ ਨੌਜਵਾਨ ਆਏ ਤੇ ਪਿਸਤੌਲ ਦਿਖਾ ਕੇ 17 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾ ਕਿਹਾ ਕਿ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਚਾਰ ਨੌਜਵਾਨ ਸਨ ਤੇ ਚਾਰਾਂ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਨ੍ਹਾਂ ਵੱਲੋ ਸਾਡੀ ਕੈਸ਼ੀਅਰ ਕੋਲੋਂ 17 ਹਜ਼ਾਰ ਰੁਪਏ ਲੁੱਟ ਲਏ ਗਏ।