ਪੰਜਾਬ

punjab

ETV Bharat / state

251 ਧੀਆਂ ਦੀ ਮਨਾਈ ਲੋਹੜੀ - ਲੋਹੜੀ

ਅੰਮ੍ਰਿਤਸਰ 'ਚ 251 ਧੀਆਂ ਦੀ ਲੋਹੜੀ ਮਨਾਈ ਗਈ। ਬੀਬੀਕੇਡੀਏਵੀ ਕਾਲਜ 'ਚ ਲੋਹੜੀ ਦਾ ਸਮਾਗਮ ਕਰਵਾਇਆ ਗਿਆ ਜਿਸ 'ਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

lohri
ਫ਼ੋਟੋ

By

Published : Jan 11, 2020, 10:22 AM IST

Updated : Jan 11, 2020, 2:25 PM IST

ਅੰਮ੍ਰਿਤਸਰ: ਬੀਬੀਕੇਡੀਏਵੀ ਕਾਲਜ 'ਚ ਲੋਹੜੀ ਸਮਾਗਮ ਕਰਵਾਇਆ ਗਿਆ ਜਿਥੇ 251 ਧੀਆਂ ਦੀ ਲੋਹੜੀ ਮਨਾਈ ਗਈ। ਸਮਾਗਮ ਵਿੱਚ ਡੀਸੀ ਸ਼ਿਵਦੁਲਾਰ ਸਿੰਘ ਢਿਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭੁੱਗਾ ਬਾਲ ਕੇ ਧੀਆਂ ਦੀ ਲੋਹੜੀ ਮਨਾਈ। ਇਸ ਦੌਰਾਨ ਡੀਸੀ ਨੇ ਨਵਜੰਮੀਆਂ ਬੱਚੀਆਂ ਨੂੰ ਜਨਮ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਮਾਤਾਵਾਂਤੇ ਕੇਅਰ ਟੇਕਰਜ਼ ਨੂੰ ਸ਼ਾਲ ਅਤੇ ਹੋਰ ਗਿਫਟ ਦੇ ਕੇ ਸਨਮਾਨਤ ਕੀਤਾ।

ਵੀਡੀਓ
ਸਮਾਗਮ 'ਚ ਸ਼ਾਮਲ ਹੋਏ ਬੱਚੀਆਂ ਦੇ ਮਾਤਾ-ਪਿਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਧੀਆਂ ਆਪਣੇ ਮਾਪਿਆਂ ਦਾ ਖਿਆਲ ਪੁੱਤਰਾਂ ਨਾਲੋਂ ਵੱਧ ਕੇ ਰੱਖਦੀਆਂ ਹਨ। ਅੱਜ ਕੁੜੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਪਰ ਅਫਸੋਸ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਬਾਵਜੂਦ ਧੀਆਂ ਨੂੰ ਇਸ ਸਮਾਜ 'ਚ ਆਪਣੇ ਜਨਮ ਤੋਂ ਲੈ ਕੇ ਜ਼ਿੰਦਗੀ ਭਰ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Last Updated : Jan 11, 2020, 2:25 PM IST

ABOUT THE AUTHOR

...view details