ਅੰਮ੍ਰਿਤਸਰ: ਦੁਨੀਆ ਵਿੱਚ ਫੈਲੀ ਕੋਰੋਨਾ ਮਾਂਹਮਾਰੀ ਕਾਰਨ ਪੂਰੀ ਦੁਨੀਆ ਰੁੱਕ ਗਈ ਹੈ। ਦੁਨੀਆ ਦੀਆਂ ਕਈ ਸਰਕਾਰਾਂ ਨੇ ਕੋਰੋਨਾ ਨੂੰ ਰੋਕਣ ਲਈ ਆਪਣੇ ਦੇਸ਼ਾਂ 'ਚ 'ਤਲਾਬੰਦੀ' ਕੀਤੀ ਹੋਈ ਹੈ। ਇਸੇ ਤਰ੍ਹਾਂ ਹੀ ਲੋਕ ਵੱਖ-ਵੱਖ ਥਾਵਾਂ 'ਤੇ ਫਸ ਚੁੱਕੇ ਹਨ। ਭਾਰਤ ਵਿੱਚ ਕਈ ਦੇਸ਼ਾਂ ਦੇ ਨਾਗਰਿਕ ਫਸੇ ਹੋਏ ਹਨ। ਪਾਕਿਸਤਾਨ ਦੇ ਕਈ ਨਾਗਰਿਕ ਵੀ ਇਸ ਲੌਕਡਾਊਨ ਕਾਰਨ ਭਾਰਤ ਵਿੱਚ ਫੱਸ ਗਏ ਸਨ। ਇਨ੍ਹਾਂ ਨਾਗਰਿਕਾਂ ਨੂੰ 5 ਮਈ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ।
'ਤਾਲਾਬੰਦੀ': ਦੋ ਮਹੀਨਿਆਂ ਬਾਅਦ ਵਤਨ ਪਰਤੇ ਪਾਕਿਸਤਾਨੀ ਨਾਗਰਿਕ - corona virus
ਭਾਰਤ ਵਿੱਚ ਪਾਕਿਸਤਾਨ ਦੇ ਕਈ ਨਾਗਰਿਕ ਇਸ ਲੌਕਡਾਊਨ ਕਾਰਨ ਫੱਸ ਗਏ ਸਨ। ਇਨ੍ਹਾਂ ਨਾਗਰਿਕਾਂ ਨੂੰ 5 ਮਈ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਯਾਤਰੀਆਂ ਨੇ ਕਿਹਾ ਕਿ ਅਸੀਂ ਭਾਰਤ ਘੁੰਮਣ ਅਤੇ ਰਿਸ਼ਤਦਾਰ ਨੂੰ ਮਿਲਣ ਆਏ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਭਾਰਤ-ਪਾਕਿਸਤਾਨ ਸਰਹੱਦ ਬੰਦ ਹੋ ਗਈ ਸੀ। ਇਸ ਤੱਥ ਦੇ ਕਾਰਨ ਕਿ ਇਹ ਲੋਕ ਭਾਰਤ ਵਿੱਚ ਫਸ ਗਏ ਸਨ, ਦੋਵਾਂ ਦੇਸ਼ਾਂ ਵਿੱਚ ਫਸੇ ਲੋਕ ਹੁਣ ਭਾਰਤ ਸਰਕਾਰ ਦੇ ਪ੍ਰਬੰਧਾਂ ਕਰਕੇ ਆਪਣੇ ਦੇਸ਼ ਵਾਪਸ ਜਾ ਸਕਣਗੇ, ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਕੋਈ ਮੁਸ਼ਕਲ ਨਹੀਂ ਸੀ। ਭਾਰਤ ਸਰਕਾਰ ਦੇ ਸਹਿਯੋਗ ਨਾਲ ਅਸੀਂ ਆਪਣੇ ਘਰ ਵਾਪਸ ਜਾ ਰਹੇ ਹਾਂ, ਅਸੀਂ ਬਹੁਤ ਖੁਸ਼ ਹਾਂ।
ਇਸ ਮੌਕੇ ਉੱਥੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਭਾਰਤ ਸਰਕਾਰ ਦੇ ਸਹਿਯੋਗ ਨਾਲ 193 ਦੇ ਲਗਭਗ ਯਾਤਰੀ ਜੋ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਫਸੇ ਹੋਏ ਸਨ। ਜਿਨ੍ਹਾਂ ਨੂੰ ਬਕਾਇਦਾ ਮੈਡੀਕਲ ਜਾਂਚ ਤੋਂ ਬਾਅਦ ਪਾਕਿਸਤਾਨ ਭੇਜਿਆ ਜਾ ਰਿਹਾ ਹੈ।