ਪੰਜਾਬ

punjab

ETV Bharat / state

ਨਵਜੋਤ ਕੌਰ ਸਿੱਧੂ ਦਾ ਸੁਖਬੀਰ ਬਾਦਲ 'ਤੇ ਵੱਡਾ ਇਲਜ਼ਾਮ! - ਨਵਜੋਤ ਕੌਰ ਸਿੱਧੂ

ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਮਹਾ ਸਿੰਘ ਗੇਟ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਮ ਕਰਤਾਰਪੁਰ ਕੌਰੀਡੋਰ ਵਿੱਚ ਘਸੀਟਿਆ ਨਹੀਂ ਜਾਣਾ ਚਾਹੀਦਾ ਹੈ।

ਨਵਜੋਤ ਕੌਰ ਸਿੱਧੂ ਦਾ ਸੁਖਬੀਰ ਬਾਦਲ 'ਤੇ ਵੱਡਾ ਇਲਜ਼ਾਮ!
ਨਵਜੋਤ ਕੌਰ ਸਿੱਧੂ ਦਾ ਸੁਖਬੀਰ ਬਾਦਲ 'ਤੇ ਵੱਡਾ ਇਲਜ਼ਾਮ!

By

Published : Nov 17, 2021, 5:59 PM IST

ਅੰਮ੍ਰਿਤਸਰ: ਕਾਂਗਰਸ ਆਗੂ ਨਵਜੋਤ ਕੌਰ ਸਿੱਧੂ(Congress leader Navjot Kaur Sidhu) ਮਹਾ ਸਿੰਘ ਗੇਟ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਮ ਕਰਤਾਰਪੁਰ ਕੌਰੀਡੋਰ ਵਿੱਚ ਘਸੀਟਿਆ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਅੱਜ(ਬੁੱਧਵਾਰ) ਕਿਸਾਨਾਂ ਦੀ ਮੀਟਿੰਗ ਹੋਈ ਸੀ। ਕਿਸਾਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ। ਜਿਨ੍ਹਾਂ ਰਸਤਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਇਸ ਖੇਤੀ ਨਾਲ ਸਭ ਨੂੰ ਫਾਇਦਾ ਮਿਲੇਗਾ। ਇਸ ਨਾਲ ਸੁਖਬੀਰ ਨੂੰ ਫ਼ਾਇਦਾ ਹੋਵੇਗਾ, ਉਸ ਨੂੰ ਓਵਰਡੋਜ਼ ਨਹੀਂ ਲੈਣੀ ਪਵੇਗੀ।

ਨਵਜੋਤ ਕੌਰ ਸਿੱਧੂ ਦਾ ਸੁਖਬੀਰ ਬਾਦਲ 'ਤੇ ਵੱਡਾ ਇਲਜ਼ਾਮ!

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਰ ਵਾਪਸੀ ਹੁੰਦੀ ਹੈ ਤਾਂ ਉਹ ਸੀਐਮ ਨਹੀਂ ਬਣਨਗੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਉਮਰ ਕਾਂਗਰਸ ਦੇ ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ:32 ਕਿਸਾਨ ਜਥੇਬੰਦੀਆਂ ਦੀ ਚੜੂਨੀ ਨੂੰ ਸਿੱਧੀ ਧਮਕੀ!

ABOUT THE AUTHOR

...view details