ਗੁਰੂ ਨਗਰੀ 'ਚ ਛਾਈ ਧੁੰਦ ਦੀ ਚਿੱਟੀ ਚਾਦਰ, ਸ਼ੀਤ ਲਹਿਰ ਨੇ ਲੋਕਾਂ ਦਾ ਜੀਣਾ ਕੀਤਾ ਮੋਹਾਲ ਅੰਮ੍ਰਿਤਸਰ: ਇਸ ਸਮੇਂ ਪੂਰੇ ਉੱਤਰ ਭਾਰਤ ਵਿੱਚ ਠੰਡ ਨੇ ਪੂਰਾ ਜ਼ੋਰ ਫੜ੍ਹ (Cold wave rages in North India) ਲਿਆ ਹੈ। ਠੰਡ ਕਾਰਨ ਉੱਤ ਭਾਰਤ ਵਿੱਚ ਜਿੱਥੇ ਕੋਹਰਾ ਪੈ ਰਿਹਾ ਹੈ ਉੱਥੇ ਹੀ ਧੁੰਦ ਕਾਰਣ ਸਾਰਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਵੀ ਬਹੁਤ ਔਖੇ ਹੋ ਰਹੇ ਹਨ।
ਸ਼ੀਤ ਲਹਿਰ ਦਾ ਕਹਿਰ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਠੰਡ ਵਧਣ ਦੇ ਨਾਲ ਨਾਲ ਧੁੰਦ ਦੀ ਚਿੱਟੀ ਚਾਦਰ ਨੇ ਜਿੱਥੇ ਸਭ ਕੁੱਝ ਕਲਾਵੇ ਵਿੱਚ ਲਿਆ ਹੈ ਉੱਥੇ ਹੀ ਸ਼ੀਤ ਲਹਿਰ ਦਾ ਪ੍ਰਕੋਪ (The outbreak of cold wave is also increasing) ਵੀ ਵੱਧ ਰਿਹਾ ਅਤੇ ਠੰਡ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬੱਚਿਆਂ ਬਜ਼ੁਰਗਾਂ ਉੱਤੇ ਪੈ ਰਿਹਾ ਹਾ।
ਹਰ ਪਾਸੇ ਪ੍ਰਭਾਵ: ਲਗਾਤਾਰ ਦੂਜੇ ਦਿਨ ਗੁਰੂ ਨਗਰੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਏ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਉੱਤੇ ਵਿਜੀਬਿਲਟੀ ਨਾ ਮਾਤਰ (Not just visibility on the roads) ਰਹੀ ਅਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਅਤੇ ਗੱਡੀਆਂ ਤੈਅ ਸਮੇ ਤੋਂ ਪਛੜ ਕੇ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ:ਠੰਡ ਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ
ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ ਵਿੱਚ ਲਪੇਟ ਕੇ ਘਰੋਂ ਨਿਕਲ ਰਹੇ ਹਨ । ਸਕੂਲੀ ਬੱਚੇ ਸਕੂਲ ਜਾਣ ਅਤੇ ਲੋਕ ਦਫਤਰ ਜਾਂ ਕੰਮਾਂ ਕਾਰਾਂ ਤੋਂ ਲੇਟ ਹੋ ਰਹੇ ਹਨ ।