ਅੰਮ੍ਰਿਤਸਰ: ਵਿਸ਼ਵ ਕੱਪ 2023 ਦੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸੈਮੀ ਫਾਈਨਲ ਚੱਲ ਰਿਹਾ ਹੈ ਅਤੇ ਇਹ ਸੈਮੀ ਫਾਈਨਲ ਭਾਰਤ ਵਾਸੀਆਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਸੀ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਮੈਚ ਨੂੰ ਹੋਰ ਰੋਮਾਂਚਕ ਬਣਾਉਂਦੇ ਹੋਏ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਵੱਡੀਆਂ ਐਲਈਡੀ ਸਕਰੀਨਾਂ (LED screens) ਲਗਾ ਕੇ ਪੰਜਾਬ ਵਾਸੀਆਂ ਨੂੰ ਮੈਚ ਦਿਖਾਇਆ ਜਾ ਰਿਹਾ ਸੀ, ਜਿਸ ਦੇ ਚਲਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਡੀ ਐੱਲਈਡੀ ਲਗਵਾ ਕੇ ਭਾਰਤ ਬਨਾਮ ਨਿਊਜ਼ੀਲੈਂਡ ਸੈਮੀਫਾਈਨਲ ਦਿਖਾਇਆ ਜਾ ਰਿਹਾ ਹੈ।
LED screens in Jandiala Guru: ਸੈਮੀਫਾਈਨਲ ਮੈਚ ਲਈ ਮੰਤਰੀ ਹਰਭਜਨ ਈਟੀਓ ਦਾ ਖ਼ਾਸ ਉਪਰਾਲਾ, ਜੰਡਿਆਲਾ ਗੁਰੂ ਦੇ ਲੋਕਾਂ ਲਈ ਐੱਲਈਡੀ 'ਤੇ ਮੈਚ ਵਿਖਾਉਣ ਦਾ ਕੀਤਾ ਪ੍ਰਬੰਧ - LED screens in Jandiala Guru
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2023 (World Cup 2023) ਦਾ ਰੋਮਾਂਚਕ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦਾ ਲੋਕਾਂ ਨੂੰ ਇਕੱਠ ਵਿੱਚ ਸਿੱਧਾ ਪ੍ਰਸਾਰਣ ਦਿਖਾਉਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿੱਚ ਐੱਲਈਡੀ ਸਕਰੀਨਾਂ ਦਾ ਪ੍ਰਬੰਧ ਕੀਤਾ ਹੈ।
Published : Nov 15, 2023, 10:38 PM IST
ਸਚਿਨ ਤੇਂਦੂਲਕਰ ਦਾ ਰਿਕਾਰਡ ਤੋੜਿਆ: ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ (Cabinet Minister Harbhajan Singh ETO) ਵੀ ਪਹੁੰਚੇ ਅਤੇ ਇਸ ਮੈਚ ਵਿੱਚ ਵਿਰਾਟ ਕੋਹਲੀ ਸਰੇਸ਼ ਆਈਆਰ ਨੇ ਮੈਚ ਦਾ ਰੁੱਖ ਹੀ ਬਦਲ ਦਿੱਤਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅੱਜ ਭਾਰਤ ਬਨਾਮ ਨਿਊਜ਼ੀਲੈਂਡ (India vs New Zealand) ਵਿਚਾਲੇ ਹੋਇਆ ਸੈਮੀਫਾਈਨਲ ਬਹੁਤ ਹੀ ਰੋਮਾਂਚਕ ਮੈਚ ਰਿਹਾ। ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ ਬਾਕਮਾਲ ਪਾਰੀ ਖੇਡੀ ਅਤੇ ਵਿਰਾਟ ਕੋਹਲੀ ਨੇ ਇਸ ਮੈਚ ਦੇ ਵਿੱਚ ਮਹਾਨ ਸਚਿਨ ਤੇਂਦੂਲਕਰ ਦਾ ਵੀ ਰਿਕਾਰਡ ਤੋੜ ਦਿੱਤਾ। (LED screens in Jandiala Guru)
- World Cup 2023 1st Semi-final LIVE : ਸ਼ਮੀ ਨੇ ਨਿਊਜ਼ੀਲੈਂਡ ਨੂੰ ਦਿੱਤਾ ਦੂਜਾ ਝਟਕਾ, ਰਚਿਨ ਰਵਿੰਦਰ 13 ਦੌੜਾਂ ਬਣਾ ਕੇ ਪਰਤੇ ਪੈਵੇਲੀਅਨ, ਸਕੋਰ (86/2)
- CRICKET WORLD CUP 2023: ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਰੋਹਿਤ ਸ਼ਰਮਾ ਦਾ ਲਿਆ ਹੈਰਾਨ ਕਰਨ ਵਾਲਾ ਕੈਚ, ਦਰਸ਼ਕ ਰਹਿ ਗਏ ਹੈਰਾਨ
- Cycle rally reached Amritsar: ਸੀਐੱਮ ਮਾਨ ਵੱਲੋਂ ਮੁਹਾਲੀ ਤੋਂ ਰਵਾਨਾ ਕੀਤੀ ਗਈ ਸਾਈਕਲ ਰੈਲੀ ਪਹੁੰਚੀ ਅੰਮ੍ਰਿਤਸਰ, ਜ਼ਿਲ੍ਹਾ ਰੱਖਿਆ ਵਿਭਾਗ ਦਫ਼ਤਰ ਨੇ ਕੀਤਾ ਨਿੱਘਾ ਸੁਆਗਤ
ਜੰਡਿਆਲਾ ਗੁਰੂ 'ਚ ਬਣੇਗਾ ਸਟੇਡੀਅਮ: ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਅੱਜ ਦਾ ਇਹ ਸੈਮੀਫਾਈਨਲ ਜਿੱਤ ਕੇ ਟੀਮ ਇੰਡੀਆ ਫਾਈਨਲ (Team India in the final) ਦੇ ਵਿੱਚ ਜਾਵੇਗੀ ਅਤੇ ਵਿਸ਼ਵ ਕੱਪ 2023 ਇੰਡੀਆ ਦੀ ਝੋਲੀ ਵਿੱਚ ਹੀ ਪਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਵੀ ਲੋਕਾਂ ਵਿੱਚ ਕ੍ਰਿਕਟ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਜੰਡਿਆਲਾ ਗੁਰੂ ਲਈ ਵੀ ਸਟੇਡੀਅਮ ਬਣਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਮੈਚ ਨੂੰ ਵਿਖਾਉਣ ਦਾ ਮਕਸਦ ਸੂਬੇ ਅੰਦਰ ਖੇਡਾਂ ਲਈ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰਨਾ ਹੈ ਤਾਂ ਜੋ ਉਹ ਸਿੱਧੇ ਰਾਹ ਪੈਕੇ ਜੀਵਨ ਸਫਲ ਕਰ ਸਕਣ।