ਅੰਮ੍ਰਿਤਸਰ: ਹਿੰਦ ਦੀ ਚਾਦਰ ਵਜੋਂ ਜਾਣੇ ਜਾਂਦੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦੇ ਸਮਾਗਮ ਦੀ ਸ਼ੁਰੂਆਤ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਹੋ ਗਈ ਹੈ। ਸ੍ਰੀ ਬਾਬਾ ਬਕਾਲਾ ਸਾਹਿਬ ਦਾ ਇਤਿਹਾਸ ਕੀ ਹੈ ਇਹ ਜਾਣਨ ਲਈ ਈਟੀਵੀ ਭਾਰਤ ਨੇ ਹੈਡ ਗ੍ਰੰਥੀ ਭਾਈ ਕੇਵਲ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।
ਹੈੱਡ ਗ੍ਰੰਥੀ ਭਾਈ ਕੇਵਲ ਸਿੰਘ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋ ਧਰਤੀ ਹੈ। ਇੱਥੇ ਗੁਰੂ ਤੇਗ ਬਹਾਦੁਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤੱਪ ਕੀਤਾ ਸੀ। ਇੱਥੇ ਹੀ ਗੁਰੂ ਜੀ ਨੇ ਆਪਣੀ ਜਿੰਦਗੀ ਦਾ ਲੰਬਾ ਸਮਾਂ ਵਤੀਤ ਕੀਤਾ ਹੈ। ਇਸ ਸਥਾਨ ਉੱਤੇ ਰੋਜ ਹੀ ਸਿੱਖ ਸੰਗਤ ਰੋਜ਼ਾਨਾਂ ਹੀ ਨਤਮਸਤਕ ਹੋ ਕੇ ਲਾਹੇ ਪ੍ਰਾਪਤ ਕਰਦੀਆਂ ਹਨ।
8ਵੇਂ ਗੁਰੂ ਸਾਹਿਬ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਵੱਲ ਕਿਉਂ ਕੀਤਾ ਇਸ਼ਾਰਾ ?
ਜਦੋਂ ਗੁਰੂ ਤੇਗ ਬਹਾਦੁਰ ਜੀ ਸ੍ਰੀ ਭੋਰਾ ਸਾਹਿਬ ਵਾਲੇ ਅਸਥਾਨ ਵਿੱਚ ਬੰਦਗੀ ਕਰ ਰਹੇ ਸੀ ਉਨ੍ਹਾਂ ਦਿਨਾਂ ਵਿੱਚ ਸਿੱਖਾਂ ਦੇ ਅਠਵੇਂ ਗੁਰੂ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਦਿੱਲੀ ਵਿੱਚ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸੀ ਉਦੋਂ ਉਨ੍ਹਾਂ ਦਾ ਅੰਤਿਮ ਸਮਾਂ ਆਇਆ ਤੇ ਉਹ ਜੋਤੀ-ਜੋਤ ਸਮਾਉਣ ਲੱਗੇ ਉਦੋਂ ਸੰਗਤ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਦੋਂ ਕੋਈ ਗੁਰੂ ਜੋਤੀ-ਜੋਤ ਸਮਾਉਂਦਾ ਉਹ ਸੰਗਤ ਨੂੰ ਅਗਲੇ ਗੁਰੂ ਦੇ ਲੜ ਲਾ ਕੇ ਜਾਂਦਾ ਹੈ। ਇਸ ਮਗਰੋਂ ਗੁਰੂ ਸਾਹਿਬ ਨੇ ਅਗਲੇ ਗੁਰੂ ਦਾ ਬਾਬਾ ਬਕਾਲਾ ਸਾਹਿਬ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਰੀ ਸੰਗਤ ਦਾ ਰੁਝਾਣ ਬਾਬਾ ਬਕਾਲਾ ਸਾਹਿਬ ਵੱਲ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸੋਢੀਆਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਬਾਬਾ ਬਕਾਲਾ ਵੱਲ ਇਸ਼ਾਰਾ ਕਰ ਗਏ ਨੇ ਉਦੋਂ ਸੋਢੀਆਂ ਨੇ ਧੀਰ ਮਲੀਆਂ ਸਮੇਤ ਉੱਥੇ ਗੁਰੂ ਬਾਣ ਕਰਕੇ ਬੈਠ ਗਏ। ਉਦੋਂ ਸਾਰੇ ਆਪਣੇ ਆਪ ਨੂੰ ਗੁਰੂ ਬਾਣ ਦਾ ਦਾਅਵਾ ਕਰਦੇ ਸਨ।
ਕੌਣ ਸੀ ਮੱਖਣ ਸ਼ਾਹ ਲੁਬਾਣਾ ਤੇ ਉਸ ਨੇ ਕਿਉਂ ਸੁੱਖੀਆਂ 500 ਮੋਹਰਾਂ ?
ਉਨ੍ਹਾਂ ਦਿਨਾਂ ਵਿੱਚ ਹੀ ਭਾਈ ਮੱਖਣ ਸ਼ਾਹ ਜੀ ਜੋ ਵੱਡੇ ਵਪਾਰੀ ਸੀ। ਉਨ੍ਹਾਂ ਦਾ ਜਹਾਜ਼ ਸਮੁੰਦਰ ਵਿੱਚ ਫੱਸ ਗਿਆ ਜਿਸ ਵਿੱਚ ਸਵਾਰੀਆਂ ਵੀ ਮੌਜੂਦ ਸੀ। ਸਵਾਰੀਆਂ ਨੇ ਆਪਣੇ ਆਪਣੇ ਗੁਰੂ ਨੂੰ ਯਾਦ ਕਰਕੇ ਦੁਆ ਮੰਗੀ ਕਿ ਜਹਾਜ ਨਿਕਲ ਜਾਵੇ ਪਰ ਜਹਾਜ ਨਹੀਂ ਨਿਕਲਿਆ। ਜਿਸ ਤੋਂ ਬਾਅਦ ਮੱਖਣ ਸ਼ਾਹ ਨੇ ਪੰਜ ਇਸ਼ਾਨਾ ਕਰਕੇ ਅਰਦਾਸ ਬੇਨਤੀ ਕੀਤੀ ਤੇ ਜਪ ਜੀ ਸਾਹਿਬ ਦਾ ਪਾਠ ਕੀਤਾ ਤੇ ਇਹ ਕਿਹਾ ਕਿ ਜਦੋਂ ਉਨ੍ਹਾਂ ਦਾ ਜਹਾਜ ਸਮੁੰਦਰ ਚੋਂ ਬਾਹਰ ਨਿਕਲ ਜਾਵੇਗਾ ਤਾਂ ਉਹ 500 ਮੁਹਰਾ ਚੜਾਉਣਗੇ। ਭੋਰਾ ਸਾਹਿਬ ਵਿੱਚ ਬੈਠੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਉਨ੍ਹਾਂ ਦੀ ਅਰਦਾਸ ਸੁਣ ਕੇ ਮੱਖਣ ਸਿੰਘ ਦਾ ਬੇੜਾ ਬੰਨੇ ਲਾ ਦਿੱਤਾ। ਇਸ ਮਗਰੋਂ ਮੁੱਖਣ ਸਿੰਘ ਆਪਣੀ ਅਰਦਾਸ ਨੂੰ ਪੂਰਾ ਕਰਨ ਲਈ ਦਿੱਲੀ ਗਿਆ। ਦਿੱਲੀ ਤੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਹਨ ਤੇ ਉਹ ਅਗਲੇ ਗੁਰੂ ਦਾ ਇਸ਼ਾਰਾ ਬਾਬਾ ਬਕਾਲਾ ਸਾਹਿਬ ਵੱਲ ਕਰ ਗਏ ਹਨ। ਫਿਰ ਬਾਬਾ ਮੱਖਣ ਸ਼ਾਹ ਆਪਣੇ 500 ਮੋਹਰਾ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਗਏ।