ਪੰਜਾਬ

punjab

ETV Bharat / state

Memorandum to Amritsar DC: ਕੈਨੇਡਾ 'ਚ ਹਰਦੀਪ ਨਿੱਝਰ ਦੀ ਹੱਤਿਆ ਦਾ ਮਾਮਲਾ, ਸਿੱਖ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂ ਭੇਜਿਆ ਮੰਗ ਪੱਤਰ - Amritsar latest news in Punjabi

ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ (Memorandum to Amritsar DC) ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਹੈ। ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਲਗਾਤਾਰ ਮਾਮਲਾ ਭਖ ਰਿਹਾ ਹੈ।

leaders of Sikh organizations gave emand letter to Deputy Commissioner of Amritsar
Memorandum to Amritsar DC : ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ

By ETV Bharat Punjabi Team

Published : Sep 28, 2023, 10:05 PM IST

ਮੈਮੋਰੰਡਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ।

ਅੰਮ੍ਰਿਤਸਰ :ਕੈਨੇਡਾ ਵਿੱਚ ਹੋਈ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਇਹ ਮਾਮਲਾ ਲਗਾਤਾਰ ਭਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਹੈ। ਉਨਾਂ ਵੱਲੋਂ ਇਸ (Memorandum to Amritsar DC) ਉੱਤੇ ਜਾਂਚ ਕਰਵਾਉਣ ਲਈ ਰਾਸ਼ਟਰਪਤੀ ਅੱਗੇ ਅਪੀਲ ਕੀਤੀ ਗਈ ਹੈ।

ਇਹ ਕੀਤੀ ਮੰਗ :ਜਾਣਕਾਰੀ ਮੁਤਾਬਿਕ ਮੰਗ ਕੀਤੀ ਗਈ ਹੈ ਕਿ ਜੋ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੋਇਆ ਹੈ ਅਤੇ ਜੋ ਦਸਤਾਵੇਜ ਹੁਣ ਜਸਟਿਨ ਟਰੂਡੋ ਵੱਲੋਂ ਸਾਹਮਣੇ ਲਿਆਂਦੇ ਗਏ ਹਨ ਇਸ ਨੂੰ ਲੈ ਕੇ ਇੱਕ ਅਲੱਗ (Sikh organizations in Amritsar) ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਸ਼ ਦੀ ਸਰਕਾਰ ਪੰਜਾਬੀਆਂ ਨੂੰ ਅਤੇ ਖਾਸ ਤੌਰ ਉੱਤੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੋ ਵੀ ਵਿਅਕਤੀ ਇਹਨਾਂ ਦੇ ਖਿਲਾਫ ਬੋਲਦਾ ਹੈ, ਉਸਨੂੰ ਜਾਂ ਤਾਂ ਮਰਵਾ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਡਿੱਬਰੂਗੜ ਜੇਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੰਧੂ ਨੇ ਕਿਹਾ ਕਿ ਜੋ ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ ਉਸ ਪਿੱਛੇ ਵੀ ਭਾਰਤ ਦੀਆਂ ਖੁਫੀਆ ਏਜੰਸੀਆਂ ਹੀ ਸ਼ਾਮਿਲ ਹਨ।

ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵਿਅਕਤੀ ਅਲੱਗ ਦੇਸ਼ ਦੀ ਮੰਗ ਕਰਦਾ ਹੈ ਤਾਂ ਉਸਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਈ ਵੀ ਗਲਤ ਨਹੀਂ ਹੈ ਪਰ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ (India's intelligence agencies) ਕਾਰਵਾਈ ਪੰਜਾਬੀਆਂ ਨਾਲ ਅਤੇ ਖਾਸ ਤੌਰ ਉੱਤੇ ਸਿੱਖਾਂ ਦੇ ਨਾਲ ਕੀਤੀ ਜਾ ਰਹੀ ਹੈ, ਇਹ ਸਿਰਫ ਤੇ ਸਿਰਫ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਅਤੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕਿਉਂਕਿ ਅੰਮ੍ਰਿਤਪਾਲ ਸਿੰਘ ਵੱਲੋਂ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਜਾਗਰੂਕ ਕੀਤਾ ਜਾ ਰਿਹਾ ਸੀ ਉਸ ਨੂੰ ਜਾਣ ਬੁਝ ਕੇ ਦਿਬੜੂਗੜ ਜੇਲ ਵਿੱਚ ਭੇਜਿਆ ਗਿਆ ਅਤੇ ਕਈ ਇਸ ਤਰ੍ਹਾਂ ਦੇ ਗੁਨਾਹਗਾਰ ਹਨ ਜੋ ਵੱਡੇ ਵੱਡੇ ਗੁਣਾਂ ਕਰਨ ਤੋਂ ਬਾਅਦ ਵੀ ਆਜ਼ਾਦੀ ਦੇ ਨਾਲ ਘੁੰਮ ਫਿਰ ਸਕਦੇ ਹਨ

ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (Deputy Commissioner of Amritsar) ਵੱਲੋਂ ਵੀ ਇਹ ਮੰਗ ਪੱਤਰ ਲੈਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜੋ ਮੈਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਹ ਦੇਸ਼ ਦੇ ਰਾਸ਼ਟਰਪਤੀ ਵਾਸਤੇ ਦਿੱਤਾ ਗਿਆ ਹੈ। ਅਤੇ ਇਹ ਅਸੀਂ ਮੰਗ ਪੱਤਰ ਜਲਦ ਉਹਨਾਂ ਤੱਕ ਪਹੁੰਚਾ ਦੇਵਾਂਗੇ। ਉਹਨਾਂ ਨੇ ਕਿਹਾ ਕਿ ਜੋ ਵੀ ਇਸ ਵਿੱਚ ਮੰਗਾਂ ਲਿਖੀਆਂ ਹਨ ਉਹਨਾਂ ਵੱਲ ਤੇ ਰਾਸ਼ਟਰਪਤੀ ਕੀ ਕੀ ਵਿਚਾਰ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਹ ਸਮੇਂ ਸਿਰ ਰਾਸ਼ਟਰਪਤੀ ਤੱਕ ਪਹੁੰਚਾ ਦਿੱਤਾ ਜਾਵੇਗਾ।

ABOUT THE AUTHOR

...view details