ਅੰਮ੍ਰਿਤਸਰ ’ਚ ਚੋਣਾਂ ਦੇ ਚੱਲਦਿਆਂ ਰੰਜਿਸ਼ ’ਚ ਦੇਰ ਰਾਤ ਹੋਇਆ ਕਤਲ - ਸ਼ਹਿਰ ਦੇ ਸ਼ਹੀਦ ਊਧਮ ਸਿੰਘ ਨਗਰ
ਸ਼ਹਿਰ ਦੇ ਸ਼ਹੀਦ ਊਧਮ ਸਿੰਘ ਨਗਰ 'ਚ ਚੋਣਾਂ ਦੌਰਾਨ ਰੰਜਿਸ਼ ਤਹਿਤ ਜਗਦੀਸ਼ ਸਿੰਘ ਉਰਫ਼ ਦੀਸ਼ਾ ਨਾਮ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
![ਅੰਮ੍ਰਿਤਸਰ ’ਚ ਚੋਣਾਂ ਦੇ ਚੱਲਦਿਆਂ ਰੰਜਿਸ਼ ’ਚ ਦੇਰ ਰਾਤ ਹੋਇਆ ਕਤਲ Late night murder in Amritsar in the run up to elections](https://etvbharatimages.akamaized.net/etvbharat/prod-images/768-512-10282839-thumbnail-3x2-asr.jpg)
ਅੰਮ੍ਰਿਤਸਰ:ਸ਼ਹਿਰ ਦੇ ਸ਼ਹੀਦ ਊਧਮ ਸਿੰਘ ਨਗਰ 'ਚ ਚੋਣਾਂ ਦੌਰਾਨ ਰੰਜਿਸ਼ ਤਹਿਤ ਦੇਰ ਰਾਤ ਜਗਦੀਸ਼ ਸਿੰਘ ਉਰਫ਼ ਦੀਸ਼ਾ ਨਾਮ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਗਦੀਸ਼ ਸਿੰਘ ਨਗਰ ਨਿਗਮ ਉਪ-ਚੋਣ ਵਿਚ ਆਜ਼ਾਦ ਉਮੀਦਵਾਰ ਵਜੋਂ ਉੱਭਰਿਆ ਸੀ, ਪੁਲਿਸ ਨੇ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਤਗਬਾਜੀ ਦੌਰਾਨ ਦੋਹਾਂ ਧਿਰਾਂ ’ਚ ਹੋਈ ਝੜਪ ਕਾਰਨ ਵਧਿਆ ਮਾਮਲਾ
ਜਗਦੀਸ਼ ਸਿੰਘ ਦੀਸ਼ਾ ਨੇ ਚੋਣ ਲਈ ਸੁਲਤਾਨਵਿੰਡ ਰੋਡ ਖੇਤਰ ’ਚ ਆਪਣੇ ਪੋਸਟਰ ਅਤੇ ਹੋਰਡਿੰਗ ਲਗਾਏ ਸਨ। ਬੀਤੇ ਦਿਨੀਂ ਪਤੰਗ ਉਡਾਣ ਦੌਰਾਨ ਉਸ ਦੇ ਇਲਾਕੇ ਵਿਚ ਰਹਿੰਦੇ ਮਨਦੀਪ ਸਿੰਘ ਨਾਲ ਉਸਦੀ ਝੜਪ ਹੋ ਗਈ ਸੀ। ਮ੍ਰਿਤਕ ਜਗਦੀਸ਼ ਸਿੰਘ ਦੀ ਮਨਦੀਪ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਰਜਿੰਸ਼ ਦੇ ਚੱਲਦਿਆਂ ਮਨਦੀਪ ਸਿੰਘ ਨੇ ਦੇਰ ਰਾਤ ਆਪਣੇ ਭਰਾਵਾਂ ਨਾਲ ਮਿਲਕੇ ਗੋਲੀਆਂ ਨਾਲ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।