ਪੰਜਾਬ

punjab

ETV Bharat / state

Langur Mela Amritsar: ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਛੋਟੇ-ਛੋਟੇ ਬੱਚਿਆਂ ਨੇ ਧਾਰਨ ਕੀਤਾ ਰੂਪ, ਜਾਣੋ ਮਿਥਿਹਾਸ - Langur Mela History

ਵਿਸ਼ਵ ਪ੍ਰਸਿੱਧ ਅੰਮ੍ਰਿਤਸਰ ਦੇ ਮੰਦਿਰ ਦੁਰਗਿਆਣਾ ਤੀਰਥ ਸਥਿਤ ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ ਹੋ ਚੁੱਕਾ ਹੈ। ਅੱਸੂ ਦੇ ਨਵਰਾਤਰੇ ਵਿੱਚ ਇਹ ਲੰਗੂਰ ਮੇਲਾ ਹੂੰਦਾ ਹੈ ਅਤੇ ਅਪਣੀ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦੇ ਬਾਨੇ ਵਿੱਚ ਲੈਕੇ ਮੰਦਿਰ (Langur Mela) ਪਹੁੰਚਦੇ ਹਨ।

Langur Mela History
Langur Mela History

By ETV Bharat Punjabi Team

Published : Oct 15, 2023, 9:29 AM IST

Updated : Oct 15, 2023, 1:50 PM IST

ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਛੋਟੇ-ਛੋਟੇ ਬੱਚਿਆਂ ਨੇ ਧਾਰਨ ਕੀਤਾ ਰੂਪ

ਅੰਮ੍ਰਿਤਸਰ:ਅੱਸੂ ਦੇ ਨਵਰਾਤਰੇ ਸ਼ੁਰੂ ਹੁੰਦੇ ਹੀ, ਜਿੱਥੇ ਇੱਕ ਪਾਸੇ ਮਾਤਾ ਦੁਰਗਾ ਦੇ 9 ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਲੰਗਰੂ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੁੱਤਰ ਦੀ ਦਾਤ ਦੀ ਇੱਛਾ ਪੂਰੀ ਹੋਣ ਤੋਂ ਬਾਅਦ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ 'ਚ ਲੈ ਕੇ ਮੰਦਰ ਲੈ ਕੇ ਪਹੁੰਚਦੇ ਹਨ। ਦੁਰਗਿਆਣਾ ਕਮੇਟੀ ਵੱਲੋਂ ਲੰਗੂਰ ਮੇਲੇ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਮੰਦਰ ਵਿੱਚ ਇਸ ਦਿਨ ਢੋਲ ਦੀ ਥਾਪ ਉੱਤੇ ਲੰਗੂਰ ਬਣੇ ਬੱਚੇ ਨੱਚਦੇ ਹੋਏ ਨਜ਼ਰ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਜਿਸ ਦੇ ਘਰ ਪੁੱਤਰ ਨਹੀਂ ਹੁੰਦਾ, ਉਹ ਇੱਥੇ ਆ ਕੇ ਮਨੋਕਾਮਨਾ ਮੰਗ ਕੇ ਜਾਂਦਾ ਹੈ। ਜਦੋਂ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਹ ਆਪਣੇ ਬੱਚੇ ਨੂੰ ਲੰਗੂਰ ਬਣਾਕੇ ਲੈਕੇ ਆਉਂਦਾ ਹੈ ਤੇ ਮੰਦਿਰ ਵਿੱਚ ਹਨੂੰਮਾਨ ਜੀ ਦੇ ਅੱਗੇ ਮੱਥਾ ਟੇਕਦੇ ਹਨ।

ਕੀ ਹੈ ਮਿਥਿਹਾਸ:ਇਸ ਮੇਲੇ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਹਰ ਕੋਈ ਲੰਗੂਰ ਬਣ ਕੇ ਦੱਸ ਦਿਨ ਬ੍ਰਹਮਚਾਰੀ ਜੀਵਨ ਬਤੀਤ ਕਰਦਾ ਹੈ। ਇਹ ਦੱਸ ਦਿਨਾਂ ਦਾ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦਾ ਹੈ। ਇਹ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਵੱਡਾ ਹਨੂੰਮਾਨ ਮੰਦਿਰ ਵਿੱਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ 'ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ (Langur Mela History) ਸੀ। ਇਸ ਲਈ ਉਸ ਸਮੇਂ ਉਨ੍ਹਾਂ ਨੇ ਮਹਾਂਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ।

ਇਸ ਦੌਰਾਨ ਸ਼੍ਰੀ ਰਾਮ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੰਸਾਰ ਨੂੰ ਜਿੱਤਣ ਲਈ ਆਪਣਾ ਘੋੜਾ ਛੱਡ ਦਿੱਤਾ। ਲਵ ਅਤੇ ਕੁਸ਼ ਨੇ ਉਸੇ ਸਥਾਨ 'ਤੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਬੋਹੜ ਦੇ ਦਰੱਖਤ ਨਾਲ ਬੰਨ੍ਹ ਦਿੱਤਾ। ਇਸ 'ਤੇ ਜਦੋਂ ਸ਼੍ਰੀ ਹਨੂੰਮਾਨ ਘੋੜੇ ਨੂੰ ਲਵ ਅਤੇ ਕੁਸ਼ ਤੋਂ ਛੁਡਾਉਣ ਆਏ ਤਾਂ ਲਵ ਅਤੇ ਕੁਸ਼ ਦੋਹਾਂ ਨੇ ਉਸ ਨੂੰ ਵੀ ਫੜ ਲਿਆ ਅਤੇ ਹਨੂੰਮਾਨ ਨੂੰ ਉਸੇ ਥਾਂ 'ਤੇ ਬਿਠਾ ਦਿੱਤਾ। ਇਸ ਤੋਂ ਬਾਅਦ ਇੱਥੇ ਖੁਦ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਪ੍ਰਗਟ ਹੋਈ।

ਹਰ ਮਨੋਕਾਮਨਾ ਹੁੰਦੀ ਪੂਰੀ:ਮਾਨਤਾ ਹੈ ਕਿ ਜੋ ਵੀ ਇਸ ਹਨੂੰਮਾਨ ਮੰਦਿਰ ਤੋਂ ਆਪਣੀ ਮਨੋਕਾਮਨਾ ਮੰਗਦਾ ਹੈ, ਉਹ ਪੂਰੀ ਹੋ ਜਾਂਦੀ ਹੈ ਅਤੇ ਇੱਛਾ ਪੂਰੀ ਹੋਣ 'ਤੇ ਉਹ ਵਿਅਕਤੀ ਹਰ ਰੋਜ਼ ਸਵੇਰੇ-ਸ਼ਾਮ ਇਨ੍ਹਾਂ ਨਵਰਾਤਿਆਂ ਦੌਰਾਨ ਲੰਗੂਰ ਦਾ ਚੋਲਾ ਪਾ ਕੇ ਮੱਥਾ ਟੇਕਣ ਲਈ ਇੱਥੇ ਆਉਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰਾਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਖਾਸ ਉਤਸ਼ਾਹ ਹੈ ਅਤੇ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਇੱਥੇ ਮੱਥਾ ਟੇਕਣ ਲਈ ਜ਼ਰੂਰ ਪਹੁੰਚਦੇ ਹਨ। ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੋ ਗਈ ਅਤੇ ਹਨੂੰਮਾਨ ਜੀ ਨੇ ਉਨ੍ਹਾਂ ਨੂੰ ਪੁੱਤਰ ਦਾ ਆਸ਼ੀਰਵਾਦ ਦਿੱਤਾ, ਉਹ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ ਵਿੱਚ ਇੱਥੇ ਲਿਆਏ ਅਤੇ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਵਾ ਰਹੇ ਹਨ।


9 ਦਿਨ ਬੱਚੇ ਲੰਗੂਰ ਪਹਿਰਾਵੇ ਵਿੱਚ ਪਹੁੰਚਦੇ ਮੰਦਿਰ: ਦੁਰਗਿਆਣਾ ਮੰਦਿਰ ਭਾਰਤ ਦਾ ਇਕਲੌਤਾ ਅਜਿਹਾ ਮੰਦਿਰ ਹੈ, ਜਿੱਥੇ ਲੋਕ ਮਨੰਤ ਪੂਰੀ ਹੋਣ ਉੱਤੇ ਅਪਣੇ ਬੱਚੇ ਨੂੰ ਪੂਰੇ ਨਵਰਾਤਰੇ ਲੰਗੂਰ ਦੇ ਪਹਿਰਾਵੇ ਵਿੱਚ ਰੱਖਦੇ ਹਨ। ਇਸ ਮੇਲੇ ਵਿੱਚ ਚਾਂਦੀ ਰੰਗ ਦਾ ਗੋਟਾ ਲੱਗੀ ਲਾਲ ਪੋਸ਼ਾਕ, ਸਿਰ ਉੱਤੇ ਸ਼ੰਕਾਕਾਰ ਟੋਪੀ ਅਤੇ ਹੱਥ ਵਿੱਚ ਬੁਰਜ ਜਾਂ ਸੋਟੀ ਲੈ ਕੇ ਰੂਪ ਧਾਰਨ ਕਰਦੇ ਹਨ। ਪੈਰਾਂ ਵਿੱਚ ਬੰਨੇ ਘੁੰਗਰੂ ਦੀ ਛਮ-ਛਮ ਨਾਲ ਢੋਲ ਦੀ ਥਾਪ ਉੱਤੇ ਜੈ ਸ੍ਰੀਰਾਮ ਦੇ ਜੈਕਾਰਿਆਂ ਵਿਚਾਲੇ ਪਹਿਲੇ ਨਰਾਤੇ ਦੀ ਸ਼ੁਰੂਆਤ ਹੋ ਜਾਂਦੀ ਹੈ, ਜੋ ਦੁਸ਼ਹਿਰੇ ਤੱਕ ਚੱਲਦਾ ਹੈ।

ਸਖ਼ਤ ਨਿਯਮਾਂ ਦੀ ਪਾਲਣਾ :ਜਿਸ ਮਾਤਾ-ਪਿਤਾ ਨੇ ਅਪਣੇ ਬੱਚੇ ਨੂੰ ਲੰਗੂਰ ਬਣਾਉਣਾ ਹੁੰਦਾ ਹੈ, ਉਨ੍ਹਾਂ ਨੂੰ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪੂਰੇ 10 ਦਿਨ ਪਿਆਜ਼-ਲਹਸੂਨ ਦੀ ਵਰਤੋਂ ਨਹੀਂ ਕੀਤੀ ਜਾਂਦੀ। ਚਾਕੂ ਨਾਲ ਕੱਟਿਆ ਖਾਣਾ ਸਖ਼ਤ ਮਨਾ ਹੁੰਦਾ ਹੈ। ਮਾਤਾ-ਪਿਤਾ ਨੂੰ 10 ਦਿਨ ਨੰਗੇ ਪੈਰੀਂ ਰਹਿਣਾ ਪੈਂਦਾ ਹੈ ਅਤੇ ਜ਼ਮੀਨ ਉੱਤੇ ਸੌਣਾ ਹੁੰਦਾ ਹੈ। ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਇਹ ਦੀ ਸੁੱਖਣਾ ਪੂਰੀ ਹੁੰਦੀ ਹੈ।

ਦਿਨ ਵਿੱਚ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ :ਲੰਗੂਰ ਬਣਨ ਵਾਲਾ ਬੱਚਾ ਅਤੇ ਮਾਂ-ਪਿਓ ਸੂਈ-ਧਾਗੇ ਦਾ ਕੰਮ ਅਤੇ ਕੈਂਚੀ ਦੀ ਵਰਤੋਂ ਕਰ ਸਕਦੇ। ਇਸ ਤੋਂ ਇਲਾਵਾ 11 ਵਾਰ ਮਾਂ-ਪਿਤਾ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਹੁੰਦਾ ਹੈ। ਦੁਸ਼ਹਿਰੇ ਵਾਲੇ ਦਿਨ ਲੰਗੂਰ ਬਣੇ ਬੱਚੇ ਰਾਵਣ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਤੀਰ ਮਾਰਦੇ ਹਨ। ਇਸ ਤੋਂ ਅਗਲੇ ਦਿਨ ਹੀ ਸਾਰੇ ਬੱਚੇ ਹਨੂੰਮਾਨ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਣਾ ਉਤਾਰਦੇ ਹਨ।

Last Updated : Oct 15, 2023, 1:50 PM IST

ABOUT THE AUTHOR

...view details