ਪੰਜਾਬ

punjab

ETV Bharat / state

ਲੋੜਵੰਦਾਂ ਲਈ ਲੰਗਰ ਹਮੇਸ਼ਾ ਚੱਲਦਾ ਰਹੇਗਾ: ਭਾਈ ਲੌਂਗੋਵਾਲ - sgpc

ਕਰਫ਼ਿਊ ਲੱਗੇ ਨੂੰ 10 ਦਿਨਾਂ ਦੇ ਕਰੀਬ ਹੋ ਗਏ ਹਨ, ਜਿਸ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਰਾਸ਼ਨ ਖ਼ਤਮ ਹੋ ਗਿਆ ਹੈ ਅਤੇ ਛੋਟੀਆਂ ਛੋਟੀਆਂ ਪ੍ਰਚੂਨ ਦੀਆਂ ਦੁਕਾਨਾਂ ਵਿੱਚ ਵੀ ਰਾਸ਼ਨ ਦੀ ਖ਼ਤਮ ਹੋ ਗਿਆ ਹੈ। ਇਸੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਾਰੇ ਹੀ ਗੁਰੂ ਘਰਾਂ ਵਿੱਚ ਮੈਨੇਜਰਾਂ ਨੂੰ ਲੰਗਰ ਤਿਆਰ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਹੁਕਮ ਜਾਰੀ ਕੀਤੇ ਹਨ।

ਲੋੜਵੰਦਾਂ ਲਈ ਲੰਗਰ 'ਚੋਂ ਹਮੇਸ਼ਾਂ ਪ੍ਰਸ਼ਾਦਾ ਚੱਲਦਾ ਰਹੇਗਾ:ਭਾਈ ਲੌਂਗੋਵਾਲ
ਲੋੜਵੰਦਾਂ ਲਈ ਲੰਗਰ 'ਚੋਂ ਹਮੇਸ਼ਾਂ ਪ੍ਰਸ਼ਾਦਾ ਚੱਲਦਾ ਰਹੇਗਾ:ਭਾਈ ਲੌਂਗੋਵਾਲ

By

Published : Mar 31, 2020, 6:11 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਰੋਜ਼ ਕਮਾ ਕੇ ਖਾਣ ਵਾਲਿਆਂ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ । ਕਰਫ਼ਿਊ ਲੱਗੇ ਨੂੰ 10 ਦਿਨਾਂ ਦੇ ਕਰੀਬ ਹੋ ਗਏ ਹਨ, ਜਿਸ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਰਾਸ਼ਨ ਖ਼ਤਮ ਹੋ ਗਿਆ ਹੈ ਅਤੇ ਛੋਟੀਆਂ ਛੋਟੀਆਂ ਪ੍ਰਚੂਨ ਦੀਆਂ ਦੁਕਾਨਾਂ ਵਿੱਚ ਵੀ ਰਾਸ਼ਨ ਦੀ ਖਤਮ ਹੋ ਗਿਆ ਹੈ। ਸਰਕਾਰ ਨੇ ਲੋੜਵੰਦਾਂ ਅਤੇ ਗਰੀਬਾਂ ਤੱਕ ਰਾਸ਼ਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਾਰੇ ਹੀ ਗੁਰੂ ਘਰਾਂ ਵਿੱਚ ਮੈਨੇਜਰਾਂ ਨੂੰ ਲੰਗਰ ਤਿਆਰ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਹੁਕਮ ਜਾਰੀ ਕੀਤੇ ਹਨ।

ਲੋੜਵੰਦਾਂ ਲਈ ਲੰਗਰ 'ਚੋਂ ਹਮੇਸ਼ਾਂ ਪ੍ਰਸ਼ਾਦਾ ਚੱਲਦਾ ਰਹੇਗਾ:ਭਾਈ ਲੌਂਗੋਵਾਲ

ਇਸੇ ਤਹਿਤ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਵਿੱਚੋਂ ਤਿੰਨ ਗੱਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਵਾਨਾ ਕੀਤੀਆਂ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਕਿਰਤ ਕਰਨ ਵਾਲੇ ਲੋਕਾਂ ਲਈ ਹਮੇਸ਼ਾਂ ਲੰਗਰ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਝੁੱਗੀ ਝੋਪੜੀਆਂ ਵਾਲੇ ਲੋਕ ਜਿਹੜੇ ਕਰਫ਼ਿਊ ਕਰਕੇ ਬਾਹਰ ਨਹੀਂ ਜਾ ਸਕਦੇ, ਜੋ ਰੋਜ਼ਾਨਾ ਦੀ ਰੋਟੀ ਤੋਂ ਵਾਂਝੇ ਹੋ ਗਏ ਹਨ, ਉਨ੍ਹਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਪਹੁੰਚਾਇਆ ਜਾਵੇਗਾ।

ਲੋੜਵੰਦਾਂ ਲਈ ਲੰਗਰ 'ਚੋਂ ਹਮੇਸ਼ਾਂ ਪ੍ਰਸ਼ਾਦਾ ਚੱਲਦਾ ਰਹੇਗਾ:ਭਾਈ ਲੌਂਗੋਵਾਲ

ਭਾਈ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ, ਕੇਸਗੜ੍ਹ ਸਾਹਿਬ ਤਖਤ, ਸ੍ਰੀ ਦਮਦਮਾ ਸਾਹਿਬ ਆਦਿ ਥਾਵਾਂ ਦੀਆਂ ਸਰਾਵਾਂ ਦੇ ਲਗਭਗ 17 ਸੌ ਕਮਰੇ ਕਮਰਿਆਂ ਨੂੰ ਪੰਜਾਬ ਸਰਕਾਰ ਪੀੜਤਾਂ ਦੇ ਇਕਾਂਤਵਾਸ ਲਈ ਵਰਤ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮਰਿਆਂ ਦੀ ਸਾਫ ਸਫਾਈ ਕਰਵਾ ਦਿੱਤੀ ਹੈ, ਜੋ ਕਿ ਬਿਲਕੁਲ ਤਿਆਰ ਹਨ।

ABOUT THE AUTHOR

...view details