ਪੰਜਾਬ

punjab

ETV Bharat / state

ਸੇਵਾਮੁਕਤ ASI ਨੇ ਜ਼ਮੀਨ ਧੋਖਾਧੜੀ ਮਾਮਲੇ ’ਚ ਪੁਲਿਸ ’ਤੇ ਚੁੱਕੇ ਵੱਡੇ ਸਵਾਲ - ਲੈਂਡ ਮਾਫੀਆ

ਅੰਮ੍ਰਿਤਸਰ ਵਿੱਚ ਸੇਵਾਮੁਕਤ ਵੱਲੋਂ ਕੁਝ ਲੋਕਾਂ ’ਤੇ ਜ਼ਮੀਨ ਨੂੰ ਲੈ ਕੇ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਲੈਂਡ ਮਾਫੀਆ ਦਾ ਸਾਥ ਦੇ ਰਹੀ ਹੈ। ਪੀੜਤ ਵੱਲੋਂ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੇ ਡੀਜੀਪੀ ਕੋਲ ਮਦਦ ਦੀ ਗੁਹਾਰ ਲਗਾਈ ਹੈ।

ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ
ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ

By

Published : Dec 15, 2021, 10:12 AM IST

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਸ਼ੱਕ ਪੰਜਾਬ ਵਿੱਚ ਚੱਲ ਰਹੇ ਸਾਰੇ ਮਾਫੀਆ ’ਤੇ ਨਕੇਲ ਪਾਉਣ ਦੀ ਗੱਲ ਕਰਦੇ ਹਨ ਪਰ ਸੱਚਾਈ ਉਸ ਤੋਂ ਕੋਸਾਂ ਦੂਰ ਜਾਪ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਤਾਂ ਇਸ ਵਾਰ ਪੰਜਾਬ ਪੁਲਿਸ ਦਾ ਏਐਸਆਈ ਲੈਂਡ ਮਾਫੀਆ ਦਾ ਸ਼ਿਕਾਰ ਹੋਇਆ ਹੈ। ਲੈਂਡ ਮਾਫੀਆ ਦਾ ਸਾਥ ਦੇਣ ਦੇ ਇਲਜ਼ਾਮ ਪੁਲਿਸ ਮੁਲਾਜ਼ਮਾਂ ਉੱਪਰ ਲੱਗ ਰਹੇ ਹਨ।

ਇਸ ਸਬੰਧੀ ਸਾਬਕਾ ਏਐਸਆਈ ਵੱਲੋਂ ਵਾਲਮੀਕਿ ਤੀਰਥ ਦੇ ਨੁਮਾਇੰਦਿਆਂ ਨੂੰ ਮਿਲਿਆ ਅਤੇ ਆਪਣੀ ਆਵਾਜ਼ ਬੁਲੰਦ ਕੀਤੀ ਗਈ। ਏਐਸਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ 2018 ਵਿੱਚ ਇੱਕ ਜ਼ਮੀਨ ਖਰੀਦੀ ਸੀ ਪਰ ਉਸ ਨੂੰ ਲੈਂਡ ਮਾਫੀਆ ਵੱਲੋਂ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਜਗ੍ਹਾ ਕਰੋੜਾਂ ਰੁਪਏ ਦੀ ਹੈ ਅਤੇ ਉਹ ਲੈਂਡ ਮਾਫੀਆ ਦਾ ਸਾਥ ਅੰਮ੍ਰਿਤਸਰ ਦੇ ਵੱਡੇ ਅਫ਼ਸਰ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਜਲਦ ਮੁਲਾਕਾਤ ਕਰਨ ਜਾਣਗੇ।

ਸੇਵਾਮੁਕਤ ASI ਨੇ ਜ਼ਮੀਨ ਧੋਖਾਧੜੀ ਮਾਮਲੇ ’ਚ ਪੁਲਿਸ ’ਤੇ ਚੁੱਕੇ ਵੱਡੇ ਸਵਾਲ

ਓਧਰ ਗੱਲਬਾਤ ਕਰਦੇ ਹੋਏ ਵਾਲਮੀਕਿ ਭਾਈਚਾਰੇ ਦੇ ਆਗੂ ਨਿਤਿਨ ਗਿੱਲ ਨੇ ਦੱਸਿਆ ਕਿ ਇੰਨ੍ਹਾਂ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਜਾਣ ਬੁੱਝ ਕਿ ਸਾਬਕਾ ਏਐਸਆਈ ਉੱਪਰ ਮਾਮਲਾ ਦਰਜ ਕੀਤਾ ਗਿਆ ਤਾਂ ਕਿ ਉਨ੍ਹਾਂ ਦੀ ਜਗ੍ਹਾ ਉੱਤੇ ਕਬਜ਼ਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੀੜਤ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਦਦ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਹਰਪ੍ਰੀਤ ਵੱਲੋਂ ਮਾਣਯੋਗ ਕੋਰਟ ਵਿਚ ਵੀ ਕੇਸ ਦਰਜ ਕੀਤਾ ਗਿਆ ਸੀ ਜਿਸ ਦਾ ਫੈਸਲਾ ਹਰਪ੍ਰੀਤ ਦੇ ਹੱਕ ਵਿੱਚ ਆ ਚੁੱਕਾ ਹੈ।ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਵਿੱਚ ਏਐਸਆਈ ਉੱਪਰ ਪੈਸੇ ਲੈਣ ਦੇ ਇਲਜ਼ਾਮ ਲੱਗ ਰਹੇ ਹਨ।

ਇਹ ਵੀ ਪੜ੍ਹੋ:ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ

ABOUT THE AUTHOR

...view details