ਅੰਮ੍ਰਿਤਸਰ: ਕੋਵਿਡ-19 ਦੇ ਵਧਦੇ ਭਿਆਨਕ ਵਿਕਰਾਲ ਰੂਪ ਤੋਂ ਬਣੇ ਭੈਅ ਦੇ ਮਾਹੌਲ ਵਿੱਚ ਭਾਜਪਾ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਨੂੰ ਵੈਕਸੀਨੇਸ਼ਨ ਲਈ ਵੈਕਸੀਨ ਅਤੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦਾ ਪ੍ਰਬੰਧ ਕਰਨ।
ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ 1 ਮਈ ਨੂੰ 18 ਤੋਂ 45 ਸਾਲ ਦੇ ਵਿਅਕਤੀ ਨੂੰ ਕੋਰੋਨਾ ਵੈਕਸੀਨ ਲੱਗਣੀ ਸੀ ਪਰ ਪੰਜਾਬ ਵਿੱਚ ਵੈਕਸੀਨ ਦੀ ਘਾਟ ਹੋਣ ਕਾਰਨ 18 ਤੋਂ 45 ਤੱਕ ਦੇ ਵਿਅਕਤੀਆਂ ਦੀ ਵੈਕਸੀਨ ਪ੍ਰਕੀਰਿਆ ਸ਼ੁਰੂ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਹ ਪੰਜਾਬ ਵਿੱਚ ਵੈਕਸੀਨ ਨੂੰ ਪਹੁੰਚਾਉਣ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਆਕਸੀਜਨ ਨਾ ਮਿਲਣ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਆਕਸੀਜਨ ਨਾ ਮਿਲਣ ਕਾਰਨ ਕਰਨਾਟਕ, ਪੰਜਾਬ, ਦਿੱਲੀ ਹਰਿਆਣਾ ਅਤੇ ਹੋਰ ਵੀ ਸੂਬੇ ਹਨ ਜਿਨ੍ਹਾਂ ਵਿੱਚ ਆਕਸੀਜਨ ਦੀ ਘਾਟ ਨਾਲ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੂਰੇ ਦੇਸ਼ ਵਿੱਚ ਵੈਕਸੀਨ ਅਤੇ ਆਕਸੀਜਨ ਦਾ ਪ੍ਰਬੰਧ ਕਰਨ।
ਇਹ ਵੀ ਪੜ੍ਹੋ:ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੰਗੀ 50 ਕਰੋੜ ਦੀ ਫਿਰੌਤੀ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬੇਹੱਦ ਚੰਗਾ ਹੁੰਦਾ ਜਦੋਂ ਕੋਰੋਨਾ ਨੇ ਮੁੜ ਤੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤੀ ਸੀ ਉਸ ਵੇਲੇ ਤੋਂ ਹੀ ਜੇ ਪੂਰੇ ਦੇਸ਼ ਵਿੱਚ ਪ੍ਰੋਗਰਾਮਾਂ ਨੂੰ ਅਤੇ ਚੋਣ ਪ੍ਰਕੀਰਿਆ ਨੂੰ ਰੋਕ ਦਿੱਤਾ ਹੁੰਦਾ ਤਾਂ ਅਜਿਹਾ ਕੁਝ ਨਹੀਂ ਹੁੰਦਾ।