ਅੰਮ੍ਰਿਤਸਰ:ਲਖਮੀਰਪੁਰ ਖੀਰੀ (Lakhmirpur Khiri) ਘਟਨਾ ਦੇ ਵਿਰੋਧ ਵਿੱਚ ਕਾਂਗਰਸ ਦੇ ਸੱਦੇ ਉੱਤੇ ਜ਼ਿਲ੍ਹਾ ਕਾਂਗਰਸ ਵੱਲੋਂ ਸੋਮਵਾਰ ਨੂੰ ਰੇਲਵੇ ਸਟੇਸ਼ਨ (Railway station) ਉਤੇ ਤਿੰਨ ਘੰਟੇ ਦਾ ਮੌਨ ਵਰਤ ਰੱਖਿਆ ਗਿਆ। ਇਸ ਮੌਨ ਵਰਤ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੇ ਵੀ ਸ਼ਾਮਿਲ ਹੋਣਾ ਸੀ, ਪਰ ਉਹ ਇੱਥੇ ਨਹੀਂ ਪਹੁੰਚ ਸਕੇ।
ਲਖਮੀਰਪੁਰ ਖੀਰੀ: ਕਾਂਗਰਸ ਵੱਲੋਂ ਦਿੱਤੇ ਮੌਨ ਵਰਤ 'ਚ ਨਾ ਪੁੱਜੇ ਨਵਜੋਤ ਸਿੱਧੂ, ਵਰਕਰ 'ਤੇ ਆਗੂ ਕਰਦੇ ਰਹੇ ਇੰਤਜ਼ਾਰ ਇਸ ਮੌਕੇ ਅੰਮ੍ਰਿਤਸਰ (Amritsar) ਦੇ ਮੇਅਰ ਕਰਮਜੀਤ ਸਿੰਘ ਰਿੰਟੂ (Mayor Karamjit Singh Rintu) ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ (Lakhmirpur Khiri) ਵਿੱਚ ਜੋ ਹਾਦਸਾ ਹੋਇਆ ਉਹ ਕਦੇ ਨਾ ਭੁੱਲਣਯੋਗ ਹਾਦਸਾ ਹੈ ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ (Amritsar) ਵਿਚ ਜਲ੍ਹਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ (General Dyer) ਵੱਲੋਂ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਉਸੇ ਤਰ੍ਹਾਂ ਹੀ ਲਖੀਮਪੁਰ ਖੀਰੀ ਦੇ ਵਿੱਚ ਭਾਜਪਾ ਆਗੂ ਵੱਲੋਂ ਨਿਹੱਥੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ।
ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਭਾਜਪਾ ਆਗੂ (BJP leaders) ਵੱਲੋਂ ਆਪਣੀ ਰਾਜਨੀਤਿਕ ਪਾਵਰ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ ਅਤੇ ਹਿੰਦੁਸਤਾਨੀ ਕਦੀ ਵੀ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਉਨ੍ਹਾਂ ਅੱਗੇ ਕਿਹਾ ਕਿ ਅਗਰ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਹਿੰਦੁਸਤਾਨ ਦਾ ਹਰ ਇੱਕ ਨਾਗਰਿਕ ਬੀਜੇਪੀ ਦੀਆਂ ਜੜ੍ਹਾਂ ਪੁੱਟ ਕੇ ਇਨਸਾਫ ਲੈਣਾ ਜਾਣਦੀਆਂ ਹਨ।
ਉੱਧਰ ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ (Amritsar) ਨੌਰਥ ਤੋਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਇਹ ਮੌਨ ਵਰਤ 'ਤੇ ਖ਼ਾਮੋਸ਼ ਹੋ ਕੇ ਅਸੀਂ ਜ਼ਰੂਰ ਬੈਠੇ ਹਾਂ ਪਰ ਸਾਡੇ ਅੰਦਰ ਜੋ ਜਵਾਲਾ ਫਟ ਰਹੀ ਹੈ। ਉਹ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ ਅਤੇ ਪੀੜਤਾਂ ਨੂੰ ਇਨਸਾਫ਼ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੀ ਸਰਕਾਰ (British government) ਵੇਲੇ ਵੀ ਜੇਕਰ ਉਨ੍ਹਾਂ ਨੂੰ ਕੋਈ ਗਲਤ ਕਾਨੂੰਨ ਪਾਸ ਹੋ ਜਾਂਦੇ ਸੀ ਤਾਂ ਉਹ ਲੋਕਾਂ ਦੀ ਗੱਲ ਜ਼ਰੂਰ ਸੁਣਦੇ ਸੀ, ਪਰ ਕੇਂਦਰ ਸਰਕਾਰ (Central Government) ਤਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਭਾਜਪਾ ਆਗੂ ਸ਼ਵੇਤ ਮਲਿਕ (BJP leader Shweta Malik) ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਕਾਂਗਰਸ ਸਿਰਫ਼ ਡਰਾਮੇ ਕਰ ਰਹੀ ਹੈ। ਉਸ 'ਤੇ ਸੁਨੀਲ ਦੱਤੀ ਨੇ ਕਿਹਾ ਕਿ ਭਾਜਪਾ ਆਗੂ ਸ਼ਵੈਤ ਮਲਿਕ (BJP leader Shweta Malik) ਜੇਕਰ ਇੰਨੇ ਹੀ ਸੱਚੇ ਹਨ ਤਾਂ ਇਕ ਵਾਰ ਆਪਣੇ ਘਰ ਤੋਂ ਬਾਹਰ ਆ ਕੇ ਦਿਖਾਉਣ ਬਾਕੀ ਫ਼ੈਸਲਾ ਲੋਕ ਕਰ ਦੇਣਗੇ।
ਇਹ ਵੀ ਪੜ੍ਹੋ:Lakhimpur Kheri Violence : ਆਸ਼ੀਸ਼ ਮਿਸ਼ਰਾ ਪੁਲਿਸ ਰਿਮਾਂਡ ’ਤੇ, ਤਿੰਨ ਦਿਨ ਤੱਕ ਹੋਵੇਗੀ ਪੁੱਛਗਿੱਛ