19 ਸਾਲਾ ਮੁੰਡਾ ਕਰਦੇ ਕਮਾਲ ਦੇ ਪਤੰਗ ਤਿਆਰ ਅੰਮ੍ਰਿਤਸਰ: ਪੰਤਗ ਉਡਾਉਣ ਦਾ ਕਰੇਜ਼ ਤਾਂ ਅਕਸਰ ਹੀ ਬੱਚਿਆਂ ਅਤੇ ਨੌਜਾਵਨਾਂ 'ਚ ਦੇਖਣ ਨੂੰ ਮਿਲਦਾ ਹੈ ਪਰ ਪਤੰਗ ਬਣਾਉਣ ਦਾ ਸ਼ੌਂਕ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।ਅਜਿਹੇ ਹੀ ਸ਼ੌਂਕ ਦਾ ਮਾਲਕ ਹੈ ਲਖਨ ਅੰਮ੍ਰਿਤਸਰੀਆ। 19 ਸਾਲ ਦਾ ਲਖਨਪ੍ਰੀਤ ਸਿੰਘ ਆਪਣੇ ਹੁਨਰ ਕਾਰਨ ਬਹੁਤ ਜਲਦੀ ਆ ਨਾਮ ਕਮਾ ਗਿਆ।ਇੱਕ ਪਾਸੇ ਜਿੱਥੇ ਅੱਜ ਦੀ ਪੀੜ੍ਹੀ ਇੰਟਰਨੈੱਟ ਦੇਖ ਕੇ ਮਨੋਰੰਜਨ ਕਰਦੀ ਹੈ ਉੱਥੇ ਹੀ ਕੁੱਝ ਨੌਜਵਾਨ ਇਸੇ ਇੰਟਰਨੈੱਟ ਤੋਂ ਪੈਸੇ ਅਤੇ ਨਾਮ ਦੋਵੇਂ ਕਮਾ ਰਹੇ ਹਨ।
ਪਤੰਗ ਬਣਾਉਣ ਦਾ ਸ਼ੌਂਕ: ਲਖਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਹ ਪੰਤਗ ਉਡਾਉਣ ਵਾਲੀਆਂ ਗੇਮਾਂ ਦੇਖਦੇ ਸੀ ਤਾਂ ਗੇਮਾਂ ਦੇਖਦੇ -ਦੇਖਦੇ ਹੀ ਪਤੰਗ ਬਣਾਉਣ ਦਾ ਖਿਆਲ ਵੀ ਆਇਆ ਅਤੇ ਇਸੇ ਖਿਆਲ ਨੇ ਆਪਣੀ ਮਨ ਪਸੰਦ ਪਤੰਗ ਬਣਾਉਣ ਕਰੇਜ਼ ਪੈਦਾ ਹੋ ਗਿਆ। ਹੁਣ ਇੰਨ੍ਹਾਂ ਵੱਲੋਂ ਆਪਣੀ ਪਸੰਦ ਦੇ ਪਤੰਗ ਬਣਾ ਕੇ ਵੇਚੇ ਜਾਂਦੇ ਹਨ।
19 ਸਾਲਾ ਮੁੰਡਾ ਕਰਦੇ ਕਮਾਲ ਦੇ ਪਤੰਗ ਤਿਆਰ, ਦੇਖਣ ਵਾਲੇ ਨੂੰ ਨਹੀਂ ਆਉਂਦਾ ਯਕੀਨ ਪੰਤਗਾਂ ਦੇ ਆਰਡਰ: ਲਖਨ ਨੇ ਪਤੰਗਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਬ੍ਰਾਜ਼ੀਲ ਅਤੇ ਡਰੈਗਨ ਪਤੰਗਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਨੂੰ ਬਣਾਉਣ 'ਚ ਬਹੁਤ ਮਿਹਨਤ ਅਤੇ ਸਮਾਂ ਲੱਗਦਾ ਹੈ। ਜੇਕਰ ਬ੍ਰਾਜ਼ੀਲ ਪਤੰਗ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣ 'ਚ 3 ਦਿਨ ਲੱਗਦੇ ਨੇ ਅਤੇ 10 ਫੁੱਟ ਦਾ ਬਣਾਇਆ ਜਾਂਦਾ ਹੈ। ਜਦਕਿ ਡਰੈਗਨ ਪਤੰਗ ਨੂੰ ਤਿਆਰ ਕਰਨ 'ਚ ਇੱਕ ਹਫ਼ਤੇ ਦਾ ਸਮਾਂ ਲੱਗ ਜਾਂਦਾ ਹੈ।
ਲਖਨ ਅੰਮ੍ਰਿਤਸਰੀਏ ਦਾ ਪਿਛੋਕੜ:ਲਖਨਪ੍ਰੀਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਸ ਦੇ ਪਿਤਾ ਜੀ ਮਜ਼ਦੂਰੀ ਕਰਦੇ ਨੇ ਜਦਕਿ ਮਾਤਾ ਜੀ ਸਿਲਾਈ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇੱਕ ਭਰਾ ਅਤੇ ਭੈਣ ਹੈ। ਲਖਨ ਜਿੱਥੇ ਆਪਣੇ ਸ਼ੌਕ ਨੂੰ ਪੂਰਾ ਕਰ ਰਿਹਾ ਹੈ, ਉੱਥੇ ਹੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਲਖਨ ਦੇ ਨਾਲ ਇਸ ਕੰਮ 'ਚ ਉਸ ਦੇ ਦੋ ਦੋਸਤ ਵੀ ਮਦਦ ਕਰਦੇ ਹਨ। ਲਖਨ ਇੱਕ ਪਾਸੇ ਆਪਣੀ ਪੜਾਈ ਕਰਦਾ ਹੈ ਤਾਂ ਦੂਸਰੇ ਪਾਸੇ ਆਪਣੀ ਅਤੇ ਲੋਕਾਂ ਦੀ ਪਸੰਦ ਦੇ ਪਤੰਗ ਵੀ ਬਣਾਉਂਦਾ ਹੈ। ਲਖਨ ਨੇ ਦੱਸਿਆ ਕਿ ਉਨ੍ਹਾਂ ਨੂੰ ਦਸੰਬਰ 'ਚ ਹੀ ਪਤੰਗ ਬਣਾਉਣ ਦੇ ਆਰਡਰ ਮਿਲਣੇ ਸ਼ੁਰੂ ਹੋ ਜਾਂਦੇ ਨੇ ਜੋ ਕਿ ਲੋਹੜੀ ਤੱਕ ਦਿੱਤੇ ਜਾਂਦੇ ਹਨ।ਇਸ ਦੇ ਨਾਲ ਹੀ ਲਖਨ ਅੰਮ੍ਰਿਤਸਰੀਏ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਤੰਗ ਜ਼ਰੂਰ ਉਡਾਓ ਪਰ ਚਾਈਨਾ ਡੋਰ ਦਾ ਇਸਤੇਮਾਨ ਨਾ ਕਰੋ।