ਪੰਜਾਬ

punjab

ਧਮਕੀ ਤੋਂ ਬਾਅਦ ਵੀ ਰੇਲਵੇ ਸਟੇਸ਼ਨਾਂ ਉੱਪਰ ਸੁਰੱਖਿਆ ਦੀ ਘਾਟ !

By

Published : Apr 28, 2022, 3:40 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰੇਲਵੇ ਸਟੇਸ਼ਨਾਂ ਅਤੇ ਹੋਰ ਥਾਵਾਂ ਨੂੰ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਵੀ ਪ੍ਰਸ਼ਾਸਨ ਅਵੇਸਲਾ ਵਿਖਾਈ ਦਿਖ ਰਿਹਾ ਹੈ। ਅੰਮ੍ਰਿਤਸਰ ਦੇ ਰੇਵਲੇ ਸਟੇਸ਼ਨ ਉੱਪਰ ਸੁਰੱਖਿਆ ਸਬੰਧੀ ਪ੍ਰਸ਼ਾਸਨ ਚੌਕਸ ਵਿਖਾਈ ਨਹੀਂ ਦਿੱਤਾ। ਰੇਵਲੇ ਸਟੇਸ਼ਨ ਉੱਪਰ ਪਹੁੰਚੇ ਯਾਤਰੂਆਂ ਨੇ ਸਰਕਾਰ ਨੂੰ ਸੁਰੱਖਿਆ ਸਬੰਧੀ ਚੌਕਸ ਰਹਿਣ ਦੀ ਨਸੀਹਤ ਦਿੱਤੀ ਹੈ।

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੀ ਘਾਟ
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੀ ਘਾਟ

ਅੰਮ੍ਰਿਤਸਰ: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਪੰਜਾਬ ਦੇ ਰੇਲਵੇ ਸਟੇਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਤੇ ਮੰਦਿਰ ਗੁਰਦੁਆਰੇ ਤੇ ਹੋਰ ਅਕਾਲੀ ਆਗੂਆਂ ਨੂੰ ਉਡਾਣ ਦੀ ਧਮਕੀ ਦਾ ਇੱਕ ਪੱਤਰ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਪੁੱਜਾ। ਇਸ ਘਟਨਾ ਨੂੰ ਲੈਕੇ ਸਰਕਾਰ ਕਿੰਨੀ ਕੁ ਸੰਜੀਦਾ ਹੈ ਇਸ ਨੂੰ ਲੈਕੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਦਾ ਈਟੀਵੀ ਭਾਰਤ ਦੀ ਟੀਮ ਵੱਲੋਂ ਸੁਰੱਖਿਆ ਨੂੰ ਲੈਕੇ ਜਾਇਜ਼ਾ ਲਿਆ ਗਿਆ ਹੈ।

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੀ ਘਾਟ

ਸਾਡੀ ਟੀਮ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ ਹੈ ਜਿੱਥੇ ਸੁਰੱਖਿਆ ਬਿਲਕੁਲ ਨਾਮਾਤਰ ਹੀ ਨਜ਼ਰ ਆਈ। ਮਿਲੀ ਧਮਕੀ ਤੋਂ ਬਾਅਦ ਵੀ ਰੇਲਵੇ ਸਟੇਸ਼ਟ ਉੱਪਰ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਦਿਖਾਈ ਨਹੀਂ ਦਿੱਤਾ। ਇਸ ਸਬੰਧ ਵਿੱਚ ਰੇਲਵੇ ਸਟੇਸ਼ਨ ਉੱਪਰ ਪਹੁੰਚੇ ਯਾਤਰੂਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿੰਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਉਦੋਂ ਹੀ ਜਾਗਦੀਆਂ ਹਨ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਉਨ੍ਹਾਂ ਸਰਕਾਰ ਦੀ ਗੰਭੀਰਤਾ ਉੱਪਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਪਹਿਲਾਂ ਕਿਉਂ ਨਹੀਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਂਦੇ ਤਾਂ ਕਿ ਅਜਿਹਿਆਂ ਘਟਨਾਵਾਂ ਵਾਪਰਨ ਦੀ ਨੌਬਤ ਹੀ ਨਾ ਆਵੇ।

ਇਸਦੇ ਨਾਲ ਹੀ ਉਨ੍ਹਾਂ ਸਹਕਾਰ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਸੁਰੱਖਿਆ ਨੂੰ ਲੈਕੇ ਇੰਤਜ਼ਾਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯਾਤਰੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਪਰ ਜੋ ਤਸਵੀਰਾਂ ਰੇਵਲੇ ਸਟੇਸ਼ਨ ਦੀਆਂ ਵੇਖੀਆਂ ਗਈਆਂ ਹਨ ਉਸ ਵਿੱਚ ਪ੍ਰਸ਼ਾਸਨ ਕੋਈ ਖਾਸ ਅਲਰਟ ਵਿਖਾਈ ਨਹੀਂ ਦਿੱਤਾ। ਖਾਸ ਕਰ ਜਦੋਂ ਕੋਈ ਵੀ ਰੇਲਵੇ ਸਟੇਸ਼ਨ ਅੰਦਰ ਦਾਖਲ ਹੁੰਦਾ ਹੈ ਤਾਂ ਉੱਥੇ ਵੀ ਕੋਈ ਸੁਰੱਖਿਆ ਦਾ ਪ੍ਰਬੰਧ ਨਜ਼ਰ ਨਹੀਂ ਆਇਆ।

ਇਹ ਵੀ ਪੜ੍ਹੋ:ਜੈਸ਼ ਏ ਮੁਹੰਮਦ ਦੀ ਧਮਕੀ ਭਰੀ ਚਿੱਠੀ ਤੋਂ ਬਾਅਦ ਪੁਲਿਸ ਹੋਈ ਚੌਕਸ

ABOUT THE AUTHOR

...view details