ਅੰਮ੍ਰਿਤਸਰ: ਇੱਕ ਲੇਬਰ ਫੈਕਟਰੀ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਇੰਦਰਜੀਤ ਨਾਮ ਦੇ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉੱਥੇ ਕੰਮ ਕਰ ਰਹੇ ਇੱਕ ਮਜ਼ਦੂਰ ਕਰਮਚਾਰੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਇੰਦਰਜੀਤ ਸਿੰਘ ਉਰਫ ਮਿੰਟੂ ਉਪਰ ਲੰਮੇ ਪਿਆ ਹੋਇਆ ਹੈ। ਜਦੋਂ ਉਸ ਨੇ ਉਸ ਨੂੰ ਉਠਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗਿਆ।
ਅੰਮ੍ਰਿਤਸਰ: ਬਿਜਲੀ ਦਾ ਕਰੰਟ ਲੱਗਣ ਨਾਲ ਮਿਸਤਰੀ ਦੀ ਹੋਈ ਮੌਤ - electrocution
ਲੇਬਰ ਫੈਕਟਰੀ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਸਤਰੀ ਹਰਡੋਵਾਲ ਫਤਿਹਗੜ ਰੋਡ ਦਾ ਵਸਨੀਕ ਹੈ ਅਤੇ ਲੇਬਰ ਫੈਕਟਰੀ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ।
ਇਸ ਮਗਰੋਂ ਉਸ ਨੇ ਲੱਕੜ ਦੀ ਸੋਟੀ ਨਾਲ ਮਿੰਟੂ ਦੇ ਹੱਥੋਂ ਬਿਜਲੀ ਦੇ ਕਰੰਟ ਵਾਲੀ ਤਾਰ ਛੁੜਵਾਈ ਅਤੇ ਮਿੰਟੂ ਨੂੰ ਹਸਪਤਾਲ ਲੈ ਕੇ ਗਿਆ। ਪਰ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਮਿੰਟੂ ਨੂੰ ਮ੍ਰਿਤ ਕਰਾਰ ਦੇ ਦਿੱਤਾ।
ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿੰਟੂ ਹਰਡੋਵਾਲ ਫਤਿਹਗੜ ਰੋਡ ਦਾ ਵਸਨੀਕ ਹੈ ਅਤੇ ਇਸ ਫੈਕਟਰੀ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ। ਮਿੰਟੂ ਨੇ ਮੋਟਰ ਚਲਾਉਂਦੇ ਵੇਲੇ ਤਾਰ ਫੜ ਲਈ ਅਤੇ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਐਸ.ਐਚ.ਓ. ਹਰਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।