ਅੰਮ੍ਰਿਤਸਰ ਵਿੱਚ ਸੰਨ ਫਾਊਂਡੇਸ਼ਨ ਸਿਖਲਾਈ ਸੰਸਥਾ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ
ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਸਨ ਫਾਊਂਡੇਸ਼ਨ ਸਿਖਲਾਈ (Sun Foundation Training Institute Amritsar) ਵੱਲੋਂ 'ਮੇਰਾ ਹੁਨਰ ਮੇਰੀ ਪਹਿਚਾਣ' ਦੇ ਤਹਿਤ 1200 ਸੋ ਦੇ ਕਰੀਬ ਵਿਦਿਆਰਥੀਆਂ ਨੂੰ ਨੌਕਰੀ ਪੱਤਰ ਸਮਾਰੋਹ ਦੌਰਾਨ ਪਹੁੰਚੇ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੇ ਗਏ।
ਸਨ ਫਾਊਂਡੇਸ਼ਨ ਸਿਖਲਾਈ ਵਿੱਚ 1200 ਦੇ ਕਰੀਬ ਵਿਦਿਆਰਥੀਆਂ ਨੂੰ ਮਿਲੇ ਮੰਤਰੀ:-ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਐਤਵਾਰ ਨੂੰ 1200 ਦੇ ਕਰੀਬ ਵਿਦਿਆਰਥੀਆਂ ਨੂੰ ਮਿਲਣ ਜਾ ਰਹੇ ਹਨ, ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਤਰਨ ਤਾਰਨ ਦੇ ਵਿੱਚ ਰਾਕਟ ਲਾਂਚਰ ਨਾਲ ਹਮਲਾ ਹੋਇਆ। ਉਸ ਦੇ ਉਪਰ ਪੰਜਾਬ ਪੁਲਿਿਸ ਸੰਜੀਦਗੀ ਨਾਲ ਆਪਣਾ ਕੰਮ ਕਰ ਰਹੀ ਹੈ।
ਇਸਦੇ ਨਾਲ ਹੀ ਬੋਲਦੇ ਹੋਏ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਇੱਕ ਵਿਧਾਨ ਸਭਾ ਦੇ ਸਪੀਕਰ ਹਨ ਅਤੇ ਸਾਂਝੇ ਤੌਰ ਉੱਤੇ ਗੱਲ ਕਰਦੇ ਹਨ ਅਤੇ ਜੋ ਵਿਰੋਧੀ ਪੰਜਾਬ ਸਰਕਾਰ ਉਪਰੰਤ ਅੱਜ ਤੰਜ ਕੱਸ ਰਹੇ ਸਨ, ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਤੰਜ ਕੱਸਣਾ ਹੁੰਦਾ ਹੈ, ਹੋਰ ਉਹ ਕੁੱਝ ਨਹੀਂ ਕਰ ਸਕਦੇ।
ਭਗਵੰਤ ਸਿੰਘ ਮਾਨ ਦੇ ਅਸਤੀਫੇ 'ਤੇ ਕੁਲਦੀਪ ਸਿੰਘ ਧਾਲੀਵਾਲ ਦਾ ਜਵਾਬ:-ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਬੀਤੇ ਦਿਨ ਤਰਨ ਤਾਰਨ ਵਿੱਚ ਹੋਏ ਰਾਕਟ ਲਾਂਚਰ ਹਮਲੇ ਉੱਤੇ ਪੰਜਾਬ ਦੇ ਡੀਜੀਪੀ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਜੋ ਵਿਰੋਧੀ ਆਗੂ ਭਗਵੰਤ ਸਿੰਘ ਮਾਨ ਦਾ ਅਸਤੀਫਾ ਮੰਗ ਰਹੇ ਹਨ, ਜਿਨ੍ਹਾਂ ਦੀ ਸਰਕਾਰ ਦੇ ਵੇਲੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਅਤੇ ਸਿੱਖਾਂ ਦੇ ਗਲਾਂ ਵਿਚ ਅੱਗ ਲਗਾ ਕੇ ਟਾਇਰ ਪਾਏ ਗਏ ਸਨ। ਉਹ ਭਗਵੰਤ ਸਿੰਘ ਮਾਨ ਕੋਲੋ ਅਸਤੀਫਾ ਮੰਗ ਰਹੇ ਹਨ, ਹਾਸੋਹੀਣੀ ਗੱਲ ਹੈ। ਉਹਨਾਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੂਝਵਾਨ ਹਨ, ਜੋ ਪੰਜਾਬ ਦਾ ਲਾਅ ਐਂਡ ਆਰਡਰ ਖ਼ਰਾਬ ਨਹੀਂ ਹੋਣ ਦੇਣਗੇ।
ਸਰਹਾਲੀ ਹਮਲੇ 'ਤੇ ਸਿਆਸਤ ਗਰਮ:-ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤਰਨ ਤਾਰਨ ਦੇ ਸਰਹਾਲੀ ਵਿਖੇ ਹੋਏ ਹਮਲੇ ਤੋਂ ਬਾਅਦ ਪੰਜਾਬ ਵਿਚ ਸਿਆਸਤ ਪੂਰੀ ਤਰੀਕੇ ਨਾਲ ਗਰਮਾਈ ਹੋਈ ਹੈ। ਪੰਜਾਬ ਵਿੱਚ ਲਗਾਤਾਰ ਹੀ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਉਪਰ ਨਿਸ਼ਾਨੇ ਲੱਗਾ ਰਹੀ ਹਾਂ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਦੂਸਰੇ ਪਾਸੇ ਪੰਜਾਬ ਦੇ ਮੰਤਰੀ ਆਪਣੀ ਸਰਕਾਰ ਦੇ ਬਚਾਅ ਕਰ ਰਹੇ ਹਨ।
ਬੀਤੇ ਦਿਨ ਵੀ ਪੰਜਾਬ ਸਰਕਾਰ ਦੇ ਐਮ.ਐਲ.ਏ ਅਲਮੋਲ ਗਗਨ ਮਾਨ ਵੱਲੋਂ ਤਾਂ ਤਰਨਤਾਰਨ ਵਿਚ ਹੋਈ ਹਮਲੇ ਪਿੱਛੇ ਪੰਜਾਬ ਦੀਆਂ ਪੁਰਾਣੀਆਂ ਸਰਕਾਰ ਨੂੰ ਜਿੰਮੇਵਾਰ ਦੱਸਿਆ। ਉੱਥੇ ਕੁਲਦੀਪ ਸਿੰਘ ਧਾਲੀਵਾਲ ਨੇ ਤਾਂ ਕਾਗਰਸ ਸਰਕਾਰ ਉੱਤੇ ਬੋਲਦੇ ਹੋਏ, ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਦੀ ਯਾਦ ਦਵਾਈ ਅਤੇ ਪੁਲਿਸ ਦੀ ਪਿੱਠ ਥੱਪੜ ਦੀਆ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਅੱਤਵਾਦ ਨੂੰ ਖ਼ਤਮ ਕੀਤਾ ਹੈ ਤਾਂ ਪੰਜਾਬ ਵਿਚ ਅਮਨ ਕਾਨੂੰਨ ਵੀ ਬਹਾਲ ਹੋਵੇਗਾ।
ਇਹ ਵੀ ਪੜੋ:-ਪੋਰਸ਼ ਫਲੈਟ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ, ਪੁਲਿਸ ਨੇ ਵਧਾਈ ਚੌਕਸੀ