ਅੰਮ੍ਰਿਤਸਰ: ਇਹ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜੇ ਬਚਪਨ ਦੀ ਸ਼ੌਂਕ ਮਨੁੱਖ ਦਾ ਕਾਰਜ ਬਣ ਜਾਵੇ ਅਤੇ ਉਹ ਕਾਰਜ ਬੰਦੇ ਦਾ ਨਾਂਅ ਦੁਨੀਆ ਵਿੱਚ ਮਸ਼ਹੂਰ ਕਰ ਦੇਵੇ ਤਾਂ ਬਾਰੇ ਨਿਆਰੇ ਹੋ ਜਾਂਦੇ ਹਨ।
ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਜਗਮੋਹਨ ਕਨੋਜੀਆ ਦੀ, ਜਿਸ ਨੂੰ ਪਤੰਗਾਂ ਦਾ ਐਨਾ ਕੁ ਜਿਆਦਾ ਸ਼ੌਂਕ ਹੈ ਕਿ ਉਸ ਨੇ ਆਪਣੇ ਪੂਰੇ ਕਮਰੇ ਵਿੱਚ ਪਤੰਗਾਂ ਦੇ ਡਿਜ਼ਾਇਨ ਬਣਾ ਰੱਖੇ ਹਨ, ਭਾਂਵੇ ਉਹ ਪਾਣੀ ਵਾਲੀ ਟੈਂਕੀ ਹੋਵੇ, ਘਰ ਦਾ ਗੇਟ ਤੋਂ ਲੈ ਕੇ ਕਮਰੇ, ਛੱਤਾਂ ਆਦਿ ਸਭ ਥਾਵਾਂ ਤੇ ਪਤੰਗਾਂ ਦੇ ਡਿਜ਼ਾਇਨ ਬਣੇ ਹੋਏ ਹਨ। ਇੱਥੋ ਤੱਕ ਕਿ ਜਗਮੋਹਨ ਕਨੋਜੀਆ ਨੇ ਆਪਣੇ ਗਲ਼ੇ ਵਿੱਚ ਸੋਨੇ ਨਾਲ ਬਣਵਾ ਕੇ ਪਤੰਗ ਦਾ ਲੌਕਟ ਪਾਇਆ ਹੋਇਆ ਹੈ।
ਕਨੋਜੀਆ ਨੇ ਦੱਸਿਆ ਕਿ ਉਸ ਨੂੰ ਬਚਪਤ ਤੋਂ ਹੀ ਪਤੰਗਾਂ ਦਾ ਸ਼ੌਂਕ ਸੀ। ਘਰ ਵਾਲੇ ਕਹਿੰਦੇ ਸੀ ਕਿ ਪਤੰਗਾਂ ਨੇ ਕੁਝ ਨਹੀਂ ਦੇਣਾ ਪਰ ਅੱਜ ਪਤੰਗ ਹੀ ਮੇਰਾ ਕਾਰੋਬਾਰ ਬਣੇ ਹੋਏ ਹਨ।