ਪੰਜਾਬ

punjab

ETV Bharat / state

ਦਿੱਲੀ ਜੰਮੂ ਕਟੜਾ ਹਾਈਵੇ ਪ੍ਰੋਜੈਕਟ ਵਿੱਚ ਅਕਵਾਇਰ ਹੋਈਆਂ ਜ਼ਮੀਨਾਂ ਵਿਰੁੱਧ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੋਸ ਪ੍ਰਦਰਸ਼ਨ - ਦਿੱਲੀ ਜੰਮੂ ਕਟੜਾ ਹਾਈਵੇ ਪ੍ਰੋਜੈਕਟ

ਦਿੱਲੀ ਜੰਮੂ ਕਟੜਾ ਹਾਈਵੇ ਪ੍ਰੋਜੈਕਟ ਵਿਚ 33 ਪਿੰਡਾ ਦੀਆਂ ਅਕਵਾਇਰ ਹੋਈਆਂ ਜ਼ਮੀਨਾ ਵਿੱਚ ਹੋਈ ਧਾਂਦਲੀ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। Delhi Jammu Katra Highway Project.

Kisan Union Ugra
Kisan Union Ugra

By

Published : Sep 14, 2022, 6:18 PM IST

Updated : Sep 14, 2022, 7:04 PM IST

ਅੰਮ੍ਰਿਤਸਰ:-ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਵਿਚ 33 ਪਿੰਡਾ ਦੀ ਅਕਵਾਇਰ ਕੀਤੀਆਂ ਜ਼ਮੀਨਾਂ ਵਿੱਚ ਹੋਈ ਵੱਡੀ ਧਾਂਦਲੀ ਦੇ ਖਿਲਾਫ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿੱਥੇ ਜਿਲ੍ਹਾਂ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। Delhi Jammu Katra Highway Project.


ਉਥੇ ਹੀ SDM ਰਾਜੇਸ਼ ਸ਼ਰਮਾ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਰਾਜਨੀਤੀਕ ਆਗੂ ਦੇ ਨੂੰ 7 ਤੋ 5 ਕਰੋੜ ਤੱਕ ਜ਼ਮੀਨਾਂ ਦਾ ਭਾਅ ਦਿਵਾਇਆ ਅਤੇ ਕਿਸਾਨਾਂ ਨੂੰ 1 ਕਰੋੜ ਰੁਪਏ ਦਾ ਭਾਅ ਜੋ ਉਹਨਾਂ ਨੂੰ ਮਿਲਿਆ ਵੀ ਨਹੀਂ ਜਿਸ ਦੇ ਚੱਲਦੇ ਉਹਨਾਂ ਵੱਲੋਂ ਇਸ ਦੀ ਇਨਕੁਆਰੀ ਰਿਪੋਰਟ ਸੀਐਮ Mann ਕੋਲ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ।Delhi Jammu Katra Highway Project

Kisan Union Ugra protest




ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਵਿੰਦਰ ਸਿੰਘ ਮਾਹਲ ਦੇ ਕਿਹਾ ਕਿ ਇਸ ਐਕਸਪ੍ਰੈਸ ਹਾਈਵੇ ਦੀ ਜ਼ਮੀਨਾਂ ਨੂੰ ਅਕਵਾਇਰ ਕਰਨ ਵਿਚ ਹੋਈ ਵੱਡੀ ਧਾਂਦਲੀ ਸੰਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਸੀ ਪਰ ਉਹ ਰਿਪੋਰਟ ਤੇ ਕਾਰਵਾਈ ਨਹੀ ਕੀਤੀ ਜਾ ਰਹੀ। ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹ ਰਿਪੋਰਟ ਸੀਐਮ ਮਾਨ ਤੱਕ ਜਨਤਕ ਨਹੀਂ ਕੀਤੀ ਜਾਂਦੀ ਤਾਂ ਅਸੀਂ ਇੱਕ ਵੱਡਾ ਸੰਘਰਸ਼ ਵਿਡਾਂਗੇ ਕਿਉਕਿ SDM ਰਾਜੇਸ਼ ਸ਼ਰਮਾ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਰਾਜਨੀਤੀਕ ਆਗੂ ਨੂੰ 7 ਤੋਂ 5 ਕਰੋੜ ਤੱਕ ਜ਼ਮੀਨਾਂ ਦਾ ਭਾਅ ਦਵਾਇਆ ਅਤੇ ਕਿਸਾਨਾ ਨੂੰ 1 ਕਰੋੜ ਰੁਪਏ ਦਾ ਭਾਅ ਜੋ ਕਿ ਉਹਨਾਂ ਨੂੰ ਮਿਲਿਆ ਵੀ ਨਹੀਂ ਜਿਸ ਦੇ ਚੱਲਦੇ ਉਹਨਾ ਵੱਲੋਂ ਇਸ ਦੀ ਇਨਕੁਆਰੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ।



ਇਸ ਐਕਸਪ੍ਰੈਸ ਹਾਈਵੇ ਦੀ ਜਮੀਨਾਂ ਅਕਵਾਇਰ ਕਰਨ ਸੰਬਧੀ ਰਾਜਨੀਤੀਕ ਆਗੂਆ ਅਤੇ ਜਿਲਾ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਸਦਕਾ ਕੇਂਦਰ ਸਰਕਾਰ ਨੂੰ ਵੱਡਾ ਚੂਨਾ ਲਗਾਕ ਲੁੱਟ ਕਰਦਿਆਂ ਕਿਸਾਨਾਂ ਦੇ ਜਮੀਨੀ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਜੋ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਂਗਾ।



ਜਦੋਂ ਵੱਡੇ ਲੰਮੇ ਸੰਘਰਸ਼ ਤੋਂ ਬਾਅਦ ਹੁਣ ADC ਨੇ ਮੰਨਿਆ ਹੈ ਕਿ ਜਲਦ ਇਹ ਰਿਪੋਰਟ ਸੀਐਮ ਨੂੰ ਭੇਜਣਗੇ ਪਰ ਜੇਕਰ ਰਾਘਵ ਚੱਢਾ ਵੱਲੋਂ ਇਸ ਕੇਸ ਵਿਚ SDM ਸ਼ਰਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾ ਅਸੀਂ ਸੜਕਾਂ ਤੇ ਉਤਰਾਂਗੇ ਅਤੇ ਫਿਰ ਰੇਲਾਂ ਰੋਕਣ ਦਾ ਵੀ ਪ੍ਰੋਗਰਾਮ ਮਿਥਿਆ ਜਾਵੇਗਾ।

ਇਹ ਵੀ ਪੜ੍ਹੋ:ਵਿਜੀਲੈਂਸ ਬਿਊਰੋ ਨੇ ਦੋ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਨੂੰ ਰੰਗੇ ਹੱਥੀਂ ਕੀਤਾ ਕਾਬੂ


Last Updated : Sep 14, 2022, 7:04 PM IST

ABOUT THE AUTHOR

...view details