ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦੇ ਮੰਤਰੀਆਂ ਦੇ ਘਰਾਂ ਦਾ 8 ਜਨਵਰੀ ਨੂੰ ਘਿਰਾਓ ਕਰਨਾ ਸੀ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ:PM MODI SECURITY BREACH: ਭਾਜਪਾ ਨੇਤਾ ਵਿਰੋਧ 'ਚ ਦੇਸ਼ ਵਿਆਪੀ ਮੁਹਿੰਮ ਕਰਨਗੇ ਸ਼ੁਰੂ
ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਹੈ ਤੇ ਮੀਂਹ ਵੀ ਪੈ ਰਿਹਾ ਹੈ ਜਿਸ ਕਾਰਨ 8 ਦੀ ਥਾਂ 11 ਜਨਵਰੀ ਨੂੰ ਪੰਜਾਬ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਅਤੇ ਹੋਰਨਾਂ ਮੰਗਾਂ ਜਿਵੇਂ ਕਿਸਾਨਾਂ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਹਨ ਤੇ ਹੋਰ ਜਿਹੜੇ ਮਸਲੇ ਹਨ ਇਸ ਉੱਤੇ ਪੂਰੀ ਅਗਲੀ ਤਿਆਰੀ ਵਿੱਢੀ ਜਾਵੇ।
ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਜੋ ਮੁੱਦਾ ਬਣਾਇਆ ਜਾ ਰਿਹਾ ਹੈ ਉਸ ਉੱਤੇ ਕੇਂਦਰ ਤੇ ਪੰਜਾਬ ਵੱਲੋਂ 2 ਜਾਂਚ ਕਮੇਟੀਆਂ ਬਣਾਈਆਂ ਗਈਆਂ ਹਨ ਇੱਕ ਕੇਂਦਰ ਦੀ ਇੱਕ ਪੰਜਾਬ ਦੀ ਉਨ੍ਹਾਂ ਨੂੰ ਪ੍ਰਭਾਵਤ ਨਹੀਂ ਕਰਨਾ ਚਾਹੀਦਾ, ਉਨ੍ਹਾਂ ਦੀ ਜਾਚ ਸਾਹਮਣੇ ਆਉਣ ਦੇਣੀ ਚਾਹੀਦੀ ਹੈ।
ਉਹਨਾਂ ਨੇ ਕਿਹਾ ਕਿ ਕੱਲ੍ਹ ਜਿਹੜਾ ਗੁਜਰਾਤ ਦੇ ਵਿੱਚ 12 ਦੇ ਕਰੀਬ ਮਜ਼ਦੂਰ ਗੈਸ ਚੜ੍ਹਨ ਨਾਲ ਮਾਰੇ ਗਏ ਅਸੀਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਤੇ ਪ੍ਰਧਾਨ ਮੰਤਰੀ ਜੀ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕਰਨ ਤਾਂ ਜੋ ਅੱਗੇ ਤੋਂ ਇਸ ਤਰੀਕੇ ਨਾਲ ਮਜ਼ਦੂਰ ਮਾਰੇ ਨਾ ਜਾਨ ਤੇ ਇਹਦੇ ਨਾਲ ਚੀਨ ਦੇ ਬਾਰਡਰ ’ਤੇ ਜੋ ਕੁਝ ਹੋ ਰਿਹਾ ਉਹ 135 ਕਰੋੜ ਭਾਰਤੀਆਂ ਦੀ ਸੁਰੱਖਿਆ ਦਾ ਸਵਾਲ ਹੈ, ਉਧਰ ਖ਼ਿਆਲ ਕਰ ਲਓ।
ਇਹ ਵੀ ਪੜੋ:ਪੀਐੱਮ ਦੀ ਸੁਰੱਖਿਆ ਨੂੰ ਲੈ ਕੇ ਸੋਨੀਆ ਨੇ ਸੀਐੱਮ ਚੰਨੀ ਨਾਲ ਕੀਤੀ ਗੱਲ
ਉਨ੍ਹਾਂ ਕਿਹਾ ਕਿ ਲਖੀਮਪੁਰ ਖੇੜੀ ਮਾਮਲੇ ਵਿੱਚ 12 ਕਿਸਾਨਾਂ ਨੂੰ ਫਿਰ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਬਹੁਤ ਗਲਤ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।