ਅੰਮ੍ਰਿਤਸਰ :ਕਿਰਤੀ ਕਿਸਾਨ ਯੂਨੀਅਨ ਨੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਵੱਡੀ ਰੈਲੀ ਕੀਤੀ ਹੈ। ਇਸ ਮੌਕੇ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਵਾਘਾ ਸਰਹੱਦ ਉੱਤੇ ਜੋ ਸੜਕ ਰਾਹੀ ਵਪਾਰ ਚਲਦਾ ਸੀ ਉਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਹੈ। ਕਿਸਾਨ ਆਗੂ ਨੇ ਕਿਹਾ ਇਸ ਨਾਲ ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਬਾਅਦ ਕਈ ਟਰੱਕ ਅੱਜ ਵੀ ਆਈਸੀਪੀ ਦੇ ਬਾਹਰ ਖੜੇ ਹਨ।
ਗੁਜਰਾਤ ਤੋਂ ਕੀਤਾ ਜਾ ਰਿਹਾ ਵਪਾਰ :ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਪਿਛਲੇ ਦਿਨੀਂ ਬਿਆਨ ਆਇਆ ਸੀ ਕਿ 2022 ਵਿੱਚ ਪਾਕਿਸਤਾਨ ਦੇ ਨਾਲ ਵਪਾਰ ਵਿੱਚ ਕਾਫੀ ਮੁਨਾਫ਼ਾ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅਡਾਨੀ ਵੱਲੋਂ ਗੁਜਰਾਤ ਦੀ ਬੰਦਰਗਾਹ ਉੱਤੇ ਵਪਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਪਾਕਿਸਤਾਨ ਸੱਚੀ ਦੁਸ਼ਮਣ ਹੈ ਤਾਂ ਫਿਰ ਗੁਜਰਾਤ ਤੋਂ ਵਪਾਰ ਕਿਉਂ ਕੀਤਾ ਜਾ ਰਿਹਾ।