ਪੰਜਾਬ

punjab

ETV Bharat / state

ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਲਾਪਤਾ ਸ਼ਰਧਾਲੂਆਂ ਦੇ ਪਰਿਵਾਰ ਵਾਲੇ ਉਡੀਕ ਰਹੇ ਰਾਹ - Uttarakhand Police

ਸਾਲ 2017 ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਪਰਿਵਾਰ ਦੇ 8 ਮੈਂਬਰਾਂ ਦੇ ਗਾਇਬ ਹੋਣ ਦੀ ਪਹੇਲੀ ਨੂੰ ਸੁਲਝਾਉਣ ਲਈ ਹੁਣ ਸੀਬੀਆਈ ਜਾਂਚ ਕਰ ਰਹੀ ਹੈ। ਪਰਿਵਾਰ ਅੱਜ ਵੀ ਇਨ੍ਹਾਂ ਦੇ ਮੁੜ ਆਉਣ ਦੀ ਰਾਹ ਵੇਖ ਰਿਹਾ ਹੈ।

Kin in shock as hope fades for 8 Hemkund Sahib pilgrims
ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਲਾਪਤਾ ਸ਼ਰਧਾਲੂਆਂ ਦੇ ਪਰਿਵਾਰ ਵਾਲੇ ਉਡੀਕ ਰਹੇ ਰਾਹ

By

Published : Sep 10, 2020, 6:55 PM IST

ਅੰਮ੍ਰਿਤਸਰ: ਸਾਲ 2017 ਦੇ ਜੁਲਾਈ ਮਹੀਨੇ ਵਿੱਚ ਮਹਿਤਾ ਪਰਿਵਾਰ ਦੇ 4 ਮੈਂਬਰ ਅਤੇ ਉਨ੍ਹਾਂ ਦੇ ਚਾਰ ਹੋਰ ਰਿਸ਼ਤੇਦਾਰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ ਸਨ। ਇਹ ਅੱਠੇ ਸ਼ਰਧਾਲੂ 2017 ਦੀ 6 ਜੁਲਾਈ ਤੋਂ ਹੀ ਲਾਪਤਾ ਹਨ। ਪਰਿਵਾਰ ਅੱਜ ਵੀ ਇਨ੍ਹਾਂ ਦੇ ਮੁੜ ਆਉਣ ਦੀ ਰਾਹ ਵੇਖ ਰਿਹਾ ਹੈ। ਇਨ੍ਹਾਂ ਲਾਪਤਾ ਸ਼ਰਧਾਲੂਆਂ ਦੀ ਭਾਲ ਲਈ ਹੁਣ ਸੀਬੀਆਈ ਜਾਂਚ ਕਰ ਰਹੀ ਹੈ।

ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਲਾਪਤਾ ਸ਼ਰਧਾਲੂਆਂ ਦੇ ਪਰਿਵਾਰ ਵਾਲੇ ਉਡੀਕ ਰਹੇ ਰਾਹ

ਇਸ ਬਾਰੇ ਗੱਲ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨ ਪਰਿਵਾਰਾਂ ਦੇ 8 ਜੀਅ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸਾਲ 2017 ਵਿੱਚ ਗਏ ਸਨ। ਜਿਨ੍ਹਾਂ ਵਿੱਚ ਕ੍ਰਿਪਾਲ ਸਿੰਘ, ਜਸਵੀਰ ਸਿੰਘ, ਕੁਲਬੀਰ ਸਿੰਘ, ਦੋ ਅਮਰੀਕਾ ਤੋਂ ਆਏ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋ ਮੈਂਬਰ ਜ਼ਿਲ੍ਹਾ ਗੁਰਦਾਸਪੁਰ ਅਤੇ ਇੱਕ ਡਰਾਈਵਰ ਮਹਿੰਗਾ ਸਿੰਘ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਕਈ ਦਿਨ ਯਾਤਰਾ 'ਤੇ ਗਏ ਜੀਆਂ ਨਾਲ ਸੰਪਰਕ ਨਾ ਹੋਇਆ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ।

ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਲਾਪਤਾ ਸ਼ਰਧਾਲੂਆਂ ਦੇ ਪਰਿਵਾਰ ਵਾਲੇ ਉਡੀਕ ਰਹੇ ਰਾਹ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਥਾਣੇ ਰਿਪੋਰਟ ਕਰਨ ਤੋਂ ਬਾਅਦ ਉਹ ਖੁਦ ਉੱਤਰਾਖੰਡ ਗਏ ਅਤੇ ਪੁਲਿਸ ਨੇ ਜਾਂਚ ਦੀ ਗੱਲ ਆਖੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉੱਤਰਾਖੰਡ ਪੁਲਿਸ ਦੇ ਮੁਤਾਬਕ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖੱਡ ਵਿੱਚ ਡਿੱਗ ਗਈ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜੋ ਨਿਸ਼ਾਨੀਆਂ ਉਸ ਸਮੇਂ ਪੁਲਿਸ ਨੇ ਵਿਖਾਈਆਂ ਸਨ ਉਹ ਜੋ ਬਹੁਤੀਆਂ ਤਸੱਲੀਬਖਸ਼ ਨਹੀਂ ਸਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਉੱਤਰਾਖੰਡ ਪੁਲਿਸ ਦੀ ਜਾਂਚ 'ਤੇ ਭਰੋਸਾ ਨਹੀਂ ਹੈ ਇਸ ਲਈ ਅਸੀਂ ਸੀਬੀਆਈ ਦੀ ਜਾਂਚ ਮੰਗੀ ਹੈ।

ਇਸ ਬਾਰੇ ਇਨ੍ਹਾਂ ਪਰਿਵਾਰਾਂ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਨੈਨੀਤਾਲ ਹਾਈ ਕੋਰਟ ਵਿੱਚ ਅਪੀਲ ਕਰਕੇ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਇਸੇ ਮਾਮਲੇ ਵਿੱਚ ਹੀ ਸੀਬੀਆਈ ਦੀ ਟੀਮ ਜਾਂਚ ਕਰਨ ਲਈ ਪਹੁੰਚੀ ਹੈ। ਉਨ੍ਹਾਂ ਕਿਹਾ ਉੱਤਰਾਖੰਡ ਪੁਲਿਸ ਨੇ ਇਸ ਕੇਸ ਵਿੱਚ ਤਸੱਲੀਬਖਸ਼ ਜਾਂਚ ਨਹੀਂ ਕੀਤੀ।

ਸੀਬੀਆਈ ਅਧਿਕਾਰੀ ਨੇ ਕਿਹਾ ਕਿ ਜੋ ਕੁਝ ਚੀਜ਼ਾਂ ਪੁਲਿਸ ਨੂੰ ਘਟਨਾ ਸਥਾਨ ਤੋਂ ਮਿਲੀਆਂ ਸਨ ਉਨ੍ਹਾਂ ਦੀ ਸ਼ਨਾਖਤ ਕਰਵਾਉਣ ਲਈ ਉਹ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜੋ ਚੀਜ਼ਾਂ ਮਿਲੀਆਂ ਸਨ ਜਿਨ੍ਹਾਂ ਵਿੱਚ ਦੋ ਅਧਾਰ ਕਾਰਡ ਅਤੇ ਇੱਕ ਮੋਬਾਈਲ ਸ਼ਾਮਲ ਸੀ। ਜਿਨ੍ਹਾਂ ਵਿੱਚ ਮੋਬਾਈਲ ਅਤੇ ਇੱਕ ਅਧਾਰ ਕਾਰਡ ਦੀ ਸ਼ਨਾਖਤ ਹਰਪਾਲ ਸਿੰਘ ਵਜੋਂ ਹੋਈ ਹੈ ਅਤੇ ਦੂਜਾ ਅਧਾਰ ਕਾਰਡ ਮਹਿੰਗਾ ਸਿੰਘ ਦਾ ਹੈ। ਉਨ੍ਹਾਂ ਕਿਹਾ ਹਾਲੇ ਜਾਂਚ ਜਾਰੀ ਹੈ ਅਤੇ ਇਸ ਘਟਨਾ ਦੀ ਅਸਲ ਸਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।

ABOUT THE AUTHOR

...view details