ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਣੱਤੀ ਅਪਰੈਲ ਨੂੰ ਖਾਲਿਸਤਾਨ ਐਲਾਨ ਨਾਮਾ ਦਿਵਸ (Khalistan Declaration Day) ਮਨਾਇਆ ਜਾ ਰਿਹਾ, ਪਰ ਸ਼ਿਵ ਸੈਨਾ ਵੱਲੋਂ ਇਹ ਖਾਲਿਸਤਾਨ ਐਲਾਨ ਨਾਮਾ ਦਿਵਸ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਗਈ ਸੀ ਅਤੇ ਸ਼ਿਵ ਸੈਨਾ ਆਗੂਆਂ (Shiv Sena leaders) ਵੱਲੋਂ ਕਿਹਾ ਗਿਆ ਸੀ, ਕਿ ਜੇਕਰ ਖਾਲਿਸਤਾਨੀ ਸਮਰਥਕ ਖ਼ਾਲਿਸਤਾਨ ਐਲਾਨ ਦਿਵਸ ਮਨਾਉਣਗੇ ਤਾਂ ਅਸੀਂ ਭੰਡਾਰੀ ਪੁੱਲ ਜਾਮ ਕਰਾਂਗੇ।
ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ (Leaders of Shiromani Akali Dal Amritsar) ਵੱਲੋਂ ਵੀ ਐਲਾਨ ਕੀਤਾ ਗਿਆ ਕਿ ਉਹ ਵੀ ਅੰਮ੍ਰਿਤਸਰ ਦੇ ਭੰਡਾਰੀ ਪੁਲ (Bhandari Bridge of Amritsar) ‘ਤੇ ਆ ਕੇ ਹੀ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣਗੇ ਜਿਸ ਤੋਂ ਬਾਅਦ ਅੰਮ੍ਰਿਤਸਰ ਦਾ ਭੰਡਾਰੀ ਪੁਲ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਅਤੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੇ ਖਾਲਿਸਤਾਨੀ ਸਮਰਥਕਾਂ ਨੂੰ ਯਕੀਨ ਦਿਵਾਇਆ ਕਿ ਕਿਸੇ ਵੀ ਤਰੀਕੇ ਦੀ ਹਿੰਸਾ ਨਹੀਂ ਹੋਣ ਦੇਣਗੇ ਅਤੇ ਕੋਈ ਵੀ ਸ਼ਿਵ ਸੈਨਾ ਆਗੂ ਖਾਲਿਸਤਾਨ ਮੁਰਦਾਬਾਦ ਦਾ ਨਾਅਰਾ ਨਹੀਂ ਲਗਾਏਗਾ।