ਅਮ੍ਰਿਤਸਰ: ਪੰਜਾਬ ਪੁੁਲਿਸ ਅਕਸਰ ਹੀ ਆਪਣੇ ਕਾਰਨਾਮੇ ਨਾਲ ਮਸ਼ਹੂਰ ਰਹਿੰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਜੰਡਿਆਲਾ ਗੁਰੂ ਦਾ ਜਿੱਥੇ ਕਿ ਇਕ ਮਹਿਲਾ ਸੀਮਾ ਨਾਮਕ ਆਪਣੇ ਪਤੀ ਨੂੰ ਥਾਣੇ ਵਿੱਚ ਦਵਾਈ ਅਤੇ ਰੋਟੀ ਦੇਣ ਜਾਂਦੀ ਹੈ। ਉੱਥੇ ਹੀ ਥਾਣੇ ਦੇ ਦਰਵਾਜੇ ਤੇ ਤਾਇਨਾਤ ਮਹਿਲਾ ਪੁਲਸ ਕਰਮਚਾਰੀ ਉਸ ਕੋਲੋਂ 100 ਰੁਪਏ ਦੀ ਮੰਗ ਕਰਦੀ ਹੈ ਸੀਮਾ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹ ਮਹਿਲਾ ਕਰਮਚਾਰੀ ਉਸ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਹੈ।
ਮਹਿਜ਼ 100 ਰੁਪਏ ਦੇ ਲਈ ਖ਼ਾਕੀ ਕੀਤੀ ਦਾਗਦਾਰ - ਪੰਜਾਬ ਪੁੁਲਿਸ
ਪੰਜਾਬ ਪੁੁਲਿਸ ਅਕਸਰ ਹੀ ਆਪਣੇ ਕਾਰਨਾਮੇ ਨਾਲ ਮਸ਼ਹੂਰ ਰਹਿੰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਜੰਡਿਆਲਾ ਗੁਰੂ ਦਾ ਜਿੱਥੇ ਕਿ ਇਕ ਮਹਿਲਾ ਸੀਮਾ ਨਾਮਕ ਆਪਣੇ ਪਤੀ ਨੂੰ ਥਾਣੇ ਵਿੱਚ ਦਵਾਈ ਅਤੇ ਰੋਟੀ ਦੇਣ ਜਾਂਦੀ ਹੈ। ਉੱਥੇ ਹੀ ਥਾਣੇ ਦੇ ਦਰਵਾਜੇ ਤੇ ਤਾਇਨਾਤ ਮਹਿਲਾ ਪੁਲਸ ਕਰਮਚਾਰੀ ਉਸ ਕੋਲੋਂ 100 ਰੁਪਏ ਦੀ ਮੰਗ ਕਰਦੀ ਹੈ ਸੀਮਾ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹ ਮਹਿਲਾ ਕਰਮਚਾਰੀ ਉਸ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਹੈ।
ਜਿਸ ਤੋਂ ਬਾਅਦ ਸੀਮਾ ਨਾਮਕ ਇਸ ਔਰਤ ਵੱਲੋਂ ਥਾਣੇ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ ਅਤੇ ਦਰਵਾਜ਼ੇ ਤੇ ਖੜ੍ਹੀ ਪੁਲਿਸ ਅਧਿਕਾਰੀ ਤੇ ਇਲਜ਼ਾਮ ਲਗਾਏ ਕਿ ਉਸ ਕੋਲੋਂ ਰਿਸ਼ਵਤ ਮੰਗਦੀ ਹੈ। ਮਹਿਲਾਂ ਨੇ ਇਲਜਾਮ ਲਗਾਏ ਕਿ ਜੋ ਉਹ ਆਪਣੇ ਪਤੀ ਨੂੰ ਰੋਟੀ ਅਤੇ ਦਵਾਈਆਂ ਲੈ ਕੇ ਆਈ ਸੀ ਪੁਲਿਸ ਅਧਿਕਾਰੀ ਵੱਲੋਂ ਸਾਰਾ ਖਿਲਾਰ ਦਿੱਤਾ ਗਿਆ। ਜਦੋਂ ਇਸ ਬਾਰੇ ਥਾਣਾ ਮੁਖੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਬਾਰੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ। ਤਫਤੀਸ਼ ਕਰਨ ਤੇ ਜੋਂ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਿਸ ਵਿਚ ਪੁਲਿਸ ਤੇ ਇਲਜ਼ਾਮ ਲੱਗੇ ਹੋਣ ਇਸ ਤੋਂ ਪਹਿਲਾਂ ਵੀ ਕਈ ਮੋਬਾਇਲ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੇ ਹਨ, ਜਿਸ ਵਿੱਚ ਪੁਲਿਸ ਕਰਮਚਾਰੀ ਉਨ੍ਹਾਂ ਕੋਲੋਂ ਪੈਸੇ ਮੰਗਦੇ ਨਜ਼ਰ ਆਉਂਦੇ ਹਨ।