ਪੰਜਾਬ

punjab

ETV Bharat / state

ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼

ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਐਨਐੱਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੂੰ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਕਰਤਾਰ ਚੀਮਾ 'ਤੇ ਦੋਸ਼ ਹੈ ਕਿ ਉਸਨੇ ਗੋਲਡੀ ਬਰਾੜ ਤੋਂ ਅਕਸ਼ੈ ਸ਼ਰਮਾ ਨੂੰ ਫਿਰੌਤੀ ਲਈ ਕਾਲ ਕਰਵਾਈ ਸੀ।

ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼
ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼

By

Published : May 30, 2022, 4:15 PM IST

Updated : May 30, 2022, 5:44 PM IST

ਅੰਮ੍ਰਿਤਸਰ: ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਐਨਐੱਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੂੰ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਕਰਤਾਰ ਚੀਮਾ 'ਤੇ ਦੋਸ਼ ਹੈ ਕਿ ਉਸਨੇ ਗੋਲਡੀ ਬਰਾੜ ਤੋਂ ਅਕਸ਼ੈ ਸ਼ਰਮਾ ਨੂੰ ਫਿਰੌਤੀ ਲਈ ਕਾਲ ਕਰਵਾਈ ਸੀ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼
ਇਸ ਮਾਮਲੇ ਨੂੰ ਲੈ ਕੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (NSUI) ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ ਕਿ ਉਸਨੇ ਕਰਤਾਰ ਚੀਮਾ ਤੋਂ 25 ਲੱਖ ਰੁਪਏ ਲੈਣੇ ਸਨ। ਕਰਤਾਰ ਚੀਮਾ ਨੇ ਫਿਲਮ ਬਣਾਉਣ ਲਈ ਪੈਸੇ ਉਧਾਰ ਲਏ ਸਨ ਅਤੇ ਮੰਗਣ 'ਤੇ ਇਸ ਨੇ ਸਾਫ ਮਨਾ ਕਰ ਦਿੱਤਾ। ਇਸ ਨੇ ਮੈਨੂੰ ਗੋਲਡੀ ਬਰਾੜ ਤੋਂ ਕਾਲ ਕਰਵਾਈ ਹੈ ਜਿਸ ਵਿੱਚ ਉਸਨੇ ਮੈਨੂੰ ਮਾਰਣ ਦੀ ਧਮਕੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਕਰਤਾਰ ਚੀਮਾ ਨੂੰ ਫੜ ਲਿਆ ਹੈ ਅਤੇ ਥਾਣੇ 'ਚ ਪੁਲਿਸ ਹਵਾਲੇ ਕਰ ਦਿੱਤਾ ਹੈ।
ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਜਾਣਕਾਰੀ ਮਿਲੀ ਹੈ ਕਿ ਕਰਤਾਰ ਚੀਮਾ ਆਪਣੀ ਫਿਲਮ ਦੀ ਸ਼ੂਟਿੰਗ ਕਰਨ ਲਈ ਅੰਮ੍ਰਿਤਸਰ ਆਇਆ ਸੀ, ਇੱਥੇ ਨਵੇਲਟੀ ਚੌਂਕ ਵਿੱਚ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ, ਜਿਸ ਨੂੰ ਲੈ ਕੇ ਅਸੀਂ ਉਸ ਨੂੰ ਥਾਣੇ ਲੈ ਗਏ। ਉਨ੍ਹਾਂ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਆਈ.ਟੀ.ਸੈੱਲ ਜਾਂਚ ਕਰ ਰਿਹਾ ਹੈ। ਇਹ ਵੀ ਪੜ੍ਹੋ:-ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਗਰਮਾਇਆ VIP ਸੁਰੱਖਿਆ ਦਾ ਮੁੱਦਾ
Last Updated : May 30, 2022, 5:44 PM IST

ABOUT THE AUTHOR

...view details