ਅੰਮ੍ਰਿਤਸਰ: ਈਟੀਵੀ ਭਾਰਤ ਦੀ ਟੀਮ ਨੇ ਕਾਰਗਿਲ ਵਿੱਚ ਸ਼ਹੀਦ ਹੋਏ ਅਜਨਾਲਾ ਦੇ ਨੇੜਲੇ ਪਿੰਡ ਦੇ ਸ਼ਹੀਦ ਪਲਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ।
ਕਾਰਗਿਲ ਫ਼ਤਿਹ: 23 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲਾ ਸ਼ਹੀਦ ਪਲਵਿੰਦਰ ਸਿੰਘ - kargil martyrs punjab
ਪਲਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ 23 ਸਾਲ ਦੀ ਉਮਰ ਵਿੱਚ ਹੋ ਗਈ ਸੀ। ਜਦੋਂ ਪਲਵਿੰਦਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਉਦੋਂ ਅਜੇ ਉਨ੍ਹਾਂ ਦੇ ਵਿਆਹ ਨੂੰ ਡੇਢ ਸਾਲ ਹੀ ਹੋਇਆ ਸੀ।
ਪਲਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ 23 ਸਾਲ ਦੀ ਉਮਰ ਵਿੱਚ ਹੋ ਗਈ ਸੀ। ਜਦੋਂ ਪਲਵਿੰਦਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਉਦੋਂ ਅਜੇ ਉਨ੍ਹਾਂ ਦੇ ਵਿਆਹ ਨੂੰ ਡੇਢ ਸਾਲ ਹੀ ਹੋਇਆ ਸੀ। ਪਤਨੀ ਨੇ ਦੱਸਿਆ ਕਿ ਪਲਵਿੰਦਰ ਦੀ ਸ਼ਹਾਦਤ 2 ਅਗਸਤ 1999 ਨੂੰ ਹੋਈ ਸੀ। ਉਹ 20 ਸਿੱਖ ਰੈਜੀਮੈਂਟ ਵਿੱਚ ਹੈੱਡ ਕਾਂਸਟੇਬਲ ਵਜੋ ਤੈਨਾਤ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਲਵਿੰਦਰ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰੀ ਗੇਟ ਬਣਾਇਆ ਹੈ ਅਤੇ ਉਨ੍ਹਾਂ ਨੂੰ ਨੌਕਰੀ ਦਿੱਤੀ ਹੈ।
ਈਟੀਵੀ ਭਾਰਤ ਦੀ ਟੀਮ ਸ਼ਹੀਦਾਂ ਦੀ ਸ਼ਹਾਦਤ ਅੱਗੇ ਸਜਦਾ ਕਰਦੀ ਹੈ ਕਿਉਂਕਿ ਫ਼ੌਜੀ ਜਵਾਨਾਂ ਕਾਰਨ ਹੀ ਅਸੀਂ ਘਰਾਂ ਵਿੱਚ ਸੁੱਖ ਦੀ ਨੀਂਦ ਸੌਂ ਰਹੇ ਹਾਂ।