ਅੰਮ੍ਰਿਤਸਰ: ਅਜਨਾਲਾ (Ajnala) 'ਚ ਕਾਰਗਿਲ ਦੀ ਲੜਾਈ ਵਿਚ ਸ਼ਹੀਦ (Battle of Kargil) ਦੇ ਪਰਿਵਾਰ ਨੇ ਪਿੰਡ ਦੇ ਪੰਚਾਇਤ 'ਤੇ ਦੋਸ਼ ਲਗਾਏ ਹਨ। ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸ਼ਹੀਦ ਪਲਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ਹੀਦ ਦੀ ਯਾਦਗਾਰ ਨੂੰ ਕੋਈ ਸਨਮਾਨ ਨਹੀਂ ਮਿਲਿਆ। ਇੱਥੋਂ ਤੱਕ ਕਿ ਕਾਰਗਿਲ ਦੇ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਦਾ ਗੇਟੀ ਵੀ ਚੋਰੀ ਹੋ ਗਿਆ ਹੈ।
ਦੱਸ ਦੇਈਏ ਕਿ ਤਹਿਸੀਲ ਅਜਨਾਲਾ ਦੇ ਪਿੰਡ ਇਬ੍ਰਾਹੀਮਪੁਰ ਵਿਚ ਕਾਰਗਿਲ ਸ਼ਹੀਦ ਪਲਵਿੰਦਰ ਸਿੰਘ (Kargil Shaheed Palwinder Singh) ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ (Sports stadium) ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਵੱਲੋਂ ਸਰਕਾਰ ਅਤੇ ਪਿੰਡ ਦੀ ਪੰਚਾਇਤ ਤੇ ਸਵਾਲ ਚੁੱਕੇ ਗਏ ਹਨ। ਸ਼ਹੀਦ ਦੀ ਪਤਨੀ ਨੇ ਕਿਹਾ ਕਿ ਖੇਡ ਸਟੇਡੀਅਮ ਦਾ ਏਨਾ ਮਾੜਾ ਹਾਲ ਦੇਖ ਕੇ ਬਹੁਤ ਬੁਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਸ਼ਹੀਦ ਪਿੰਡ ਦਾ ਮਾਣ ਸਨਮਾਨ ਹੁੰਦੇ ਹਨ, ਪਰ ਕਾਰਗਿਲ ਸ਼ਹੀਦ ਪਲਵਿੰਦਰ ਸਿੰਘ ਨੂੰ ਇਹ ਮਾਣ ਸਨਮਾਨ ਨਹੀਂ ਮਿਲ ਰਿਹਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦਾਂ ਨੂੰ ਮਾਣ ਸਨਮਾਨ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਸ ਦੀ ਅਸਲ ਹਕੀਕਤ ਦੇਖ ਕੇ ਲੱਗਦਾ ਹੈ ਕਿ ਸ਼ਹੀਦਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਨਹੀਂ ਰੱਖਿਆ ਜਾ ਰਿਹਾ।