ਅੰਮ੍ਰਿਤਸਰ: ਜਿੱਥੇ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਕਾਰਣ ਦੁਖੀ ਉੱਥੇ ਹੀ ਪੰਜਾਬ ਦਾ ਹਰ ਤਬਕਾ ਅਤੇ ਵਰਗ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ। ਇਸੇ ਹੀ ਕੜੀ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਨਿਆਇਕ ਅਫ਼ਸਰਾਂ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਅੰਮ੍ਰਿਤਸਰ, ਹਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ ਹੇਠ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਸਮੱਗਰੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਹੈ।
ਨਿਆਇਕ ਅਫਸਰਾਂ ਨੇ ਹੜ੍ਹ ਪੀੜ੍ਹਤਾਂ ਲਈ ਰਵਾਨਾ ਕੀਤੀ ਰਾਹਤ ਸਮੱਗਰੀ, ਲੋਕਾਂ ਨੂੰ ਵੀ ਕੀਤੀ ਮਦਦ ਦੀ ਅਪੀਲ - ਜ਼ਰੂਰੀ ਵਸਤਾਂ ਹੜ੍ਹ ਪੀੜਤਾਂ ਨੂੰ ਕਰਵਾਈਆਂ ਮੁਹੱਈਆ
ਅੰਮ੍ਰਿਤਸਰ ਵਿੱਚ ਨਿਆਇਕ ਅਫਸਰਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ ਹੈ। ਉਨ੍ਹਾਂ ਨੇ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਸਮੱਗਰੀ ਘੱਲੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਜੱਜ ਅਤੇ ਸੈਸ਼ਨ ਜੱਜ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਜ਼ਰੂਰੀ ਵਸਤਾਂ ਹੜ੍ਹ ਪੀੜਤਾਂ ਨੂੰ ਕਰਵਾਈਆਂ ਮੁਹੱਈਆ: ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪਤਾ ਲੱਗਿਆ ਸੀ ਕਿ ਬਿਆਸ ਦਰਿਆ ਦੇ ਕੰਢੇ ਉੱਪਰ ਵਸੇ ਪਿੰਡ ਬੁੱਢਾ ਥੇਹ ਦੇ ਕਰੀਬ 100 ਪਰਿਵਾਰ ਪਿਛਲੇ ਦਿਨਾਂ ਤੋਂ ਆ ਰਹੀ ਤੇਜ਼ ਬਾਰਿਸ਼ ਅਤੇ ਹੜ੍ਹ ਦੇ ਪਾਣੀ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੀ ਸੂਚਨਾ ਮਿਲਣ ਤੋ ਬਾਅਦ ਸਹਾਇਤਾ ਲਈ ਜ਼ਿਲ੍ਹਾ ਨਿਆਇਕ ਅਫਸਰਾਂ ਨੇ ਆਪਣਾ ਯੋਗਦਾਨ ਦੇਕੇ ਲੋੜੀਂਦੀ ਰਕਮ ਇਕੱਠੀ ਕੀਤੀ ਸੀ। ਹਰਪ੍ਰੀਤ ਕੌਰ ਰੰਧਾਵਾ ਨੇ ਅੱਗੇ ਦੱਸਿਆ ਕਿ ਰਾਸ਼ਨ ਸਮੱਗਰੀ ਦੇ 100 ਪੈਕੇਟ ਤਿਆਰ ਕਰਵਾਏ ਗਏ ਸਨ। ਜਿਨ੍ਹਾਂ ਵਿੱਚ ਘਰੇਲੂ ਜ਼ਰੂਰੀ ਵਸਤਾਂ ਜਿਵੇਂ ਕੀ ਆਟਾ, ਦਾਲਾ, ਖੰਡ, ਚਾਹਪਤੀ, ਤੇਲ ਅਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਗਈਆਂ ਹਨ।
- ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮਨੋਹਰ ਲਾਲ ਖੱਟਰ ਤੇ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ, 15 ਅਗਸਤ ਤੱਕ ਵੱਡਾ ਕਾਂਡ ਕਰਨ ਦਾ ਦਾਅਵਾ!
- ਲੁਧਿਆਣਾ ਪੀਏਯੂ 'ਚ ਜਿਨਸੀ ਸੋਸ਼ਣ ਦੇ ਮਾਮਲਾ ਉੱਤੇ ਅਧਿਕਾਰੀ ਦਾ ਸਪੱਸ਼ਟੀਕਰਨ, ਕਿਹਾ-ਯੂਨੀਵਰਸਿਟੀ ਪਹਿਲਾਂ ਹੀ ਲੈ ਚੁੱਕੀ ਹੈ ਬਣਦਾ ਐਕਸ਼ਨ
- ਹਿਮਾਚਲ ਦੀ ਮੰਡੀ 'ਚ ਟਮਾਟਰ ਦੇ ਭਾਅ ਨੇ ਤੋੜੇ ਰਿਕਾਰਡ, ਟਮਾਟਰ ਦੀ ਅੱਜ ਦੀ ਕੀਮਤ
ਜੱਜ ਨੇ ਜ਼ਿਲ੍ਹਾ ਵਾਸੀਆਂ ਨੂੰ ਕੀਤੀ ਅਪੀਲ: ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਦਾ ਮੁਕਾਬਲਾ ਆਪਸ ਵਿੱਚ ਮਿਲਜੁੱਲ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੇਕ ਕੰਮ ਲਈ ਅੱਗੇ ਆਈਏ।। ਇਸ ਉਪਰੰਤ ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਆਪਣੀ ਦੇਖਰੇਖ ਹੇਠ ਰਾਹਤ ਸਮੱਗਰੀ ਲੈ ਕੇ ਪਿੰਡ ਬੁੱਢਾ ਥੇਹ ਵਿਖੇ ਪੁੱਜੇ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸੁਖਦੇਵ ਕੁਮਾਰ ਬੰਗੜ, ਉਪ ਪੁਲਿਸ ਕਪਤਾਨ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।