ਅੰਮ੍ਰਿਤਸਰ:ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਲੋਂ ਵਾਹਨਾਂ 'ਤੇ ਲੱਗੇ ਵੱਖ-ਵੱਖ ਤਰ੍ਹਾਂ ਦੇ ਸਟਿਕਰ ਲਾਹੁਣ ਦੇ ਦਿੱਤੇ ਹੁਕਮਾਂ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਚੁੱਕਿਆ ਹੈ।ਇਸ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਦੇ ਹੋਏ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਪੱਤਰਕਾਰ ਭਾਈਚਾਰੇ ਵਲੋਂ ਆਪਣੇ ਵਾਹਨਾਂ ਤੋਂ ਸਟਿਕਰ ਉਤਾਰ ਦਿੱਤੇ। ਇਸ ਮੌਕੇ ਡੀ.ਸੀ.ਪੀ. ਆਵਾਜਾਈ ਜਸਵੰਤ ਕੌਰ ਮਹਲ ਵੀ ਮੌਜੂਦ ਸਨ।
ਹਾਈਕੋਰਟ ਦੇ ਹੁਕਮਾਂ ਮਗਰੋਂ ਪੱਤਰਕਾਰਾਂ ਨੇ ਉਤਾਰੇ ਪ੍ਰੈਸ ਸਟਿਕਰ - Traffic police amristsar
ਅੰਮ੍ਰਿਤਸਰ ਵਿੱਚ ਪੱਤਰਕਾਰ ਭਾਈਚਾਰੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਾਹਨਾਂ 'ਤੇ ਲੱਗੇ ਸਟਿਕਰਾਂ ਨੂੰ ਉਤਾਰ ਦਿੱਤਾ ਹੈ।ਇੱਕ ਸਮਾਗਮ ਵਿੱਚ ਡੀ.ਸੀ.ਪੀ. ਅਵਾਜਾਈ ਜਸਵੰਤ ਕੌਰ ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ਵਿੱਚ ਇਹ ਕਾਰਜ ਕੀਤਾ ਗਿਆ।
![ਹਾਈਕੋਰਟ ਦੇ ਹੁਕਮਾਂ ਮਗਰੋਂ ਪੱਤਰਕਾਰਾਂ ਨੇ ਉਤਾਰੇ ਪ੍ਰੈਸ ਸਟਿਕਰ Journalists obey court orders, stickers removed from vehicle](https://etvbharatimages.akamaized.net/etvbharat/prod-images/768-512-5867427-thumbnail-3x2-chd.jpg)
ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਨੇ ਇੱਕ ਨੇਕ ਸ਼ੁਰੂਆਤ ਕਰਦੇ ਹੋਏ ਮਾਣਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਲੋਂ ਵਾਹਨਾਂ ਤੋਂ ਸਟਿਕਕਰ ਉਤਾਰਣ ਦੇ ਦਿੱਤੇ ਹੁਕਮਾਂ ਦੀ ਪਾਲਣਾ ਆਪਣੇ ਆਪ ਤੋਂ ਕੀਤੀ ਹੈ। ਪ੍ਰੈੱਸ ਕਲੱਬ ਅੰਮ੍ਰਿਤਸ ਵਿੱਚ ਹੋਏ ਇੱਕ ਸਮਾਗਮ ਵਿੱਚ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਤੇ ਡੀ.ਸੀ.ਪੀ. ਅਵਾਜਾਈ ਜਸਵੰਤ ਕੌਰ ਮਹਲ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰੇ ਨੇ ਆਪਣੇ ਵਾਹਨਾਂ 'ਤੇ ਲੱਗੇ ਸਟਿਕਰਾਂ ਨੂੰ ਉਤਾਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀ.ਸੀ.ਪੀ. ਜਸਵੰਤ ਕੌਰ ਮਹਲ ਨੇ ਆਖਿਆ ਕਿ ਪੱਤਰਕਾਰਾਂ ਵਲੋਂ ਕੀਤੀ ਗਈ ਇਹ ਸ਼ੁਰੂਆਤ ਬਹੁਤ ਹੀ ਵਧੀਆ ਅਤੇ ਪ੍ਰੇਰਣਾਦਾਇਕ ਹੈ।ਉਨ੍ਹਾਂ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਕਿਸੇ ਵੀ ਵਾਹਨ 'ਤੇ ਅਹੁਦੇ , ਰੁਤਬੇ ਜਾ ਕਿਸੇ ਮਹਿਕਮੇ ਦੀ ਨਿਸ਼ਾਨਦੇਹੀ ਕਰਦਾ ਕੋਈ ਵੀ ਸਟਿਕਰ ਲੱਗਿਆ ਨਹੀਂ ਰਹਿਣ ਦਿੱਤਾ ਜਾਵੇਗਾ। ਬੀਬੀ ਮਹਲ ਨੇ ਆਖਿਆ ਮਹਿਜ ਹੰਗਾਮੀ ਹਾਲਤਾਂ ਲਈ ਵਰਤੋਂ ਵਿੱਚ ਆਉਣ ਵਾਲੇ ਵਾਹਨਾਂ 'ਤੇ ਕੋਈ ਸਮਗਰੀ ਲਿਖੀ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਾਜੈਸ਼ ਗਿੱਲ ਨੇ ਕਿਹਾ ਹਾਈ ਕੋਰਟ ਦੇ ਹੁਕਮਾਂ ਦਾ ਪਾਲਣ ਕਰਨਾ ਸਾਡਾ ਫਰਜ ਹੈ ਅਤੇ ਅਸੀਂ ਪ੍ਰਸ਼ਾਸਨ ਨੂੰ ਪੂਰਨ ਤੌਰ 'ਤੇ ਯਕੀਨਦਹਾਨੀ ਕਰਦੇ ਹਾਂ ਕਿ ਪੱਤਰਕਾਰ ਭਾਈਚਾਰੇ ਵਲੋਂ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਦੁਰਸਤ ਕਰਨ ਲਈ ਹਰ ਸੰਭਵ ਕੋਸ਼ਸ਼ ਕੀਤੀ ਜਾਵੇਗੀ।