ਪੰਜਾਬ

punjab

ETV Bharat / state

ਪੱਤਰਕਾਰਤਾ ਹੱਕ ਦੀ ਗੱਲ ਲਈ ਹੈ...

ਭਾਰਤ ਵਿੱਚ ਸੱਚਾਈ ਦਿਖਾਉਣ ਤੇ ਪ੍ਰਗਟਾਉਣ ਕਰਕੇ ਕਈ ਪੱਤਰਕਾਰਾਂ ਪਿਛਲੇ ਦਿਨੀਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਅੱਜ ਵੀ ਸੱਚ 'ਤੇ ਚੱਲਣ ਵਾਲੇ ਪੱਤਰਕਾਰ ਨੂੰ ਕਾਫੀ ਦੁਸ਼ਵਾਰੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

By

Published : May 4, 2020, 10:06 AM IST

ਪੱਤਰਕਾਰਤਾ ਹੱਕ ਦੀ ਗੱਲ ਲਈ ਹੈ ਨਾ ਕਿ...
ਪੱਤਰਕਾਰਤਾ ਹੱਕ ਦੀ ਗੱਲ ਲਈ ਹੈ ਨਾ ਕਿ...

ਅੰਮ੍ਰਿਤਸਰ: ਅੱਜ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਪ੍ਰੈੱਸ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੱਤਰਕਾਰਤਾ ਦੇਸ਼ ਦੇ ਚੌਥੇ ਥੰਮ ਵਜੋਂ ਜਾਣਿਆ ਜਾਂਦਾ ਹੈ। ਪੱਤਰਕਾਰਤਾ ਨੇ ਹੀ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਹੁੰਦਾ ਹੈ।

ਪੱਤਰਕਾਰਤਾ ਹੱਕ ਦੀ ਗੱਲ ਲਈ ਹੈ...

ਭਾਰਤ ਵਿੱਚ ਸੱਚਾਈ ਦਿਖਾਉਣ ਤੇ ਪ੍ਰਗਟਾਉਣ ਕਰਕੇ ਕਈ ਕਈ ਪੱਤਰਕਾਰਾਂ ਨੇ ਪਿਛਲੇ ਦਿਨੀਂ ਆਪਣੀ ਜਾਨ ਵੀ ਗਵਾਈ। ਅੱਜ ਵੀ ਸੱਚ 'ਤੇ ਚੱਲਣ ਵਾਲੇ ਪੱਤਰਕਾਰ ਨੂੰ ਕਾਫੀ ਦੁਸ਼ਵਾਰੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਈਟੀਵੀ ਭਾਰਤ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਪੱਤਰਕਾਰਤਾ ਆਜ਼ਾਦੀ ਦਿਹਾੜੇ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਾਨੂੰ ਇਸ ਆਜ਼ਾਦੀ ਦੀ ਵਰਤੋਂ ਲੋਕਾਂ ਦੇ ਹੱਕਾਂ ਲਈ ਕਰਨੀ ਚਾਹੀਦੀ ਹੈ ਨਾ ਕਿ ਰਾਜਨੀਤਕ ਅਤੇ ਪੁਲਿਸ ਅਧਿਕਾਰੀਆਂ ਦੇ ਪੈਰੀ ਹੱਥ ਲਾ ਕੇ ਅਜ਼ਾਦੀ ਦੀ ਦੁਵਰਤੋਂ ਹੋਵੇ।

ਉਨ੍ਹਾਂ ਕਿਹਾ ਕਿ ਅਕਸਰ ਹੀ ਰਾਜਨੀਤਕ ਲੋਕ ਪ੍ਰੈੱਸ ਨੂੰ ਆਪਣੀ ਲੋੜ ਮੁਤਾਬਕ ਵਰਤ ਲੈਂਦੇ ਹਨ। ਇਸ ਲਈ ਸਾਨੂੰ ਆਪਣਾ ਮਹੱਤਵ ਪਤਾ ਹੋਣਾ ਚਾਹੀਦਾ ਹੈ ਅਤੇ ਆਪਣੇ ਸਟੇਟਸ ਨੂੰ ਕਾਇਮ ਰੱਖਣ ਲਈ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਕਿਵੇਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਸੱਚ ਤੇ ਚੱਲਣ ਵਾਲੇ ਪੱਤਰਕਾਰਾਂ ਨੂੰ ਰਾਜਨੀਤਕ ਲੋਕਾਂ ਅਤੇ ਪੁਲਿਸ ਵੱਲੋਂ ਨਿਸ਼ਾਨਾ ਬਣਾਇਆ ਗਿਆ

ABOUT THE AUTHOR

...view details