ਪੰਜਾਬ

punjab

ETV Bharat / state

ਵਿਸਾਖੀ ਮਨਾਉਣ ਪਾਕਿਸਤਾਨ ਗਿਆ ਜਥਾ ਪਰਤਿਆ ਵਾਪਸ - Jatha returned to Pakistan to celebrate Baisakhi

ਭਾਰਤ ਤੋਂ ਵਿਸਾਖੀ ਦਾ ਤਿਉਹਾਰ (Festival of Baisakhi) ਮਨਾਉਣ ਲਈ 1949 ਦੇ ਕਰੀਬ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ (Darshan of Guru Dhams of Pakistan) ਕਰਨ ਦੇ ਲਈ ਪਾਕਿਸਤਾਨ ਗਿਆ ਸੀ। ਜਿੱਥੇ ਉਨ੍ਹਾਂ ਨੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਅੱਜ ਆਪਣੇ ਦੇਸ਼ ਭਾਰਤ ਵਾਪਸ ਪਰਤੇ ਆਏ। ਗੁਰਧਾਮਾਂ ਦੇ ਦਰਸ਼ਨ ਲਈ ਅਟਾਰੀ ਵਾਹਗਾ ਸਰਹੱਦ ਰਾਹੀਂ 12 ਅਪਰੈਲ ਨੂੰ ਅਟਾਰੀ ਵਾਹਗਾ ਸਰਹੱਦ (Attic Wagah border) ਰਾਹੀਂ ਪਾਕਿਸਤਾਨ (Pakistan) ਲਈ ਰਵਾਨਾ ਹੋਇਆ ਸੀ।

ਵਿਸਾਖੀ ਮਨਾਉਣ ਪਾਕਿਸਤਾਨ ਤੋਂ ਵਾਪਸ ਪਰਤੇ ਸ਼ਰਧਾਲੂ
ਵਿਸਾਖੀ ਮਨਾਉਣ ਪਾਕਿਸਤਾਨ ਤੋਂ ਵਾਪਸ ਪਰਤੇ ਸ਼ਰਧਾਲੂ

By

Published : Apr 21, 2022, 2:23 PM IST

ਅੰਮ੍ਰਿਤਸਰ: ਭਾਰਤ ਤੋਂ ਵਿਸਾਖੀ ਦਾ ਤਿਉਹਾਰ (Festival of Baisakhi) ਮਨਾਉਣ ਲਈ 1949 ਦੇ ਕਰੀਬ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ (Darshan of Guru Dhams of Pakistan) ਕਰਨ ਦੇ ਲਈ ਪਾਕਿਸਤਾਨ ਗਿਆ ਸੀ। ਜਿੱਥੇ ਉਨ੍ਹਾਂ ਨੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਅੱਜ ਆਪਣੇ ਦੇਸ਼ ਭਾਰਤ ਵਾਪਸ ਪਰਤੇ ਆਏ। ਗੁਰਧਾਮਾਂ ਦੇ ਦਰਸ਼ਨ ਲਈ ਅਟਾਰੀ ਵਾਹਗਾ ਸਰਹੱਦ ਰਾਹੀਂ 12 ਅਪਰੈਲ ਨੂੰ ਅਟਾਰੀ ਵਾਹਗਾ ਸਰਹੱਦ (Attic Wagah border) ਰਾਹੀਂ ਪਾਕਿਸਤਾਨ (Pakistan) ਲਈ ਰਵਾਨਾ ਹੋਇਆ ਸੀ।

ਜਿਸ ਦੇ ਚਲਦੇ ਪਾਕਿਸਤਾਨ (Pakistan) ਦੇ ਵਿੱਚ ਇੱਕ ਸ਼ਰਧਾਲੂ ਦੀ ਹਾਰਟ ਅਟੈਕ ਨਾਲ ਮੌਤ (Death by heart attack) ਵੀ ਹੋ ਗਈ ਸੀ। ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਵਾਪਸ ਪੁੱਜੇ ਸਿੱਖ ਸ਼ਰਧਾਲੂਆਂ ਜਥਿਆਂ ਦੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਵਤਨ ਭਾਰਤ ਪੁੱਜੇ ਹਨ।

ਵਿਸਾਖੀ ਮਨਾਉਣ ਪਾਕਿਸਤਾਨ ਤੋਂ ਵਾਪਸ ਪਰਤੇ ਸ਼ਰਧਾਲੂ

ਸ਼ਰਧਾਲੂਆਂ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ, ਜੋ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ, ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਦੇ ਸ਼ੁਕਰਗੁਜ਼ਾਰ ਹਾਂ ਅਤੇ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਸੀ ਭਾਈਚਾਰਾ ਬਣਾ ਕੇ ਰੱਖਣ ਅਤੇ ਦੋਵਾਂ ਮੁਲਕਾਂ ‘ਚ ਪਹਿਲੇ ਵਾਂਗ ਵਪਾਰ ਚੱਲੇ ਅਤੇ ਦੋਵੇਂ ਦੇਸ਼ ਖੁਸ਼ਹਾਲ ਹੋਣ। ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਆਪਣੇ ਜੱਦੀ ਪਿੰਡ ਜੋ ਸਾਡੇ ਪਿਛੋਕੜ ਸਨ।

ਇਸ ਮੌਕੇ ਇਨ੍ਹਾਂ ਸ਼ਰਧਾਲੂਆਂ ਪਾਕਿਸਤਾਨ (Pakistan) ਦੇ ਆਮ ਲੋਕਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿਹਾ ਪਾਕਿਸਤਾਨ ਦੀਆਂ ਜਿੱਥੇ ਸਰਕਾਰਾਂਂ ਨੇ ਉਨ੍ਹਾਂ ਦਾ ਸਤਕਾਰ ਕੀਤੇ ਉੱਥੇ ਹੀ ਪਾਕਿਸਤਾਨ ਦੇ ਆਮ ਲੋਕਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਜਿਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮਾਨ ਸਰਕਾਰ ਦੀ ਕੀਤੀ ਸ਼ਿਕਾਇਤ

ABOUT THE AUTHOR

...view details