ਪੰਜਾਬ

punjab

ETV Bharat / state

ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗ੍ਰਿਫ਼ਤਾਰੀਆਂ ਲਈ ਜਥਾ ਦਿੱਲੀ ਰਵਾਨਾ - delhi police arrest kissan

26 ਜਨਵਰੀ ਵਾਲੇ ਦਿਨ ਦਿੱਲੀ ਲਾਲ ਕਿਲ੍ਹੇ ’ਤੇ ਹੋਈ ਹਿੰਸਕ ਘਟਨਾ ਤੋਂ ਬਾਅਦ ਕਈ ਸਿੱਖ ਨੌਜਵਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਮਾਮਲੇ ਦਰਜ ਕਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਤੋਂ ਬਾਅਦ ਇੱਕ ਸਿੱਖ ਵਫ਼ਦ ਦਿੱਲੀ ਰਵਾਨਾ ਹੋਇਆ ਹੈ, ਜਿਸ ਦੀ ਅਗਵਾਈ ਜਸਕਰਨ ਕਾਹਨ ਸਿੰਘ ਵਾਲਾ ਵੱਲੋਂ ਨੂੰ ਕੀਤੀ ਜਾ ਰਹੀ ਹੈ।

ਤਸਵੀਰ
ਤਸਵੀਰ

By

Published : Feb 23, 2021, 3:49 PM IST

ਅੰਮ੍ਰਿਤਸਰ: 26 ਜਨਵਰੀ ਵਾਲੇ ਦਿਨ ਦਿੱਲੀ ਲਾਲ ਕਿਲ੍ਹੇ ’ਤੇ ਹੋਈ ਹਿੰਸਕ ਘਟਨਾ ਤੋਂ ਬਾਅਦ ਕਈ ਸਿੱਖ ਨੌਜਵਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਮਾਮਲੇ ਦਰਜ ਕਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਤੋਂ ਬਾਅਦ ਇੱਕ ਸਿੱਖ ਵਫ਼ਦ ਦਿੱਲੀ ਰਵਾਨਾ ਹੋਇਆ ਹੈ, ਜਿਸ ਦੀ ਅਗਵਾਈ ਜਸਕਰਨ ਕਾਹਨ ਸਿੰਘ ਵਾਲਾ ਵੱਲੋਂ ਕੀਤੀ ਜਾ ਰਹੀ ਹੈ।

ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗ੍ਰਿਫ਼ਤਾਰੀਆਂ ਲਈ ਜਥਾ ਦਿੱਲੀ ਰਵਾਨਾ

ਉਨ੍ਹਾਂ ਦੱਸਿਆ ਕਿ ਸਿੱਖ ਨੌਜਵਾਨਾਂ ’ਤੇ ਜੋ ਮਾਮਲੇ ਦਰਜ ਕੀਤੇ ਗਏ ਹਨ ਉਸ ਦੇ ਰੋਸ ‘ਚ ਉਹ ਦਿੱਲੀ ਵੱਲ ਨੂੰ ਗ੍ਰਿਫ਼ਤਾਰੀ ਦੇਣ ਲਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਹੋਰ ਸਿੱਖ ਨੌਜਵਾਨ ਵੀ ਦਿੱਲੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਇਸ ਤੋਂ ਬਾਅਦ ਵੱਡਾ ਵਫ਼ਦ ਇੱਕ ਬੀਬੀਆਂ ਦਾ ਵੇਗ ਆਪਣੀ ਗ੍ਰਿਫ਼ਤਾਰੀਆਂ ਦੇਵੇਗਾ। ਉਨ੍ਹਾਂ ਨੇ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੇ ਬੋਲਦੇ ਹੋਏ ਕਿਹਾ ਕਿ ਪਹਿਲੇ ਦਿਨ ਹੀ ਕਿਸਾਨ ਆਗੂ ਜੇਕਰ ਉਨ੍ਹਾਂ ਦੇ ਹੱਕ ‘ਚ ਗੱਲ ਕਰ ਦਿੰਦੇ ਤਾਂ ਸ਼ਾਇਦ ਅੱਜ ਇਹ ਨੌਬਤ ਦੇਖਣ ਨੂੰ ਨਾ ਮਿਲਦੀ।

ਇਹ ਵੀ ਪੜ੍ਹੋ:ਬਠਿੰਡਾ ਰੈਲੀ 'ਚ ਸ਼ਾਮਲ ਹੋਇਆ ਲੱਖਾ ਸਿਧਾਣਾ, ਦਿੱਲੀ ਪੁਲਿਸ ਨੂੰ ਚੈਲੰਜ

ABOUT THE AUTHOR

...view details