ਕੈਨੇਡਾ ਤੋਂ ਭਾਰਤ ਸਰਹੱਦ ਪਹੁੰਚਿਆਂ ਇਹ ਸਿੱਖ ਨੌਜਵਾਨ ਅੰਮ੍ਰਿਤਸਰ:ਜਿੱਥੇ ਇੱਕ ਪਾਸੇ ਕੈਨੇਡਾ ਅਤੇ ਭਾਰਤ ਬੀਤੇ ਦਿਨ ਤਲ਼ਖੀ ਭਰੇ ਰਹੇ ਹਨ, ਉਥੇ ਹੀ ਦੂਜੇ ਪਾਸੇ ਕੈਨੇਡਾ ਤੋਂ ਵਾਇਆ ਰੋਡ ਇੱਕ ਨੌਜਵਾਨ ਜਸਮੀਤ ਸਾਹਨੀ, ਜੋ ਕਿ 19 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਵਾਘਾ ਸੀਮਾ ਰਾਹੀਂ ਭਾਰਤ ਪਹੁੰਚੇ ਹਨ। ਉੱਥੇ ਹੀ, ਆਪਣੇ ਜਵਾਈ ਦਾ ਸਰਹੱਦ ਉੱਤੇ ਸਵਾਗਤ ਕਰਨ ਲਈ ਅੰਮ੍ਰਿਤਸਰ ਦੇ ਨਿਵਾਸੀ ਅਤੇ ਇਸ ਦੇ ਪਰਿਵਾਰਿਕ (India From Canada In Car Via Road Trip) ਮੈਂਬਰ ਮੌਜੂਦ ਰਹੇ। ਇਸ ਨੌਜਵਾਨ ਦਾ ਨਾਮ ਜਸਮੀਤ ਸਿੰਘ ਸਾਹਨੀ ਹੈ, ਜੋ ਕਿ ਪਿਆਰ ਤੇ ਅਮਨ-ਸ਼ਾਂਤੀ ਦਾ ਸੁਨੇਹਾ ਦੇ ਰਹੇ ਹਨ।
ਰੋਡ ਟ੍ਰਿਪ ਬਾਰੇ: ਅੰਮ੍ਰਿਤਸਰ ਅੱਜ ਅਟਾਰੀ ਵਾਘਾ ਸਰਹੱਦ 'ਤੇ ਕੈਨੇਡਾ ਤੋਂ ਇੰਡੀਆ ਰੋਡ ਟ੍ਰਿਪ ਉੱਤੇ ਨਿਕਲੇ ਜਸਮੀਤ ਸਾਹਨੀ 19000 ਕਿਲੋਮੀਟਰ ਦਾ ਸਫ਼ਰ 40 ਦਿਨਾਂ ਵਿੱਚ ਤੈਅ ਕੀਤਾ ਹੈ। ਇਸ ਮੌਕੇ ਉਨ੍ਹਾਂ ਦਾ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੂਰੇ ਰੋਡ ਟ੍ਰਿਪ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਅੱਗੇ ਦੇ ਪਲਾਨ ਬਾਰੇ ਵੀ ਦੱਸਿਆ।
ਮੈਂ ਬ੍ਰੈਂਪਟਨ ਸ਼ਹਿਰ ਕੈਨੇਡਾ ਦੇ ਰਹਿਣ ਵਾਲੇ ਹਨ। ਆਪਣੇ ਘਰ ਤੋਂ ਇਹ ਸਫ਼ਰ ਸ਼ੁਰੂ ਕੀਤਾ ਸੀ, ਇਹ ਸਫ਼ਰ 40 ਦਿਨ ਤੈਅ ਕਰਨ ਤੋਂ ਬਾਅਦ ਅੱਜ ਮੈ ਭਾਰਤ ਪੁੱਜਾ ਹਾਂ। ਪਾਕਿਸਤਾਨ ਦੇ ਰਸਤੇ ਅਟਾਰੀ ਵਾਘਾ ਉੱਤੇ ਸਰਹੱਦ ਪਹੁੰਚਿਆ ਹਾਂ। - ਜਸਮੀਤ ਸਿੰਘ ਸਾਹਨੀ
ਦਿੱਲੀ ਜਾ ਕੇ ਖ਼ਤਮ ਹੋਵੇਗਾ ਸਫ਼ਰ: ਸਾਹਨੀ ਨੇ ਕਿਹਾ ਕਿ ਇਸ ਸਫਰ ਵਿੱਚ ਅਸੀ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕੀਤੇ। ਉਨ੍ਹਾਂ ਨੇ ਕਿਹਾ ਭਾਰਤੀਆਂ ਨੂੰ ਕੇਵਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਹੀ ਇਜ਼ਾਜਤ ਹੈ। ਉਨ੍ਹਾਂ ਨੇ ਦੱਸਿਆ (Border of India) ਕਿ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੀ ਯਾਤਰਾ ਤੋਂ ਬਾਅਦ ਦਿੱਲੀ ਜਾ ਕੇ ਇਸ ਸਫ਼ਰ ਦੀ ਸਮਾਪਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਨੂੰ ਕਰਨ ਲਈ ਬਹੁਤ ਲੋਕ ਘਬਰਾਉਂਦੇ ਹਨ।
ਸਫ਼ਰ ਤੈਅ ਕਰਨ ਦਾ ਇਹ ਮਕਸਦ:ਸਾਹਨੀ ਨੇ ਕਿਹਾ ਕਿ ਸਾਡਾ ਇਹ ਸਫਰ ਕਰਨ ਦਾ ਇੱਕੋ ਹੀ ਮਕਸਦ ਹੈ ਕਿ ਸਾਰੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਸੁਨੇਗਾ ਮਿਲੇ। ਇਸ ਮੌਕੇ ਜਸਮੀਤ ਸਿੰਘ ਸਾਹਨੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਅੱਜ ਅਟਾਰੀ ਵਾਘਾ ਸਰਹੱਦ ਉੱਤੇ ਜਸਮੀਤ ਦਾ ਸਵਾਗਤ ਕਰਨ ਅਤੇ ਹੌਂਸਲਾ ਵਧਾਉਣ ਲਈ ਪੁੱਜੇ ਹਨ, ਜੋ ਇੰਨੀ ਲੰਬੀ ਯਾਤਰਾ ਤੈਅ ਕਰਕੇ ਭਾਰਤ ਪਹੰਚੇ ਹਨ।
ਦੱਸਣਯੋਗ ਹੈ ਕੀ ਕੈਨੇਡਾ ਤੋਂ ਕਾਰ 'ਤੇ ਸਫ਼ਰ ਕਰ ਵਾਹਗਾ ਬਾਰਡਰ ਰਾਹੀਂ ਪੰਜਾਬ ਪਹੁੰਚੇ ਇਸ ਨੌਜਵਾਨ ਵੱਲੋਂ ਇਕ ਵਿਲੱਖਣ ਸ਼ੁਰੂਆਤ ਕੀਤੀ ਗਈ ਹੈ। ਹਾਲਾਂਕਿ, ਬਹੁਤ ਸਾਰੇ ਇਸ ਤਰਾਂ ਦੇ ਰਾਈਡਰ ਹਨ, ਜੋ ਦੇਸ਼ ਦੇ ਵੱਖ-ਵੱਖ-ਵੱਖ ਕੋਨਿਆਂ ਤੋਂ ਆਪਣੀ ਸ਼ੌਂਕ ਲਈ ਅਲੱਗ ਹੀ ਕਦਮ ਚੁੱਕਦੇ ਹਨ। ਪਰ, ਇਸ ਨੂੰ ਨੌਜਵਾਨ ਨੇ ਲੰਮਾ ਚਿਰ ਸਫਰ ਤੈਅ ਕਰਦੇ ਹੋਏ ਵਾਹਗਾ ਸਰਹੱਦ ਰਾਹੀਂ ਭਾਰਤ ਦਾਖਲ ਹੋ ਕੇ ਇਕ ਵੱਖਰੀ ਹੀ ਪਛਾਣ ਬਣਾਈ ਹੈ।
ਇਸ ਨੌਜਵਾਨ ਦਾ ਸਵਾਗਤ ਕਰਨ ਵਾਸਤੇ ਬਹੁਤ ਸਾਰੇ ਸਮਾਜਸੇਵੀ ਵੀ ਮੌਕੇ ਉੱਤੇ ਪਹੁੰਚੇ ਸਨ ਅਤੇ ਇਸ ਨੌਜਵਾਨ ਨੂੰ ਹੱਲਾਸ਼ੇਰੀ ਵੀ ਦਿੱਤੀ ਗਈ ਹੈ, ਤਾਂ ਜੋ ਕਿ ਇਹ ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਰਿਕਾਰਡ ਬਣਾ ਸਕੇ।