ਅੰਮ੍ਰਿਤਸਰ: ਗੁਰੂਨਗਰੀ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸ਼ਰਧਾਲੂਆਂ ਦੀ ਆਸਥਾ ਕੋਰੋਨਾ 'ਤੇ ਭਾਰੀ ਪੈਂਦੀ ਨਜਰ ਆਈ। ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸਵੇਰ ਤੋਂ ਹੀ ਸ਼ਰਧਾਲੂ ਮੱਥਾ ਟੇਕਣ ਪੁੱਜਣੇ ਸ਼ੁਰੂ ਹੋ ਗਏ। ਮੰਦਰਾਂ ਚ ਹਰ ਦਿਨ ਵਾਂਗ ਪੂਜਾ ਕੀਤੀ ਗਈ। ਸ਼ਰਧਾਲੂ ਸ਼੍ਰੀ ਕਿ੍ਸ਼ਨ ਜੀ ਨੂੰ ਝੂਲਾ ਦਿੰਦੇ ਨਜ਼ਰ ਆਏ। ਉਨ੍ਹਾਂ ਵਲੋਂ ਜੈ ਸ਼੍ਰੀ ਕ੍ਰਿਸ਼ਨ ਦੇ ਜੈਕਾਰੇ ਵੀ ਲਗਾਏ ਗਏ।
ਕੋਰੋਨਾ ਸੰਕਟ ਵਿਚਾਲੇ ਵੀ ਸ਼ਰਧਾਨੂ ਪਰਿਵਾਰ ਸਮੇਤ ਮੰਦਰਾਂ 'ਚ ਆਏ। ਕੁਝ ਬੱਚੇ ਰਾਧਾ ਕ੍ਰਿਸ਼ਣ ਦੇ ਪਹਿਰਾਵੇ ਵਿੱਚ ਨਜ਼ਰ ਆਏ।
ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਤੇ ਸਵੇਰੇ ਮੰਦਰਾਂ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸ਼ਿੰਗਾਰ ਕੀਤਾ ਗਿਆ। ਬਾਲ ਗੋਪਾਲ ਨੂੰ ਝੂਲੇ ਵਿੱਚ ਬਿਠਾਇਆ ਗਿਆ। ਸ਼ਾਮ ਨੂੰ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜੀ ਦੀ ਆਰਤੀ ਕੀਤੀ ਗਈ।
ਜੈ ਸ਼੍ਰੀ ਕਿ੍ਸ਼ਨ ਦੇ ਜੈਕਾਰਿਆਂ ਨਾਲ ਗੂੰਜੀ ਗੁਰੂਨਗਰੀ ਮੰਦਰ ਕਮੇਟੀ ਵੱਲੋਂ ਕੋਰੋਨਾ ਸੰਕਟ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ। ਮੰਦਰਾਂ ਦੇ ਮੇਨ ਗੇਟ ਤੇ ਹੀ ਸ਼ਰਧਾਲੂਆਂ ਦੀ ਥਰਮਲ ਸਕੈਨਿੰਗ ਤੇ ਸੈਨੀਟਾਈਜ਼ ਕਰ ਮੰਦਰਾਂ ਵਿੱਚ ਭੇਜਿਆ ਗਿਆ। ਲੰਗਰ ਹਾਲ 'ਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਗਿਆ।