ਪੰਜਾਬ

punjab

ETV Bharat / state

Jammu Bus Accident: ਜੰਮੂ ਬੱਸ ਹਾਦਸੇ 'ਚ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ, ਬੱਚੇ ਦਾ ਮੁੰਡਨ ਕਰਵਾਉਂਣ ਜਾ ਰਿਹਾ ਸੀ ਪਰਿਵਾਰ

ਅੰਮ੍ਰਿਤਸਰ 'ਚ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਯਾਤਰੀਆਂ ਨਾਲ ਭਰੀ ਬੱਸ ਜੰਮੂ ਨੇੜੇ ਖੱਡ 'ਚ ਡਿੱਗ ਗਈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇੱਧਰ ਅੰਮ੍ਰਿਤਸਰ ਵਿੱਚ ਮ੍ਰਿਤਕਾਂ ਦੇ ਘਰ ਮਾਤਮ ਛਾ ਗਿਆ ਹੈ।

Jammu Bus Accident
Jammu Bus Accident

By

Published : May 30, 2023, 2:23 PM IST

ਜੰਮੂ ਬੱਸ ਹਾਦਸੇ 'ਚ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ

ਅੰਮ੍ਰਿਤਸਰ: ਸਵੇਰੇ ਕਟੜਾ ਸ਼੍ਰੀ ਵੈਸ਼ਨੋ ਦੇਵੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਪਲਟਣ ਦੀ ਖਬਰ ਸਾਹਮਣੇ ਆਈ। ਕਟੜਾ ਸ਼੍ਰੀ ਵੈਸ਼ਨੋ ਦੇਵੀ ਜਾ ਰਹੀ ਬੱਸ ਕਟੜਾ ਦੇ ਝਝਾਰ ਕੋਟਲੀ ਇਲਾਕੇ ਵਿੱਚ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿੱਚ ਇਕ ਪਰਿਵਾਰ ਨਾਲ ਸਬੰਧਤ 10 ਮੈਂਬਰਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਜਾਣਕਾਰੀ ਮਿਲੀ ਹੈ। ਇਹ ਘਟਨਾ ਜੰਮੂ ਦੇ ਝਝਾਰ ਕੋਟਲੀ ਨੇੜੇ ਸਵੇਰੇ 5.30 ਵਜੇ ਵਾਪਰੀ।

ਬੱਚੇ ਦੇ ਮੁੰਡਨ ਲਈ ਜਾ ਰਿਹਾ ਸੀ ਪਰਿਵਾਰ: ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਜੰਮੂ ਜ਼ਿਲ੍ਹੇ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਪੁਲ ਤੋਂ ਡਿੱਗ ਗਈ। ਇਹ ਸਥਾਨ ਕਟੜਾ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਰੇ ਲੋਕ ਇੱਕੋ ਹੀ ਪਰਿਵਾਰ ਤੋਂ ਸਨ ਅਤੇ ਕੁਝ ਰਿਸ਼ਤੇਦਾਰ ਬਿਹਾਰ ਤੋਂ ਅੰਮ੍ਰਿਤਸਰ ਆਏ ਸਨ। ਛੋਟੇ ਮੁੰਡੇ ਦੇ ਮੁੰਡਨ ਕਰਵਾਉਣ ਲਈ ਉਹ ਵੈਸ਼ਨੂੰ ਮਾਤਾ ਮੰਦਿਰ ਜਾ ਰਹੇ ਸੀ। ਉਸ ਦੌਰਾਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਾਕੀ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

ਬੱਸ ਵਿੱਚ ਸਵਾਰ ਸਨ 72 ਲੋਕ: ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਬੱਸ ਵਿੱਚ ਬੱਚਿਆਂ ਸਣੇ 72 ਲੋਕ ਸਵਾਰ ਸਨ। ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਦੂਜੇ ਪਾਸੇ ਜੰਮੂ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਅੰਮ੍ਰਿਤਸਰ ਵਿੱਚ ਮ੍ਰਿਤਕ ਪਰਿਵਾਰਾਂ ਦੇ ਘਰਾਂ ਦੇ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਸੋਮਵਾਰ ਦੇਰ ਰਾਤ ਫ਼ਤਿਹਗੜ੍ਹ ਚੂੜੀਆਂ ਰੋਡ ਤੋਂ ਕਟੜਾ ਲਈ ਰਵਾਨਾ ਹੋਈ ਸੀ। ਬੱਸ ਵਿੱਚ 72 ਲੋਕ ਸਵਾਰ ਸਨ ਅਤੇ ਇੱਕੋ ਪਰਿਵਾਰ ਦੇ 12 ਜੀਅ ਆਪਣੇ ਬੱਚੇ ਦੇ ਮੁੰਡਨ ਕਰਵਾਉਣ ਕਟੜਾ ਜਾ ਰਹੇ ਸਨ। ਰਸਤੇ ਵਿਚ ਝਝਾਰ ਕੋਟਲੀ ਨੇੜੇ ਬੱਸ ਡੂੰਘੀ ਖੱਡ ਵਿੱਚ ਜਾ ਡਿੱਗੀ ਖ਼ਬਰ ਸਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ABOUT THE AUTHOR

...view details