ਪੰਜਾਬ

punjab

ETV Bharat / state

ਜਲੰਧਰ ਐਸਟੀਐੱਫ ਨੇ ਜੰਡਿਆਲਾ ਗੁਰੂ ਵਿੱਚ ਹੈਰੋਇਨ ਸਣੇ ਕਾਬੂ ਕੀਤੇ ਤਿੰਨ ਤਸਕਰ

ਜੰਡਿਆਲਾ ਗੁਰੂ ਨੇੜੇ ਜੀਟੀ ਰੋਡ ਟੀ ਪੁਆਇੰਟ ਨਜ਼ਦੀਕ ਇੱਕ ਨਿੱਜੀ ਰੈਸਟੋਰੈਂਟ ਸਾਹਮਣੇ ਐਸਟੀਐਫ ਸਟਾਫ ਜਲੰਧਰ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ 305 ਗ੍ਰਾਮ ਹੈਰੋਈਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

Jalandhar STF arrested smuggler with heroin in Jandiala Guru
ਜਲੰਧਰ ਐਸਟੀਐੱਫ ਨੇ ਜੰਡਿਆਲਾ ਗੁਰੂ ਵਿੱਚ ਹੈਰੋਇਨ ਸਣੇ ਕਾਬੂ ਕੀਤੇ ਐਕਟਿਵਾ ਸਵਾਰ ਤਿੰਨ ਤਸਕਰ

By

Published : Jul 30, 2023, 11:16 AM IST

ਜੰਡਿਆਲਾ ਗੁਰੂ ਵਿੱਚ ਹੈਰੋਇਨ ਸਣੇ ਤਿੰਨ ਤਸਕਰ ਕਾਬੂ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਨੇੜੇ ਜੀਟੀ ਰੋਡ ਟੀ ਪੁਆਇੰਟ ਨਜ਼ਦੀਕ ਇੱਕ ਨਿੱਜੀ ਰੈਸਟੋਰੈਂਟ ਸਾਹਮਣੇ ਐਸਟੀਐਫ ਸਟਾਫ ਜਲੰਧਰ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ 305 ਗ੍ਰਾਮ ਹੈਰੋਈਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸਟੀਐੱਫ ਸਟਾਫ ਜਲੰਧਰ ਵੱਲੋਂ ਨਸ਼ਿਆਂ ਦੇ ਖਾਤਮੇ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਵਿੱਚ ਸਟਾਫ ਅਤੇ ਪੁਲਿਸ ਟੀਮ ਵਲੋਂ ਨਾਕੇਬੰਦੀ ਦੌਰਾਨ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕਰਦਿਆਂ ਇਲਾਕੇ ਵਿੱਚ ਵਿਸ਼ੇਸ਼ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਹਨ।


ਐਕਟਿਵਾ ਸਵਾਰ ਤਿੰਨਾਂ ਤਸਕਰਾਂ ਨੂੰ ਨਾਕਾਬੰਦੀ ਦੌਰਾਨ ਕੀਤਾ ਸੀ ਕਾਬੂ :ਇਸ ਮੌਕੇ ਡੀਐਸਪੀ ਯੋਗੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਟੀਐਫ ਟੀਮ ਜਲੰਧਰ ਦੇ ਇੰਚਾਰਜ ਪਰਮਿੰਦਰ ਸਿੰਘ ਵੱਲੋਂ ਤਰਨਤਾਰਨ ਟੀ ਪੁਆਇੰਟ ਨੇੜੇ ਕੇਐਫਸੀ ਰੈਸਟੋਰੈਂਟ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਅਮ੍ਰਿਤਸਰ ਤਰਫੋਂ ਆ ਰਹੇ ਇਕ ਐਕਟਿਵਾ ਉਤੇ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਿਸ ਪਾਰਟੀ ਵਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਨ੍ਹਾਂ ਵਲੋਂ ਪੁਲਿਸ ਤੋਂ ਭੱਜਣ ਦੀ ਕੋਸ਼ਿਸ ਕਰਨ ਉਤੇ ਪੁਲਿਸ ਪਾਰਟੀ ਦੀ ਮੁਸਤੈਦੀ ਨਾਲ ਕਥਿਤ ਤਿੰਨੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ ਦੌਰਾਨ 305 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਪੁਲਿਸ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦੀ ਕੀਤੀ ਅਪੀਲ :ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਐਨਡੀਪੀਸੀ ਐਕਟ ਦਾ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐਸਪੀ ਨੇ ਕਿਹਾ ਕਿ ਐਸਟੀਐਫ ਟੀਮ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਦਿਨ ਰਾਤ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਖ ਵੱਖ ਪੁਆਇੰਟ ਚੁਣ ਕੇ ਨਾਕੇਬੰਦੀ ਕੀਤੀ ਜਾਂਦੀ ਹੈ ਅਤੇ ਕਾਫੀ ਹੱਦ ਤੱਕ ਇਸ ਦੌਰਾਨ ਸਫਲਤਾ ਵੀ ਸਟਾਫ ਦੇ ਹੱਥ ਲੱਗ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਰੂਪੀ ਕੋਹੜ ਨੂੰ ਦੇਸ਼ ਵਿੱਚੋਂ ਮਿਟਾਉਣ ਲਈ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਅਤੇ ਗੁਪਤ ਸੂਚਨਾ ਲਈ ਸਾਡੇ ਟੌਲ ਨੰਬਰ ਜਾਰੀ ਕੀਤੇ ਹੋਏ ਹਨ, ਜਿਸ ਉਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।

ABOUT THE AUTHOR

...view details