ਆਜ਼ਾਦ ਉਮੀਦਵਾਰ ਵਜੋਂ ਬੀਬੀ ਪਲਵਿੰਦਰ ਕੌਰ ਨੇ ਭਰੀ ਨਾਮਜ਼ਦਗੀ, ਗੁਰੂ ਘਰ ਹੋਏ ਨਤਮਸਤਕ ਅੰਮ੍ਰਿਤਸਰ : ਜਲੰਧਰ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਦੇ ਕਾਗਜ਼ ਭਰੇ ਜਾ ਰਹੇ ਹਨ। ਉੱਥੇ ਹੀ ਸਿੱਖ ਸਦਭਾਵਨਾ ਦਲ ਜਿਸ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਜੀ ਹਨ, ਉਨ੍ਹਾਂ ਵੱਲੋਂ ਸਿੱਖਾਂ ਨੂੰ ਇਨਸਾਫ ਦਿਆਉਣ ਦੇ ਲਈ ਆਜ਼ਾਦ ਉਮੀਦਵਾਰ ਦੇ ਤੌਰ ਉਤੇ ਬੀਬੀ ਪਲਵਿੰਦਰ ਕੌਰ ਨੂੰ ਚੋਣਾਂ ਵਿਚ ਖੜ੍ਹਾ ਕੀਤਾ ਗਿਆ ਹੈ।
ਕਿਸੇ ਪਾਰਟੀ ਨੇ ਸਾਡੀ ਗੱਲ ਨਹੀਂ ਸੁਣੀ :ਇਸ ਮੌਕੇ ਬੀਬੀ ਬਲਵਿੰਦਰ ਕੌਰ ਵੱਲੋਂ ਆਪਣੇ ਨਾਮਜ਼ਦਗੀ ਦੇ ਕਾਗਜ਼ ਭਰ ਕੇ ਅੰਮ੍ਰਿਤਸਰ ਦੌਰਾ ਕੀਤਾ ਗਿਆ। ਇਸ ਅੰਮ੍ਰਿਤਸਰ ਫੇਰੀ ਦੌਰਾਨ ਬੀਬੀ ਬਲਵਿੰਦਰ ਕੌਰ ਆਪਣੇ ਸਾਥੀਆਂ ਸਣੇ ਗੁਰੂ ਘਰ ਨਤਮਸਤਕ ਹੋਏ। ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਉਤੇ ਚੋਣਾਂ ਵਿੱਚ ਖੜ੍ਹੀ ਹੋਈ ਹਾਂ। ਸਾਡਾ ਮੁੱਖ ਮਕਸਦ 328 ਪਾਵਨ ਸਰੂਪਾਂ ਦੇ ਇਨਸਾਫ ਲਈ ਤੇ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫਲਤਾ ਲਈ ਸਾਡੇ ਵੱਲੋਂ ਇਹ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂਧਾਮਾਂ ਦੀ ਹੋ ਰਹੀ ਬੇਅਦਬੀ ਕਾਂਡ ਉਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਚੋਣ ਲੜੀ ਜਾ ਰਹੀ ਹੈ।
ਇਹ ਵੀ ਪੜ੍ਹੋ :ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਏਅਰਪੋਰਟ ਉੱਤੇ ਰੋਕਣ ਦਾ ਮਾਮਲਾ, ਜਥੇਦਾਰ ਨੇ ਸਖ਼ਤ ਸ਼ਬਦਾਂ 'ਚ ਕੀਤੀ ਸਰਕਾਰ ਦੀ ਨਿਖੇਧੀ
ਨਾਮਜ਼ਦਗੀ ਭਰਨ ਤੋਂ ਬਾਅਦ ਗੁਰੂ ਘਰ ਹੋਏ ਨਤਮਸਤਕ :ਬੀਬੀ ਪਲਵਿੰਦਰ ਕੌਰ ਨੇ ਕਿਹਾ ਕਿ ਚਾਹੇ ਕਾਂਗਰਸ ਅਤੇ ਅਕਾਲੀ ਦਲ ਜਾਂ ਭਾਜਪਾ ਪਾਰਟੀ ਹੋਵੇ ਅਸੀਂ ਹਰੇਕ ਪਾਰਟੀ ਕੋਲੋਂ ਇਨਸਾਫ ਮੰਗਿਆ ਸੀ। ਪਾਰਟੀ ਵੱਲੋਂ ਇਨਸਾਫ਼ ਨਹੀਂ ਮਿਲਿਆ। ਬੀਬੀ ਪਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਕਿਸੇ ਪਾਰਟੀ ਨੇ ਸਾਡੀ ਗੱਲ ਨਾ ਸੁਣੀਂ ਤਾਂ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿੱਛਲੇ 30 ਮਹਿਨੇ ਤੋਂ ਇਨਸਾਫ਼ ਲੈਣ ਲਈ ਮੋਰਚਾ ਲਗਾਇਆ ਗਿਆ ਹੈ ਅਤੇ ਜਲੰਧਰ ਵਿੱਚ ਲਤੀਫਪੁਰਾ ਵਿਚ ਜਿਹੜੇ ਘਰ ਢਹਿ ਗਏ ਹਨ, ਉਨ੍ਹਾਂ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਅਸੀਂ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਵੀ ਮਿਲ ਕੇ ਆਏ ਹਾਂ। ਉਨ੍ਹਾਂ ਕਿਹਾ ਅੱਜ ਕਾਗਜ਼ ਭਰ ਕੇ ਅੰਮ੍ਰਿਤਸਰ ਪੁੱਜੇ ਹਾਂ, ਗੁਰੂ ਘਰ ਮੱਥਾ ਟੇਕਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਨੂੰ ਸਫਲਤਾ ਬਖਸ਼ੋ ਤਾਂ ਜੋ ਉਹ ਆਪਣੀ ਕੌਮ ਨੂੰ ਇਨਸਾਫ ਦਿਵਾਇਆ ਜਾ ਸਕੇ।
ਇਹ ਵੀ ਪੜ੍ਹੋ :ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੇ ਘਰ ਪਸਰਿਆ ਸੋਗ, ਮਾਂ ਨੇ ਕਿਹਾ- ਮੈਨੂੰ ਮੇਰੇ ਪੁੱਤ ਦੀ ਸ਼ਹਾਦਤ 'ਤੇ ਮਾਣ