ਪੰਜਾਬ

punjab

ETV Bharat / state

ਜੈਸ਼-ਏ-ਮੁਹੰਮਦ ਦੇ ਨਿਸ਼ਾਨੇ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ - rewari

ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੰਜਾਬ ਦੇ ਰੇਲਵੇ ਸਟੇਸ਼ਨ ਬੰਬ ਧਮਾਕੇ ਨਾਲ ਉਡਾਉਣ ਦਾ ਦਿੱਤਾ ਧਮਕੀ ਪੱਤਰ। ਪੱਤਰ ਵਿੱਚ ਰਾਜਸਥਾਨ ਦੇ ਵੀ ਕਈ ਰੇਲਵੇ ਸਟੇਸ਼ਨ ਉਡਾਉਣ ਦੀ ਗੱਲ।

ਜੈਸ਼-ਏ-ਮੁੰਹਮਦ ਵਲੋਂ ਧਮਕੀ ਭਰਿਆ ਪੱਤਰ।

By

Published : Apr 16, 2019, 11:06 AM IST

Updated : Apr 16, 2019, 4:10 PM IST

ਫ਼ਿਰੋਜ਼ਪੁਰ: ਡਿਵੀਜਨਲ ਰੇਲਵੇ ਮੈਨੇਜਰ ਨੂੰ ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਵਲੋਂ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਪੱਤਰ ਵਿੱਚ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਜੈਸ਼-ਏ-ਮੁਹੰਮਦ ਦਾ ਧਮਕੀ ਭਰਿਆ ਪੱਤਰ।
ਇਹ ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਤੇ ਧਮਕੀ ਦਿੱਤੀ ਗਈ ਕਿ 13 ਤੇ 16 ਮਈ ਨੂੰ ਫ਼ਿਰੋਜ਼ਪੁਰ, ਫ਼ਰੀਦਕੋਟ, ਅੰਮ੍ਰਿਤਸਰ, ਜਲੰਧਰ, ਬਰਨਾਲਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।
ਜੈਸ਼-ਏ-ਮੁਹੰਮਦ ਦਾ ਧਮਕੀ ਭਰਿਆ ਪੱਤਰ।

ਇੰਨਾ ਹੀ ਨਹੀਂ ਇਸ ਪੱਤਰ 'ਚ ਰਾਜਸਥਾਨ ਦੇ ਜੈਪੁਰ, ਰੇਵਾੜੀ ਬੀਕਾਨੇਰ, ਜੋਧਪੁਰ, ਗੰਗਾ ਨਗਰ ਸਣੇ ਰਾਜਸਥਾਨ ਦੇ ਰੇਲਵੇ ਸਟੇਸ਼ਨ ਅਤੇ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।

ਪੱਤਰ ਵਿੱਚ ਜਲੰਧਰ ਦੇ ਦੇਵੀ ਤਲਾਬ ਮੰਦਰ, ਫ਼ਗਵਾੜਾ, ਫ਼ਿਰੋਜ਼ਪੁਰ ਦੇ ਗੁਰਦੁਆਰਾ ਅਤੇ ਮੰਦਰ, ਬਠਿੰਡਾ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

Last Updated : Apr 16, 2019, 4:10 PM IST

ABOUT THE AUTHOR

...view details