ਪੰਜਾਬ

punjab

ETV Bharat / state

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ ਕੈਦੀ ਫਰਾਰ ਹੋਣ 'ਤੇ 7 ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ ਵਿੱਚ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ 'ਚੋਂ ਬੀਤੀ ਰਾਤ ਹਵਾਲਾਤੀਆਂ ਦੇ ਫਰਾਰ ਹੋਣ 'ਤੇ ਕਾਰਵਾਈ ਕਰਦਿਆਂ ਬੀਤੀ ਰਾਤ ਜੇਲ੍ਹ ਵਿੱਚ ਤਾਇਨਾਤ ਸੱਤ ਜੇਲ੍ਹ ਮੁਲਾਜ਼ਮਾਂ ਨੂੰ ਤੁਰੰਤ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਹੈ।

ਫ਼ੋਟੋ
ਫ਼ੋਟੋ

By

Published : Feb 2, 2020, 8:56 PM IST

ਅੰਮ੍ਰਿਤਸਰ: ਬੀਤੀ ਰਾਤ ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਹਵਾਲਾਤੀਆਂ ਦੇ ਫ਼ਰਾਰ ਹੋਣ 'ਤੇ ਕਾਰਵਾਈ ਕਰਦਿਆਂ ਜੇਲ੍ਹ ਵਿੱਚ ਤਾਇਨਾਤ 7 ਜੇਲ੍ਹ ਮੁਲਾਜ਼ਮਾਂ ਨੂੰ ਤੁਰੰਤ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ 2 ਅਸਿਸਟੈਂਟ ਜੇਲ੍ਹ ਸੁਪਰਡੈਂਟ, 4 ਵਾਰਡਨ ਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਲ ਹੈ। ਜਦਕਿ ਤਿੰਨ ਜੇਲ੍ਹ ਮੁਲਾਜ਼ਮਾਂ ਖ਼ਿਲਾਫ਼ ਵਿਭਾਗ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹੈ।

ਵੀਡੀਓ

ਇਸ ਘਟਨਾ ਤੋਂ ਬਾਅਦ ਏਡੀਜੀਪੀ ਨੇ ਆਦੇਸ਼ ਦਿੰਦਿਆਂ ਕਿਹਾ ਕਿ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬੇ ਪੱਧਰ 'ਤੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਅਨੁਸਾਰ ਭੱਜਣ ਵਾਲੇ ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਹੈ।

ਸੁਰੱਖਿਆ ਵਿੱਚ ਕੁਤਾਹੀ ਦਾ ਗੰਭੀਰ ਨੋਟਿਸ ਲੈੰਦਿਆਂ ਮੁੱਖ ਮੰਤਰੀ ਨੇ ਇਸ ਜੇਲ ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣ ਦੇ ਨਾਲ-ਨਾਲ ਜੇਲ ਸੁਰੱਖਿਆ ਨੂੰ ਅੱਗੇ ਤੋਂ ਹੋਰ ਮਜਬੂਤ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਨਾ ਸਿਰਫ ਇਸ ਜੇਲ ਦੇ ਬਲਕਿ ਸੂਬੇ ਭਰ ਦੀਆਂ ਸਾਰੀਆਂ ਜੇਲਾਂ ਦੀ ਸਖ਼ਤ ਸੁਰੱਖਿਆ ਦੇ ਹੁਕਮ ਦਿੱਤੇ ਹਨ।

ਭੱਜਣ ਵਾਲੇ ਹਵਾਲਾਤੀਆਂ ਵਿੱਚੋਂ ਇੱਕ ਦੀ ਪਛਾਣ ਵਿਸਾਲ ਪੁੱਤਰ ਸਤੀਸ਼ ਕੁਮਾਰ ਉਮਰ 22 ਸਾਲ ਵਾਸੀ ਅਰਾ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਖਿਲਾਫ ਥਾਣਾ ਛੇਹਰਟਾ ਵਿੱਚ 2 ਅਪ੍ਰੈਲ 2019 ਨੂੰ ਪੋਸਕੋ ਐਕਟ ਦੀ ਧਾਰਾ 376 ਤਹਿਤ 51 ਨੰਬਰ ਐਫ ਆਈ ਆਰ ਦਰਜ ਸੀ। ਉਹ ਜੇਲ ਵਿੱਚ 5 ਅਪ੍ਰੈਲ 2019 ਤੋਂ ਬੰਦ ਸੀ। ਬਾਕੀ ਦੋ ਭਰਾ ਹਨ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਪੁੱਤਰ ਸੁਖਦੇਵ ਸਿੰਘ ਉਮਰ 34 ਸਾਲ ਤੇ ਜਰਨੈਲ ਪੁੱਤਰ ਸੁਖਦੇਵ ਸਿੰਘ ਉਮਰ 25 ਸਾਲ ਵਾਸੀ ਚੰਡੀਗੜ ਰੋਡ, ਖਡੂਰ ਸਾਹਿਬ, ਤਰਨ ਤਾਰਨ ਵਜੋਂ ਹੋਈ।

ABOUT THE AUTHOR

...view details