ਪੰਜਾਬ

punjab

ETV Bharat / state

ਜਗਮੋਹਨ ਰਾਜੂ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ

Jagmohan Singh Raju in charge of Vidhan Sabha Constituency East ਉਨ੍ਹਾਂ ਕਿਹਾ ਕਿ ਪੰਡਤ ਦੀਨ ਦਿਆਲ ਉਪਾਧਿਆ ਜੀ ਦੇ ਜਨਮ ਦਿਨ ਉੱਪਰ 200 ਦੇ ਕਰੀਬ ਜੁਆਈਨਿੰਗ ਭਾਜਪਾ ਦੇ ਵਿੱਚ ਹੋਏ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਜੋ ਸਰਕਾਰ ਚੁਟਕੀਆਂ ਮਾਰ ਕੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੀ ਸੀ ਅੱਜ ਉਹ ਪਾਰਟੀ ਦੇ ਖੁਦ ਦੇ ਚੁਟਕਲੇ ਬਣ ਰਹੇ ਹਨ।

Jagmohan Raju targets Punjab government in Amritsar
Jagmohan Raju targets Punjab government in Amritsar

By

Published : Sep 25, 2022, 9:07 PM IST

ਅੰਮ੍ਰਿਤਸਰ: ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਭਾਜਪਾ ਅਪਰੇਸ਼ਨ ਲੋਟਸ ਚਲਾਉਣ ਦੀਆਂ ਤਿਆਰੀਆਂ 'ਚ ਹੈ ਤੇ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Latest news from Amritsar.

ਦੂਜੇ ਪਾਸੇ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਭਾਜਪਾ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਇੰਚਾਰਜ ਜਗਮੋਹਨ ਸਿੰਘ ਰਾਜੂ ਦੀ ਅਗਵਾਈ ਵਿੱਚ 25 ਸਤੰਬਰ ਨੂੰ ਕਾਂਗਰਸ ਪਾਰਟੀ ਦੇ 2 ਸੌ ਦੇ ਕਰੀਬ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋਏ ਤੇ ਇਨ੍ਹਾਂ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਗਮੋਹਨ ਸਿੰਘ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਨਫੀਡੈਂਟ ਮੋਸ਼ਨ ਲੈਣਾ ਚਾਹੁੰਦੇ ਹਨ। ਪਰ ਪੰਜਾਬ ਦੇ ਲੋਕਾਂ ਦੇ ਅੱਗਿਓਂ ਕੌਨਫੀਡੈਂਸ ਮੋਸ਼ਨ ਕੰਮ ਨਹੀਂ ਕਰ ਰਿਹਾ।

Jagmohan Raju targets Punjab government in Amritsar

ਉਨ੍ਹਾਂ ਕਿਹਾ ਕਿ ਪੰਡਤ ਦੀਨ ਦਿਆਲ ਉਪਾਧਿਆ ਜੀ ਦੇ ਜਨਮ ਦਿਨ ਉੱਪਰ 200 ਦੇ ਕਰੀਬ ਜੁਆਈਨਿੰਗ ਭਾਜਪਾ ਦੇ ਵਿੱਚ ਹੋਏ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਜੋ ਸਰਕਾਰ ਚੁਟਕੀਆਂ ਮਾਰ ਕੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੀ ਸੀ ਅੱਜ ਉਹ ਪਾਰਟੀ ਦੇ ਖੁਦ ਦੇ ਚੁਟਕਲੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਨਜ਼ਰ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਨਸ਼ਾ ਖ਼ਤਮ ਕਰਨ ਲਈ ਅੰਮ੍ਰਿਤਸਰ ਤੋਂ ਪੈਦਲ ਚੱਲਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਕਰੀਬ 1 ਲੱਖ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ ਹਸਤਾਖਰ ਕੀਤੇ ਸੀ। ਜਿਸ ਸੰਬੰਧੀ ਉਹ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਤਾਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਿਲਣ ਦਾ ਟਾਈਮ ਤਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਚੁਣਿਆ ਹੋਇਆ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਹੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਇਕ ਵਾਰ ਫਿਰ ਤੋਂ ਵੱਡੀ ਲੀਡ ਨਾਲ ਜਿੱਤੇਗੀ ਅਤੇ 2024 ਵਿੱਚ ਪੂਰੇ ਦੇਸ਼ 'ਚ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਬਣਾਵੇਗੀ।

ਇਹ ਵੀ ਪੜ੍ਹੋ:ਪੀਐਮ ਮੋਦੀ ਵੱਲੋਂ ਮਨ ਕੀ ਬਾਤ 'ਚ ਐਲਾਨ, ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਏਅਰਪੋਰਟ


ABOUT THE AUTHOR

...view details