ਪੰਜਾਬ

punjab

ETV Bharat / state

'ਇਹੋ ਜਿਹਾ ਸਲੂਕ ਫੌਜ ਦੂਜੇ ਦੇਸ਼ ਨਾਲ ਵੀ ਨਹੀਂ ਕਰਦੀ, ਜੋ ਸਿੱਖਾਂ ਨਾਲ ਕੀਤਾ' - ਸਚਖੰਡ ਸ੍ਰੀ ਹਰਿਮੰਦਰ ਸਾਹਿਬ

1984 ਵਿੱਚ ਵਾਪਰੇ ਘੱਲੂਘਾਰੇ ਸਬੰਧੀ ਈਟੀਵੀ ਭਾਰਤ ਵੱਲੋਂ ਘੱਲੂਘਾਰੇ ਨੂੰ ਅੱਖਾਂ ਨਾਲ ਦੇਖਣ ਵਾਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਈ ਸਤਨਾਮ ਸਿੰਘ ਕਾਹਲੋਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਭਾਈ ਸਤਨਾਮ ਸਿੰਘ ਕਾਹਲੋਂ
ਭਾਈ ਸਤਨਾਮ ਸਿੰਘ ਕਾਹਲੋਂ

By

Published : Jun 5, 2020, 10:48 PM IST

ਅੰਮ੍ਰਿਤਸਰ: ਜੂਨ 1984 ਵਿੱਚ ਭਾਰਤੀ ਫ਼ੌਜਾਂ ਵੱਲੋਂ ਆਪਣੇ ਹੀ ਦੇਸ਼ ਦੇ ਵਸਨੀਕ ਸਿੱਖਾਂ ਦੇ ਧਾਰਮਿਕ ਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉੱਪਰ ਹਮਲਾ ਕੀਤਾ ਗਿਆ, ਜਿਸ ਕਰਕੇ ਜਿੱਥੇ ਇਹ ਸਥਾਨ ਢਹਿ ਢੇਰੀ ਹੋ ਗਏ, ਉੱਥੇ ਹੀ ਅਨੇਕਾਂ ਸਿੱਖ ਨੌਜਵਾਨ, ਬਜ਼ੁਰਗ ਤੇ ਬੱਚੇ ਸ਼ਹੀਦ ਹੋ ਗਏ।

ਸਾਕਾ ਨੀਲਾ ਤਾਰਾ

1984 ਵਿੱਚ ਵਾਪਰੇ ਇਸ ਘੱਲੂਘਾਰੇ ਸਬੰਧੀ ਈਟੀਵੀ ਭਾਰਤ ਵੱਲੋਂ ਘੱਲੂਘਾਰੇ ਨੂੰ ਅੱਖਾਂ ਨਾਲ ਦੇਖਣ ਵਾਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਈ ਸਤਨਾਮ ਸਿੰਘ ਕਾਹਲੋਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਸਾਕਾ ਨੀਲਾ ਤਾਰਾ

ਭਾਈ ਸਤਨਾਮ ਸਿੰਘ ਨੇ ਦੱਸਿਆ ਕਿ 28 ਮਈ ਨੂੰ ਹੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਲਈ ਸੀ, 1 ਜੂਨ ਨੂੰ ਮਾਹੌਲ ਤਣਾਅ ਵਾਲਾ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੰਦਰੋਂ ਪਤਾ ਲੱਗ ਗਿਆ ਸੀ ਕਿ ਫੌਜ ਜ਼ਰੂਰ ਹਮਲਾ ਕਰੇਗੀ। ਉਨ੍ਹਾਂ ਦੱਸਿਆ ਕਿ 1 ਜੂਨ ਤੋਂ ਪਹਿਲਾਂ ਵੀ ਸੀਆਰਪੀਐਫ ਇੱਕਾ ਦੁੱਕਾ ਗੋਲੀਆਂ ਦਰਬਾਰ ਸਾਹਿਬ ਵੱਲ ਚਲਾਉਂਦੀ ਰਹਿੰਦੀ ਸੀ ਤੇ 1 ਜੂਨ ਨੂੰ ਰਾਤ 12 ਵਜੇ ਫ਼ੌਜ ਵੱਲੋਂ ਧੜਾਧੜ ਗੋਲੀਆਂ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਦਰੋਂ ਹਥਿਆਰਬੰਦ ਸਿੰਘਾਂ ਵੱਲੋਂ ਵੀ ਜਵਾਬੀ ਕਾਰਵਾਈ ਵਿੱਚ ਸਮੇਂ-ਸਮੇਂ 'ਤੇ ਗੋਲੀ ਚਲਾਈ।

ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਕੋਈ ਗੋਲੀਬਾਰੀ ਨਹੀਂ ਹੋਈ, 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਸੰਗਤਾਂ ਦੂਰੋਂ-ਦੂਰੋਂ ਸਥਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੀਆਂ ਸਨ। ਭਾਈ ਸਤਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਸਰਕਾਰ ਨੇ ਸਾਜ਼ਿਸ਼ ਅਧੀਨ 2 ਜੂਨ ਨੂੰ ਕਰਫ਼ਿਊ ਵਿੱਚੋਂ ਢਿੱਲ ਦੇ ਕੇ 3 ਜੂਨ ਨੂੰ ਫਿਰ ਕਰਫ਼ਿਊ ਲਾ ਕੇ ਗੋਲੀਬਾਰੀ ਕੀਤੀ ਤਾਂ ਜੋ ਸਿੱਖਾਂ ਨੂੰ ਵੱਧ ਤੋਂ ਵੱਧ ਮਾਰਿਆ ਜਾਵੇ, ਗੋਲਾਬਾਰੀ ਕਰਕੇ ਦਰਸ਼ਨ ਕਰਨ ਆਏ ਬੱਚੇ, ਬਜ਼ੁਰਗ ਤੇ ਨੌਜਵਾਨ ਮਾਰੇ ਗਏ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਸਿੱਖੀ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ ਨਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫੜਨ ਲਈ। ਉਨ੍ਹਾਂ ਕਿਹਾ ਕਿ ਜੂਨ ਚੁਰਾਸੀ ਤੋਂ ਪਹਿਲਾਂ ਭਾਰਤ ਸਰਕਾਰ ਦੇ ਵੱਡੇ-ਵੱਡੇ ਬੁੱਧੀਜੀਵੀ ਸੰਤਾਂ ਨਾਲ ਵਿਚਾਰ ਕਰਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੱਸਦੇ ਰਹੇ ਹਨ ਕਿ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਸੀ ਕੋਈ ਵੀ ਦੇਸ਼ ਵਿਰੋਧੀ ਗਤੀਵਿਧੀ ਨਹੀਂ ਹੋ ਰਹੀ ਹੈ, ਪਰ ਫੇਰ ਵੀ ਇੰਦਰਾ ਗਾਂਧੀ ਨੇ ਇੱਕ ਫਿਰਕੂ ਨੀਤੀ ਤਹਿਤ ਸਿੱਖਾਂ ਦੇ ਮੱਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਨੂੰ ਟੈਂਕਾਂ, ਗੋਲਿਆਂ,ਤੋਪਾਂ ਨਾਲ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਚਿਹਰੇ ਮੋਹਰੇ ਵਾਲੇ ਲੀਡਰ ਬੂਟਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਵਰਗਿਆਂ ਨੇ ਵੀ ਸਿੱਖਾਂ ਨਾਲ ਦਗਾ ਕਮਾਇਆ।

4 ਜੂਨ ਵਾਲੇ ਦਿਨ ਬਾਰੇ ਦੱਸਦਿਆਂ ਭਾਈ ਕਾਹਲੋਂ ਨੇ ਕਿਹਾ ਕਿ ਇਸ ਦਿਨ ਫ਼ੌਜ ਵੱਲੋਂ ਦਰਬਾਰ ਵਿੱਚ ਕਮਾਂਡੋ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿੰਘਾਂ ਨੇ ਡਟਵਾਂ ਜਵਾਬ ਦਿੱਤਾ ਅਤੇ ਕਮਾਂਡੋਜ਼ ਨੂੰ ਗੱਡੀ ਚੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਟਾਹਰਾਂ ਮਾਰਦੀ ਸੀ ਕਿ ਅਸੀਂ ਜਾਂਦੇ ਹੀ ਦਰਬਾਰ ਸਾਹਿਬ 'ਤੇ ਕਬਜ਼ਾ ਕਰ ਲਵਾਂਗੇ, ਪਰ 5 ਦਿਨ ਸਿੰਘਾਂ ਨੇ ਫੌਜ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਜਦੋਂ ਕਿ ਫ਼ੌਜ ਕੋਲ ਸਾਰੇ ਹੀ ਆਧੁਨਿਕ ਹਥਿਆਰ ਸਨ ਤੇ ਸਿੱਖਾਂ ਕੋਲ ਆਪਣੇ ਰਵਾਇਤੀ ਹਥਿਆਰ।

ਉਨ੍ਹਾਂ ਦੱਸਿਆ ਕਿ 5 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਸੀ ਨੂੰ ਗੋਲੀ ਲੱਗੀ ਅਤੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਬੰਦ ਨੂੰ ਗੋਲਾ ਵੱਜਿਆ ਤੇ 6 ਜੂਨ ਨੂੰ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਬਾਬਾ ਠਾਹਰਾ ਸਿੰਘ ਤੇ ਭਾਈ ਅਮਰੀਕ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਭਾਈ ਸਤਨਾਮ ਸਿੰਘ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਜਿਨ੍ਹਾਂ ਫੌਜੀਆਂ ਨੂੰ ਅਸੀਂ ਕਦੇ ਵਧੀਆ ਖਾਣਾ ਖਵਾਉਂਦੇ ਰਹੇ, ਉਨ੍ਹਾਂ ਨੇ ਹੀ ਦਰਬਾਰ ਸਾਹਿਬ ਵਿੱਚ ਬੱਚਿਆਂ, ਬਜ਼ੁਰਗਾਂ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਜਿਨ੍ਹਾਂ ਲੋਕਾਂ ਦੀਆਂ ਅਸੀਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਮਹਿਫ਼ੂਜ਼ ਰੱਖਦੇ ਰਹੇ, ਉਨ੍ਹਾਂ ਨੇ ਹੀ ਦਰਬਾਰ ਸਾਹਿਬ ਦੀ ਸਰਾਂ ਵਿੱਚ ਸਿੱਖ ਕੁੜੀਆਂ ਦੀਆਂ ਇੱਜ਼ਤਾਂ ਨੂੰ ਬੇਪੱਤ ਕੀਤਾ।

ਉਨ੍ਹਾਂ ਕਿਹਾ ਕਿ ਫੌਜੀਆਂ ਦੇ ਇਸ ਕਹਿਰ ਕਰਕੇ ਪੱਥਰ ਦਿਲ ਇਨਸਾਨ ਵੀ ਰੋ ਪਏ ਸਨ। ਉਨ੍ਹਾਂ ਕਿਹਾ ਕਿ ਉਹ ਖੁਦ ਸਿੰਧੀ ਹੋਟਲ ਵਿੱਚ ਮੋਰਚਾ ਸੰਭਾਲੀ ਬੈਠੇ ਸਨ, ਉਨ੍ਹਾਂ ਦੱਸਿਆ ਕਿ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਲਹੂ ਵਾਲਾ ਪਾਣੀ ਪੀਣਾ ਪਿਆ,ਕਿਉਂਕਿ ਫ਼ੌਜ ਨੇ ਸਭ ਕੁਝ ਬੰਦ ਕਰ ਦਿੱਤਾ ਸੀ। ਭਾਈ ਕਾਹਲੋਂ ਨੇ ਕਿਹਾ ਕਿ ਵਿਸ਼ਵ ਵਿਆਪੀ ਕਾਨੂੰਨ ਮੁਤਾਬਕ ਇੱਕ ਫੌਜ ਜੋ ਦੂਜੇ ਦੇਸ਼ ਦੇ ਵਸਨੀਕਾਂ ਨਾਲ ਵਰਤਾਅ ਨਹੀਂ ਕਰਦੀ ਪਰ ਭਾਰਤੀ ਫੌਜ ਨੇ ਆਪਣੇ ਦੇਸ਼ ਦੇ ਵਸਨੀਕ ਸਿੱਖਾਂ ਨਾਲ ਬਹੁਤ ਬੁਰਾ ਪ੍ਰਭਾਵ ਵਿਵਹਾਰ ਕੀਤਾ ਅਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।

ਉਨ੍ਹਾਂ ਕਿਹਾ ਕਿ ਯੂਐਨਉ ਮੁਤਾਬਕ ਕਿ ਫ਼ੌਜ ਕਿਸੇ ਦੇ ਧਾਰਮਿਕ ਸਥਾਨ, ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾ ਸਕਦੀ ਪਰ ਭਾਰਤੀ ਫੌਜ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੇ ਪਵਿੱਤਰ ਅਸਥਾਨ ਨੂੰ ਢਹਿ ਢੇਰੀ ਕੀਤਾ ਅਤੇ ਲੱਖਾਂ ਸ਼ਰਧਾਲੂਆਂ ਨੂੰ ਮਾਰਿਆ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਵਿੱਚ ਸਿੱਖ ਚਿਹਰੇ ਮੂਹਰੇ ਵਾਲਿਆਂ ਨੇ ਵੀ ਦਗਾ ਕਮਾਇਆ।

ABOUT THE AUTHOR

...view details