ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ 5ਵੀਂ ਅੰਤਰ-ਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ‘ਈਐਨਟੀ ਕੋਨਕਲੇਵ 2022’ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਵਿੱਚ ਡਾ. ਅਰੁਣ ਬੈਨਿਕ, ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਸਐਬਿਲਟੀ ਸਟੱਡੀਜ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫਰੰਸ ਵਿੱਚ ਭਾਰਤ ਭਰ ਤੋਂ 300 ਤੋਂ ਵੱਧ ਈ.ਟੈਨ.ਟੀ. ਡਾਕਟਰਾਂ ਨੇ ਹਿੱਸਾ ਲਿਆ ਅਤੇ ਵਿਸ਼ਵ ਭਰ ਤੋਂ ਆਨਲਾਈਨ ਮਾਧਿਅਮ ਰਾਹੀਂ ਜੁੜੇ ਪ੍ਰਸਿੱਧ ਓਟੋਲਰੀਗੋਲੋਜਿਸਟਸ ਦੁਆਰਾ ਕੀਤੀਆ ਗਈਆਂ ਲਾਈਵ ਸਰਜਰੀਆਂ ਰਾਹੀਂ ਅਤੇ ਆਪ੍ਰੇਟਿੰਗ ਫੈਕਿਲਟੀ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਕੇ ਆਪਣੇ ਗਿਆਨ ਵਿੱਚ ਹੋਰ ਵਾਧਾ ਕੀਤਾ।
ਕਾਨਫਰੰਸ ਵਿੱਚ ਖਾਸ ਤੌਰ ‘ਤੇ ਕੋਵਿਡ ਮਹਾਮਾਰੀ ਤੋਂ ਬਾਅਦ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਓਟੋਰਹਿਨੋਗੋਲੋਜੀ ਵਿੱਚ ਆ ਰਹੀਆਂ ਨਵੀਨਤਮ ਤਕਨੀਕਾਂ ਦੇ ਇਸਤਮਾਲ ’ਤੇ ਜ਼ੋਰ ਦਿੱਤਾ ਗਿਆ। ਕਾਨਫਰੰਸ ਦਾ ਉਦੇਸ਼ ਦੁਨੀਆ ਭਰ ਦੀਆਂ ਉਚ ਕੋਟੀ ਦੀਆਂ ਯੂਨੀਵਰਸਿਟੀਆਂ ਦੇ ਨਾਮਵਰ ਸਰਜਨਾਂ ਦੇ ਨਾਲ-ਨਾਲ ਉਦਯੋਗਾਂ ਅਤੇ ਨਵੀਨਤਮ ਤਕਨੀਕਾਂ ਨੂੰ ਇਕੱਠਾ ਕਰਕੇ ਭਾਰਤ ਵਿੱਚ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਾ ਹੈ।
ਈਐੱਨਟੀ ਸਰਜੀਕਲ ਕਨਕਲੇਵ-2022 ਦਾ ਆਯੋਜਨ ਇਸ ਮੌਕੇ ਡਾ. ਅਰੁਣ ਬੈਨਿਕ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਸੰਮੇਲਨ ਦਾ ਹਿੱਸਾ ਬਣਨਾ ਉਨ੍ਹਾਂ ਲਈ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲਾਈਵ ਸਰਜਰੀਆਂ ਆਪ੍ਰੇਟਿੰਗ ਫੈਕਿਲਟੀ ਨਾਲ ਸਿੱਧੇ ਰੂਹ-ਬ-ਰੂਹ ਹੋ ਕੇ ਸਿਖਲਾਈ ਲੈਣ ਦਾ ਦਿਲਚਸਪ ਸਾਧਣ ਹੈ। ਉਨ੍ਹਾਂ ਕਿਹਾ ਕਿ ਓਟੋਲਰੀਂਗੋਲੋਜੀ ਦਾ ਖੇਤਰ ਹਰ ਸਾਲ ਲਗਾਤਾਰ ਵਿਕਸਤ ਹੋ ਰਿਹਾ ਹੈ, ਇਸ ਲਈ ਇਸ ਨੂੰ ਸਮੇਂ ਦੇ ਨਾਲ-ਨਾਲ ਬਦਲਣ ਦੀ ਲੋੜ ਹੈ, ਤਾਂ ਜੋ ਮਰੀਜ਼ਾਂ ਨੂੰ ਵਧੀਆ ਗੁਣਵੱਤਾ ਦੀ ਦੇਖਭਾਲ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੇ ਸਰਜਨਾਂ ਨੂੰ ਸਿਖਲਾਈ ਦੇਣ ਲਈ ਅਜਿਹੇ ਪਲੇਟਫਾਰਮ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਦੁਨੀਆ ਭਰ ਤੋਂ ਉਚ ਕੋਟੀ ਦੇ ਓਟੋਲਰੀਨਗੋਲੋਜਿਸਟਸ ਨੇ ਹਿੱਸਾ ਲਿਆ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਮੁਹਾਰਤ ਅਤੇ ਸਿਖਲਾਈ ਕਈ ਯੁੱਗਾਂ ਤੱਕ ਹੋਰਨਾਂ ਸਰਜਨਾਂ ਲਈ ਅਨਮੋਲ ਸਾਬਤ ਹੋਵੇਗੀ। ਉਨ੍ਹਾਂ ਨੇ ਡਾ. ਏ.ਪੀ. ਸਿੰਘ ਵੱਲੋਂ ਕੋਕਲੀਅਰ ਇੰਮਪਲਾਂਟ ਪ੍ਰੋਗਰਾਮ ਵਿੱਚ ਦਿੱਤੇ ਜਾ ਰਹੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾ ਦੀ ਸ਼ਲਾਘਾਂ ਕੀਤੀ। ਉਨ੍ਹਾਂ ਨੇ ਅਪਾਹਜ ਮਰੀਜ਼ਾਂ ਦੇ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਸਮਾਜ ਵਿੱਚ ਆਮ ਲੋਕਾਂ ਵਾਂਗ ਵਿਚਰਨ ਯੋਗ ਬਣਾਉਣ ਲਈ ਇੱਕ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਈਐੱਨਟੀ ਸਰਜੀਕਲ ਕਨਕਲੇਵ-2022 ਦਾ ਆਯੋਜਨ ਇਸ ਦੌਰਾਨ ਇੱਕ ਅੰਤਰਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ਹੋਣ ਕਾਰਨ, ਕਈ ਵੱਖ-ਵੱਖ ਲਾਈਵ ਸਰਜਰੀਆਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਡਾ. ਸਤਿਆ ਪ੍ਰਕਾਸ਼ ਦੂਬੇ, ਡਾਇਰੈਕਟਰ, ਦਿਵਿਆ ਐਡਵਾਂਸਡ ਈ.ਐਨ.ਟੀ. ਕਲੀਨਿਕ, ਭੋਪਾਲ ਨੇ 3 ਕੋਕਲੀਅਰ ਇਮਪਲਾਂਟ ਸਰਜਰੀਆਂ ਕੀਤੀਆਂ। ਡਾ. ਸਤੀਸ਼ ਜੈਨ, ਡਾਇਰੈਕਟਰ, ਜੈਨ ਹਸਪਤਾਲ, ਜੈਪੁਰ ਨੇ 6 ਸਕੱਲ ਬੇਸ ਸਰਜਰੀਆਂ ਕੀਤੀਆਂ। ਡਾ. ਰਾਬਰਟ ਵਿਨਸੈਂਟ, ਪ੍ਰੋਫ਼ੈਸਰ, ਕੌਸ ਈਅਰ ਕਲੀਨਿਕ ਫਰਾਂਸ ਦੇ ਪ੍ਰਸਿੱਧ ਅੰਤਰਰਾਸ਼ਟਰੀ ਫੈਕਲਟੀ ਵੱਲੋਂ ਬੋਲੇਪਣ ਦੀ ਬਿਮਾਰੀ ਨਾਲ ਪੀੜਤ 5 ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ। ਡਾ. ਰਮਨਦੀਪ ਵਿਰਕ, ਪ੍ਰੋਫੈਸਰ, ਪੀ.ਜੀ.ਆਈ. ਨੇ 2 ਲੇਜ਼ਰ ਕੈਂਸਰ ਸਰਜਰੀਆਂ ਕੀਤੀਆਂ ਅਤੇ ਡਾ. ਹੇਟਲ ਐਮ ਪਟੇਲ, ਪ੍ਰੋਙੈਸਰ ਤੇ ਮੁੱਖੀ, ਕੇ.ਈ.ਐਮ. ਮੈਡੀਕਲ ਕਾਲਜ, ਮੁੰਬਈ ਨੇ 4 ਓਸੀਕੁਲੋਪਲਾਸਟੀ ਸਰਜਰੀਆਂ ਕੀਤੀਆਂ।
ਡਾਕਟਰਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ 20 ਮਰੀਜ਼ਾਂ ਨੇ ਨਾਮਵਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਰਜਨਾਂ ਦੁਆਰਾ ਮੁਫਤ ਆਪ੍ਰੇਸ਼ਨ ਕਰਵਾ ਕੇ ਲਾਹਾ ਖੱਟਿਆ। ਉਨ੍ਹਾਂ ਕਿਹਾ ਕਿ ਡਾ. ਸੰਦੀਪ ਸ਼ਰਮਾਂ ਦੁਆਰਾ ਲਗਾਈ ਵਰਟਿਗੋ ਵਰਕਸ਼ਾਪ ਕਾਨਫਰੰਸ ਦਾ ਵਿਸ਼ੇਸ਼ ਕੇਂਦਰ ਸੀ।
ਇਹ ਵੀ ਪੜ੍ਹੋ:ਦਿੱਲੀ ਆਓ, ਇੱਥੇ ਮਿਲਦਾ ਹੈ ਪਿਆਰ ਤੇ ਨਫ਼ਰਤ ਦਾ 'ਸ਼ਰਬਤ'