ਅੰਮ੍ਰਿਤਸਰ: ਇੰਟੈਲੀਜੈਂਸ ਬਿਊਰੋ ਵਿਚ ਤਾਇਨਾਤ ਜਸਦੀਪ ਸਿੰਘ ਨਾਂਅ ਦੇ ਇੱਕ ਇੰਸਪੈਕਟਰ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਆਨੰਦ ਐਵਨਿਊ ਵਿੱਚ ਸਥਿਤ ਉਨ੍ਹਾਂ ਦੇ ਘਰੋਂ ਹੀ ਜਸਦੀਪ ਸਿੰਘ ਦੀ ਲਾਸ਼ ਬਰਾਮਦ ਹੋਈ।
ਇੰਟੈਲੀਜੈਂਸ ਬਿਊਰੋ 'ਚ ਤਾਇਨਾਤ ਇੰਸਪੈਕਟਰ ਨੇ ਕੀਤੀ ਖ਼ੁਦਕੁਸ਼ੀ - ਇੰਟੈਲੀਜੈਂਸ ਬਿਊਰੋ
ਇੰਟੈਲੀਜੈਂਸ ਬਿਊਰੋ ਵਿਚ ਤਾਇਨਾਤ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਦੀਪ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਜਸਦੀਪ ਸਿੰਘ ਦਾ ਵਿਆਹ ਸਾਲ 2011 ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ। ਜਸਦੀਪ ਸਿੰਘ ਦੀ ਪਤਨੀ ਉਸ ਨੂੰ ਕਾਫ਼ੀ ਪਰੇਸ਼ਾਨ ਕਰਦੀ ਸੀ ਜਿਸ ਕਾਰਨ ਉਹ ਦੁਖੀ ਸੀ। ਬੀਤੇ ਦਿਨੀਂ ਜਦੋਂ ਉਹ ਇਲੈਕਸ਼ਨ ਡਿਊਟੀ ਕਰਕੇ ਘਰ ਆਇਆ ਤਾਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਸਦੀਪ ਸਿੰਘ ਆਪਣੇ ਘਰ 'ਚ ਇੱਕਲਾ ਰਹਿੰਦਾ ਸੀ। ਉਸ ਨੇ ਖ਼ੁਦਕੁਸ਼ੀ ਕਰਦੇ ਸਮੇਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਨੂੰ ਮੀਡੀਆ ਸਾਹਮਣੇ ਆਉਣ ਨਹੀਂ ਦਿੱਤਾ ਗਿਆ। ਪੁਲਿਸ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।